ਇਹੀ ਨਹੀਂ, ਨੀਂਦ ਪੂਰੀ ਨਾ ਹੋਣ ਕਾਰਨ ਵਿਆਹੁਤਾ ਜੀਵਨ ਵਿੱਚ ਵੀ ਇਸ ਦਾ ਤਣਾਅ ਵਧਣ ਲੱਗਦਾ ਹੈ। ਵਾਸਤੂ ਦੀ ਮੰਨੀਏ ਤਾਂ ਤੁਹਾਨੂੰ ਸੌਂਦੇ ਸਮੇਂ ਘਰ ਦੇ ਬੈੱਡਰੂਮ ਵਿੱਚ ਅਜਿਹੀ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਤੁਹਾਡੀ ਨੀਂਦ ਵਿੱਚ ਰੁਕਾਵਟ ਪਾਵੇ। ਖਾਸ ਤੌਰ 'ਤੇ ਸਿਰਹਾਣੇ ਅਜਿਹੀਆਂ ਚੀਜ਼ਾਂ ਨੂੰ ਰੱਖਣ ਤੋਂ ਬਚਣਾ ਚਾਹੀਦਾ ਹੈ।

ਧਰਮ ਡੈਸਕ, ਹਰਜ਼ਿੰਦਗੀ ਨਿਊਜ਼। ਕਦੇ ਜਲਦੀ ਉੱਠਣ ਲਈ ਅਲਾਰਮ ਲਗਾ ਕੇ ਤਾਂ ਕਦੇ ਰਾਤ ਨੂੰ ਸਮਾਂ ਦੇਖਣ ਲਈ ਅਕਸਰ ਲੋਕ ਆਪਣੇ ਸਿਰਹਾਣੇ ਘੜੀ ਰੱਖ ਕੇ ਸੌਂਦੇ ਹਨ। ਘੜੀ ਸਿਰਫ਼ ਤੁਹਾਨੂੰ ਸਮਾਂ ਨਹੀਂ ਦੱਸਦੀ ਸਗੋਂ ਇਹ ਊਰਜਾ ਦੇ ਪ੍ਰਵਾਹ ਨੂੰ ਵੀ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਘੜੀ ਨੂੰ ਹਮੇਸ਼ਾ ਸਹੀ ਦਿਸ਼ਾ ਵਿੱਚ ਲਗਾਉਣਾ ਤੇ ਚਾਲੂ ਰੱਖਣਾ ਘਰ ਵਿੱਚ ਸਕਾਰਾਤਮਕ ਊਰਜਾ ਦਾ ਕਾਰਨ ਬਣ ਸਕਦਾ ਹੈ।
ਉੱਥੇ ਹੀ ਜੇ ਤੁਸੀਂ ਵੀ ਸੌਂਦੇ ਸਮੇਂ ਘੜੀ ਨੂੰ ਸਿਰਹਾਣੇ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਸੰਕੇਤ ਨਹੀਂ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸਿਰਹਾਣੇ ਘੜੀ ਰੱਖਦੇ ਹੋ ਤਾਂ ਇਹ ਤੁਹਾਡੇ ਮਨ ਲਈ ਚੰਗੇ ਪ੍ਰਭਾਵ ਨਹੀਂ ਹੈ। ਇਹੀ ਨਹੀਂ, ਇਸ ਦੇ ਕੁਝ ਹੋਰ ਵੀ ਨਕਾਰਾਤਮਕ ਪ੍ਰਭਾਵ ਹੋ ਸਕਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਰਾਤ ਦੇ ਸਮੇਂ ਸਿਰਹਾਣੇ ਰੱਖੀ ਹੋਈ ਘੜੀ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਆਓ, ਜੋਤਸ਼ੀ ਅਮਿਤਾ ਰਾਵਲ ਤੋਂ ਜਾਣੀਏ ਕਿ ਆਖਿਰ ਕਿਉਂ ਰਾਤ ਨੂੰ ਸੌਂਦੇ ਸਮੇਂ ਤੁਹਾਨੂੰ ਸਿਰਹਾਣੇ ਘੜੀ ਨਹੀਂ ਰੱਖਣੀ ਚਾਹੀਦੀ ਅਤੇ ਇਸ ਦੇ ਕੀ ਬੁਰੇ ਪ੍ਰਭਾਵ ਹੋ ਸਕਦੇ ਹਨ।
ਸਿਰਹਾਣੇ ਘੜੀ ਰੱਖਣ ਨਾਲ ਨੀਂਦ 'ਚ ਰੁਕਾਵਟ ਆ ਸਕਦੀ ਹੈ
ਅਜਿਹਾ ਕਿਹਾ ਜਾਂਦਾ ਹੈ ਕਿ ਸਿਰਹਾਣੇ ਘੜੀ ਰੱਖਣ ਨਾਲ ਤੁਹਾਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਕਿਉਂਕਿ ਤੁਹਾਡੀ ਘੜੀ ਦੀ ਊਰਜਾ ਹਮੇਸ਼ਾ ਚਲਦੀ ਰਹਿੰਦੀ ਹੈ। ਨੀਂਦ ਦੇ ਸਮੇਂ ਸਰੀਰ ਨੂੰ ਆਰਾਮ ਅਵਸਥਾ (ਵਿਸ਼ਰਾਮ ਅਵਸਥਾ) ਦੀ ਜ਼ਰੂਰਤ ਹੁੰਦੀ ਹੈ, ਪਰ ਸਿਰ ਦੇ ਕੋਲ ਰੱਖੀ ਘੜੀ ਤੁਹਾਡੇ ਦਿਮਾਗ ਨੂੰ ਲਗਾਤਾਰ ਸਰਗਰਮ ਰੱਖਦੀ ਹੈ। ਜਿਸ ਕਾਰਨ ਗੂੜ੍ਹੀ ਨੀਂਦ ਨਹੀਂ ਆਉਂਦੀ ਅਤੇ ਵਿਅਕਤੀ ਦੀ ਪੂਰੀ ਰਾਤ ਵਾਰ-ਵਾਰ ਨੀਂਦ ਟੁੱਟਦੀ ਰਹਿੰਦੀ ਹੈ। ਇਸ ਤੋਂ ਇਲਾਵਾ ਅਲਾਰਮ ਦੇ ਤਣਾਅ ਵਿੱਚ ਸੌਣਾ ਵੀ ਮਨ 'ਤੇ ਦਬਾਅ ਬਣਾਉਂਦਾ ਹੈ। ਹੌਲੀ-ਹੌਲੀ ਇਹ ਆਦਤ ਤਣਾਅ, ਚਿੜਚਿੜਾਪਨ ਅਤੇ ਅਨਿੰਦਰਾ (ਨੀਂਦ ਨਾ ਆਉਣ ਦੀ ਸਮੱਸਿਆ) ਵਿੱਚ ਬਦਲ ਸਕਦੀ ਹੈ।
ਸੌਂਦੇ ਸਮੇਂ ਸਿਰਹਾਣੇ ਘੜੀ ਰੱਖਣ ਨਾਲ ਬੁਰੇ ਸੁਪਨੇ ਆ ਸਕਦੇ ਹਨ
ਜੇ ਤੁਸੀਂ ਸੌਂਦੇ ਸਮੇਂ ਘੜੀ ਸਿਰਹਾਣੇ ਰੱਖ ਕੇ ਸੌਂਦੇ ਹੋ, ਤਾਂ ਤੁਹਾਨੂੰ ਬੁਰੇ ਸੁਪਨੇ ਆ ਸਕਦੇ ਹਨ। ਇਹੀ ਨਹੀਂ ਨੀਂਦ ਟੁੱਟਣ ਕਾਰਨ ਥਕਾਵਟ ਰਹਿ ਸਕਦੀ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਸੌਂਦੇ ਸਮੇਂ ਸਰੀਰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਅਵਸਥਾ ਵਿੱਚ ਰਹਿੰਦਾ ਹੈ। ਇਸ ਸਮੇਂ ਤੁਹਾਡੇ ਆਸ-ਪਾਸ ਦੀ ਊਰਜਾ ਦਾ ਵਿਅਕਤੀ ਦੇ ਅਵਚੇਤਨ ਮਨ (Subconscious Mind) 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਸਿਰਹਾਣੇ ਘੜੀ ਰੱਖਣ ਨਾਲ ਉਸ ਦੀ ਲਗਾਤਾਰ ਆਵਾਜ਼ ਅਤੇ ਊਰਜਾ ਦੀ ਕੰਪਨ (Vibration) ਮਨ ਦੇ ਸ਼ਾਂਤ ਪ੍ਰਵਾਹ ਨੂੰ ਭੰਗ ਕਰਦੇ ਹਨ। ਇਸੇ ਕਾਰਨ ਜ਼ਿਆਦਾਤਰ ਲੋਕ ਬੇਚੈਨੀ, ਬੁਰੇ ਸੁਪਨੇ ਜਾਂ ਅਸੁਰੱਖਿਆ ਦੀ ਭਾਵਨਾ ਮਹਿਸੂਸ ਕਰਦੇ ਹਨ। ਰਾਤ ਵਿੱਚ ਵਾਰ-ਵਾਰ ਸਮਾਂ ਦੇਖਣ ਦੀ ਆਦਤ ਵੀ ਤੁਹਾਡੇ ਜੀਵਨ ਵਿੱਚ ਮਾਨਸਿਕ ਤਣਾਅ ਵਧਾਉਂਦੀ ਹੈ, ਜਿਸ ਨਾਲ ਨੀਂਦ ਟੁੱਟਦੀ ਹੈ ਅਤੇ ਸੁਪਨੇ ਦੇਖਣ ਦੀ ਸਥਿਤੀ ਆ ਸਕਦੀ ਹੈ।
ਸਿਰਹਾਣੇ ਘੜੀ ਰੱਖਣ ਨਾਲ ਮਾਨਸਿਕ ਦਬਾਅ ਵਧ ਸਕਦੈ
ਸੌਂਦੇ ਸਮੇਂ ਸਿਰਹਾਣੇ ਰੱਖੀ ਘੜੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪਾਉਂਦੀ ਹੈ। ਜਦੋਂ ਤੁਸੀਂ ਰਾਤ ਨੂੰ ਹਰ ਥੋੜ੍ਹੀ ਦੇਰ ਵਿੱਚ ਅੱਖ ਖੁੱਲ੍ਹਣ 'ਤੇ ਸਮਾਂ ਦੇਖਦੇ ਹੋ, ਤਾਂ ਅਵਚੇਤਨ ਮਨ ਵਿੱਚ ਤਣਾਅ ਬਣਨ ਲੱਗਦਾ ਹੈ। ਤੁਹਾਨੂੰ ਵਾਰ-ਵਾਰ ਅਜਿਹਾ ਲੱਗਦਾ ਹੈ ਕਿ ਰਾਤ ਖਤਮ ਹੋ ਰਹੀ ਹੈ ਅਤੇ ਤੁਹਾਡੀ ਨੀਂਦ ਪੂਰੀ ਨਹੀਂ ਹੋਈ ਹੈ, ਜਿਸ ਕਾਰਨ ਚਿੰਤਾ ਅਤੇ ਮਾਨਸਿਕ ਦਬਾਅ ਵਧਦਾ ਹੈ। ਇਸੇ ਤਣਾਅ ਕਾਰਨ ਤੁਹਾਨੂੰ ਨੀਂਦ ਵਿੱਚ ਰੁਕਾਵਟ ਹੋਣ ਦੇ ਨਾਲ ਤੁਹਾਡੇ ਅੰਦਰ ਵੀ ਮਾਨਸਿਕ ਦਬਾਅ ਬਣਿਆ ਰਹਿੰਦਾ ਹੈ।
ਵਿਆਹੁਤਾ ਰਿਸ਼ਤਿਆਂ 'ਤੇ ਵੀ ਹੋ ਸਕਦਾ ਹੈ ਨਕਾਰਾਤਮਕ ਪ੍ਰਭਾਵ
ਸਿਰਹਾਣੇ ਘੜੀ ਰੱਖਣ ਨਾਲ ਨੀਂਦ ਵਿੱਚ ਆਉਣ ਵਾਲੀਆਂ ਰੁਕਾਵਟਾਂ ਸਿਰਫ਼ ਸਰੀਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ, ਸਗੋਂ ਇਹ ਵਿਅਕਤੀ ਦੇ ਮੂਡ ਤੇ ਰਿਸ਼ਤਿਆਂ 'ਤੇ ਵੀ ਬੁਰਾ ਅਸਰ ਪਾਉਂਦੀਆਂ ਹਨ। ਨੀਂਦ ਦੀ ਕਮੀ ਕਾਰਨ ਤੁਹਾਡੇ ਅੰਦਰ ਗੁੱਸਾ, ਚਿੜਚਿੜਾਪਨ ਅਤੇ ਭਾਵਨਾਤਮਕ ਅਸੰਤੁਲਨ ਵਧਦਾ ਹੈ। ਇਹੀ ਨਹੀਂ, ਨੀਂਦ ਪੂਰੀ ਨਾ ਹੋਣ ਕਾਰਨ ਵਿਆਹੁਤਾ ਜੀਵਨ ਵਿੱਚ ਵੀ ਇਸ ਦਾ ਤਣਾਅ ਵਧਣ ਲੱਗਦਾ ਹੈ। ਵਾਸਤੂ ਦੀ ਮੰਨੀਏ ਤਾਂ ਤੁਹਾਨੂੰ ਸੌਂਦੇ ਸਮੇਂ ਘਰ ਦੇ ਬੈੱਡਰੂਮ ਵਿੱਚ ਅਜਿਹੀ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਤੁਹਾਡੀ ਨੀਂਦ ਵਿੱਚ ਰੁਕਾਵਟ ਪਾਵੇ। ਖਾਸ ਤੌਰ 'ਤੇ ਸਿਰਹਾਣੇ ਅਜਿਹੀਆਂ ਚੀਜ਼ਾਂ ਨੂੰ ਰੱਖਣ ਤੋਂ ਬਚਣਾ ਚਾਹੀਦਾ ਹੈ।
ਜੇ ਤੁਸੀਂ ਵੀ ਸਿਰਹਾਣੇ ਘੜੀ ਰੱਖ ਕੇ ਸੌਂਦੇ ਹੋ ਤਾਂ ਅੱਜ ਹੀ ਆਪਣੀ ਇਸ ਆਦਤ ਨੂੰ ਬਦਲ ਦਿਓ। ਇਸ ਦੇ ਤੁਹਾਡੇ ਜੀਵਨ ਵਿੱਚ ਕਈ ਨਕਾਰਾਤਮਕ ਪ੍ਰਭਾਵ ਹੋ ਸਕਦੇ ਹਨ।