Vastu Tips : ਸੁੱਤੀ ਕਿਸਮਤ ਜਗਾ ਦੇਣਗੇ ਕਪੂਰ ਦੇ ਇਹ ਚਮਤਕਾਰੀ ਉਪਾਅ, ਨਾਲ ਕਰੋ ‘ਓਮ ਨਮਹ ਸ਼ਿਵਾਏ’ ਦਾ ਜਾਪ
Vastu Tips : ਭਗਵਾਨ ਸ਼ਿਵ ਨੂੰ 'ਨਕਾਰਾਤਮਕਤਾ ਦਾ ਨਾਸ਼ਕ' ਮੰਨਿਆ ਜਾਂਦਾ ਹੈ। ਕਪੂਰ ਜਗਾਉਂਦੇ ਸਮੇਂ ਜੇਕਰ "ॐ नमः शिवाय" (ਓਮ ਨਮੋ ਸ਼ਿਵਾਏ) ਦਾ ਜਾਪ ਕੀਤਾ ਜਾਵੇ ਤਾਂ ਇਸ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ। ਇਸ ਮੰਤਰ ਦੀ ਆਵਾਜ਼ ਤੋਂ ਨਿਕਲਣ ਵਾਲੀ ਵਾਈਬ੍ਰੇਸ਼ਨ ਘਰ ਦੇ ਕੋਨੇ-ਕੋਨੇ ਤੋਂ ਡਰ, ਗਰੀਬੀ ਤੇ ਉਦਾਸੀ ਨੂੰ ਬਾਹਰ ਕੱਢ ਦਿੰਦੀ ਹੈ।
Publish Date: Fri, 16 Jan 2026 02:58 PM (IST)
Updated Date: Fri, 16 Jan 2026 03:05 PM (IST)
ਧਰਮ ਡੈਸਕ, ਨਵੀਂ ਦਿੱਲੀ: ਘਰ ਸਿਰਫ਼ ਇੱਟਾਂ-ਪੱਥਰਾਂ ਦੀਆਂ ਕੰਧਾਂ ਨਹੀਂ ਹੁੰਦਾ, ਸਗੋਂ ਉੱਥੇ ਮੌਜੂਦ ਊਰਜਾ (Energy) ਸਾਡੀ ਸਿਹਤ, ਕਰੀਅਰ ਤੇ ਰਿਸ਼ਤਿਆਂ 'ਤੇ ਡੂੰਘਾ ਅਸਰ ਪਾਉਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਕਈ ਵਾਰ ਘਰ ਵਿਚ ਬਿਨਾਂ ਕਿਸੇ ਠੋਸ ਕਾਰਨ ਦੇ ਤਣਾਅ, ਭਾਰੀਪਣ ਜਾਂ ਕਲੇਸ਼ ਰਹਿਣ ਲੱਗਦਾ ਹੈ। ਇਸ ਦਾ ਮੁੱਖ ਕਾਰਨ ਘਰ ਵਿੱਚ ਜਮ੍ਹਾ 'ਨਕਾਰਾਤਮਕ ਊਰਜਾ' ਹੋ ਸਕਦੀ ਹੈ। ਇਸ ਨੂੰ ਦੂਰ ਕਰਨ ਲਈ ਕਪੂਰ ਅਤੇ ਮਹਾਦੇਵ ਦਾ ਇੱਕ ਸਰਲ ਮੰਤਰ ਅਚੂਕ ਉਪਾਅ ਮੰਨਿਆ ਜਾਂਦਾ ਹੈ।
ਕਪੂਰ ਦਾ ਅਧਿਆਤਮਿਕ ਅਤੇ ਵਿਗਿਆਨਕ ਮਹੱਤਵ
ਵਾਸਤੂ ਵਿੱਚ ਕਪੂਰ ਨੂੰ ਸ਼ੁੱਧਤਾ ਅਤੇ ਸਕਾਰਾਤਮਕਤਾ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਗਿਆ ਹੈ। ਇਸ ਦੀ ਖੁਸ਼ਬੂ ਨਾ ਸਿਰਫ਼ ਮਨ ਨੂੰ ਸ਼ਾਂਤ ਕਰਦੀ ਹੈ, ਸਗੋਂ ਵਾਤਾਵਰਣ ਵਿੱਚ ਮੌਜੂਦ ਹਾਨੀਕਾਰਕ ਕੀਟਾਣੂਆਂ ਅਤੇ ਨਕਾਰਾਤਮਕ ਤਰੰਗਾਂ ਨੂੰ ਵੀ ਨਸ਼ਟ ਕਰਦੀ ਹੈ।
ਵਰਤੋਂ ਕਰਨ ਦਾ ਸਹੀ ਤਰੀਕਾ :
ਰੋਜ਼ਾਨਾ ਆਰਤੀ : ਸਵੇਰੇ ਅਤੇ ਸ਼ਾਮ ਪੂਜਾ ਦੇ ਸਮੇਂ ਕਪੂਰ ਜਗਾ ਕੇ ਪੂਰੇ ਘਰ ਵਿਚ ਉਸ ਦਾ ਧੂੰਆਂ ਦਿਖਾਓ। ਇਸ ਨਾਲ ਘਰ ਦਾ 'ਔਰਾ' (Aura) ਸਾਫ਼ ਹੁੰਦਾ ਹੈ।
ਮੁੱਖ ਦੁਆਰ 'ਤੇ ਪ੍ਰਯੋਗ: ਘਰ ਦੇ ਮੁੱਖ ਦਰਵਾਜ਼ੇ 'ਤੇ ਕਪੂਰ ਦਾ ਧੂੰਆਂ ਦਿਖਾਉਣ ਨਾਲ ਬਾਹਰ ਦੀ ਬੁਰੀ ਨਜ਼ਰ ਤੇ ਨਕਾਰਾਤਮਕਤਾ ਘਰ ਦੇ ਅੰਦਰ ਦਾਖਲ ਨਹੀਂ ਹੋ ਸਕਦੀ।
ਬੈੱਡਰੂਮ ਦੀ ਸ਼ੁੱਧੀ: ਜੇਕਰ ਸੌਂਦੇ ਸਮੇਂ ਬੁਰੇ ਸੁਪਨੇ ਆਉਂਦੇ ਹੋਣ ਤਾਂ ਸੌਣ ਤੋਂ ਪਹਿਲਾਂ ਕਮਰੇ 'ਚ ਕਪੂਰ ਜਗਾਓ। ਇਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਤੇ ਨੀਂਦ ਚੰਗੀ ਆਉਂਦੀ ਹੈ।
ਸ਼ਿਵ ਮੰਤਰ ਦੀ ਅਸੀਮ ਸ਼ਕਤੀ
ਭਗਵਾਨ ਸ਼ਿਵ ਨੂੰ 'ਨਕਾਰਾਤਮਕਤਾ ਦਾ ਨਾਸ਼ਕ' ਮੰਨਿਆ ਜਾਂਦਾ ਹੈ। ਕਪੂਰ ਜਗਾਉਂਦੇ ਸਮੇਂ ਜੇਕਰ "ॐ नमः शिवाय" (ਓਮ ਨਮੋ ਸ਼ਿਵਾਏ) ਦਾ ਜਾਪ ਕੀਤਾ ਜਾਵੇ ਤਾਂ ਇਸ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ। ਇਸ ਮੰਤਰ ਦੀ ਆਵਾਜ਼ ਤੋਂ ਨਿਕਲਣ ਵਾਲੀ ਵਾਈਬ੍ਰੇਸ਼ਨ ਘਰ ਦੇ ਕੋਨੇ-ਕੋਨੇ ਤੋਂ ਡਰ, ਗਰੀਬੀ ਤੇ ਉਦਾਸੀ ਨੂੰ ਬਾਹਰ ਕੱਢ ਦਿੰਦੀ ਹੈ।
ਘਰ ਦੀ ਸੁਖ-ਸ਼ਾਂਤੀ ਲਈ ਛੋਟੇ ਬਦਲਾਅ
ਸਫਾਈ ਦਾ ਧਿਆਨ: ਘਰ ਵਿੱਚ ਟੁੱਟਿਆ ਹੋਇਆ ਕੱਚ ਜਾਂ ਬੰਦ ਘੜੀਆਂ ਨਾ ਰੱਖੋ, ਇਹ ਤਰੱਕੀ ਰੋਕਦੇ ਹਨ।
ਧੁੱਪ ਅਤੇ ਹਵਾ: ਸਵੇਰੇ ਦੇ ਸਮੇਂ ਘਰ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ ਤਾਂ ਜੋ ਤਾਜ਼ੀ ਹਵਾ ਤੇ ਸੂਰਜ ਦੀ ਰੌਸ਼ਨੀ ਦੇ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੋ ਸਕੇ।