Vastu Shahstra ਵਿੱਚ ਇਸ ਬਾਰੇ ਸਪੱਸ਼ਟ ਨਿਯਮ ਦੱਸੇ ਗਏ ਹਨ ਕਿ ਬਜਰੰਗਬਲੀ ਦੀ ਤਸਵੀਰ ਕਿਸ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ ਅਤੇ ਕਿਹੜੀਆਂ ਥਾਵਾਂ ਤੋਂ ਬਚਣਾ ਜ਼ਰੂਰੀ ਹੈ।

Vastu Tips : ਧਰਮ ਡੈਸਕ : ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਪਰਮ ਭਗਤ ਹਨੂੰਮਾਨ ਜੀ ਦੀ ਸੱਚੀ ਅਤੇ ਵਿਧੀ-ਵਿਧਾਨ ਨਾਲ ਕੀਤੀ ਗਈ ਪੂਜਾ ਸਾਰੇ ਸੰਕਟਾਂ ਨੂੰ ਦੂਰ ਕਰਦੀ ਹੈ। ਘਰ ਵਿੱਚ ਹਨੂੰਮਾਨ ਜੀ ਦੀ ਤਸਵੀਰ ਲਗਾਉਣ ਨਾਲ ਸਕਾਰਾਤਮਕ ਊਰਜਾ ਵਧਦੀ ਹੈ ਅਤੇ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਹਾਲਾਂਕਿ, ਵਾਸਤੂ ਸ਼ਾਸਤਰ ਵਿੱਚ ਇਸ ਬਾਰੇ ਸਪੱਸ਼ਟ ਨਿਯਮ ਦੱਸੇ ਗਏ ਹਨ ਕਿ ਬਜਰੰਗਬਲੀ ਦੀ ਤਸਵੀਰ ਕਿਸ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ ਅਤੇ ਕਿਹੜੀਆਂ ਥਾਵਾਂ ਤੋਂ ਬਚਣਾ ਜ਼ਰੂਰੀ ਹੈ।
ਵਾਸਤੂ ਮਾਹਿਰਾਂ ਦਾ ਕਹਿਣਾ ਹੈ ਕਿ ਹਨੂੰਮਾਨ ਜੀ ਦੀ ਤਸਵੀਰ ਬੈੱਡਰੂਮ 'ਚ ਕਦੇ ਨਹੀਂ ਲਗਾਉਣੀ ਚਾਹੀਦੀ। ਇਸ ਦਿਸ਼ਾ-ਨਿਰਦੇਸ਼ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਨਿੱਜੀ ਅਤੇ ਆਰਾਮ ਕਰਨ ਦੀਆਂ ਥਾਵਾਂ 'ਚ ਦੇਵ-ਪ੍ਰਤੀਮਾਵਾਂ ਦਾ ਹੋਣਾ ਸ਼ੁਭ ਫਲ ਨਹੀਂ ਦਿੰਦਾ ਤੇ ਇਸ ਨਾਲ ਅਣਜਾਣੇ 'ਚ ਹੀ ਪ੍ਰਭੂ ਦੀ ਨਾਰਾਜ਼ਗੀ ਹੋ ਸਕਦੀ ਹੈ।
ਇਸੇ ਤਰ੍ਹਾਂ ਬਾਥਰੂਮ ਜਾਂ ਉਸ ਦੇ ਬਿਲਕੁਲ ਨੇੜੇ ਵੀ ਤਸਵੀਰ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾਖਲ ਹੋ ਸਕਦੀ ਹੈ ਜਿਸ ਨਾਲ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਾਸਤੂ ਸ਼ਾਸਤਰ ਮੁਤਾਬਕ, ਘਰ ਦੀ ਦੱਖਣ ਦਿਸ਼ਾ 'ਚ ਹਨੂੰਮਾਨ ਜੀ ਦੀ ਤਸਵੀਰ ਜਾਂ ਮੂਰਤੀ ਲਗਾਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਵਾਸਤੂ ਦੋਸ਼ ਦੂਰ ਹੁੰਦੇ ਹਨ, ਸਗੋਂ ਜੀਵਨ 'ਚ ਆਉਣ ਵਾਲੇ ਸੰਕਟ ਵੀ ਘੱਟ ਹੋਣ ਲੱਗਦੇ ਹਨ। ਇਸ ਦਿਸ਼ਾ 'ਚ ਸਥਾਪਤ ਤਸਵੀਰ ਘਰ ਨੂੰ ਨਕਾਰਾਤਮਕ ਤਾਕਤਾਂ ਤੋਂ ਸੁਰੱਖਿਅਤ ਰੱਖਦੀ ਹੈ ਅਤੇ ਵਾਤਾਵਰਨ 'ਚ ਸਕਾਰਾਤਮਕਤਾ ਵਧਾਉਂਦੀ ਹੈ।
ਬੈਠੀ ਹੋਈ ਮੁਦਰਾ 'ਚ ਹਨੂੰਮਾਨ ਜੀ ਦੀ ਤਸਵੀਰ ਲਾਉਣ ਨਾਲ ਘਰ 'ਚ ਸੁੱਖ ਤੇ ਖੁਸ਼ਹਾਲੀ 'ਚ ਵਾਧਾ ਹੁੰਦਾ ਹੈ।
ਲਾਲ ਰੰਗ ਦੀ ਤਸਵੀਰ ਨਕਾਰਾਤਮਕ ਊਰਜਾ ਨੂੰ ਖਤਮ ਕਰ ਕੇ ਘਰ ਵਿਚ ਉਤਸ਼ਾਹ ਤੇ ਊਰਜਾ ਲਿਆਉਂਦੀ ਹੈ।
ਪੰਚਮੁਖੀ ਹਨੂਮਾਨ ਜੀ ਦੀ ਤਸਵੀਰ ਬੁਰੀਆਂ ਤਾਕਤਾਂ ਤੋਂ ਰੱਖਿਆ ਕਰਦੀ ਹੈ ਅਤੇ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ।
ਉੱਡਦੇ ਹੋਏ ਹਨੂਮਾਨ ਜੀ ਦੀ ਤਸਵੀਰ ਲਗਾਉਣ ਨਾਲ ਕਾਰਜਾਂ 'ਚ ਤੇਜ਼ੀ ਨਾਲ ਸਫਲਤਾ ਅਤੇ ਉੱਨਤੀ ਪ੍ਰਾਪਤ ਹੁੰਦੀ ਹੈ।
ਵਾਸਤੂ ਮਾਨਤਾ ਅਨੁਸਾਰ, ਹਨੂੰਮਾਨ ਜੀ ਦੀ ਸਹੀ ਦਿਸ਼ਾ ਤੇ ਢੁਕਵੀਂ ਮੁਦਰਾ ਵਾਲੀ ਤਸਵੀਰ ਨਾ ਸਿਰਫ਼ ਘਰ ਦੀ ਊਰਜਾ ਨੂੰ ਸੰਤੁਲਿਤ ਕਰਦੀ ਹੈ, ਸਗੋਂ ਜੀਵਨ ਵਿੱਚ ਖੁਸ਼ਹਾਲੀ ਨੂੰ ਵੀ ਆਕਰਸ਼ਿਤ ਕਰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।