Vastu Shastra ਅਨੁਸਾਰ, ਜੇਕਰ ਤੁਸੀਂ ਤੁਲਸੀ ਦਾ ਪੌਦਾ ਗਲਤ ਦਿਸ਼ਾ ਵਿੱਚ ਲਗਾਇਆ ਹੈ, ਤਾਂ ਪੂਜਾ ਦਾ ਪੂਰਾ ਫਲ ਪ੍ਰਾਪਤ ਨਹੀਂ ਹੋਵੇਗਾ। ਨਾਲ ਹੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਇਸ ਲੇਖ ਵਿੱਚ ਵਿਸਥਾਰ ਨਾਲ ਜਾਣਦੇ ਹਾਂ ਕਿ ਕਿਸ ਦਿਸ਼ਾ ਵਿੱਚ ਤੁਲਸੀ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ।

ਸਨਾਤਨ ਧਰਮ 'ਚ ਤੁਲਸੀ ਦਾ ਪੌਦਾ ਪੂਜਣਯੋਗ ਹੈ। ਇਸ ਪੌਦੇ ਨੂੰ ਮਾਂ ਲਕਸ਼ਮੀ ਦਾ ਸਰੂਪ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਜਿਸ ਘਰ ਵਿਚ ਤੁਲਸੀ ਦਾ ਪੌਦਾ ਹੁੰਦਾ ਹੈ, ਉਸ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਰੋਜ਼ਾਨਾ ਤੁਲਸੀ ਦੀ ਪੂਜਾ ਕਰਨ ਨਾਲ ਸਾਧਕ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਨਾਲ ਹੀ ਘਰ ਵਿਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ।
Vastu Shastra ਅਨੁਸਾਰ, ਜੇਕਰ ਤੁਸੀਂ ਤੁਲਸੀ ਦਾ ਪੌਦਾ ਗਲਤ ਦਿਸ਼ਾ 'ਚ ਲਗਾਇਆ ਹੈ, ਤਾਂ ਪੂਜਾ ਦਾ ਪੂਰਾ ਫਲ ਪ੍ਰਾਪਤ ਨਹੀਂ ਹੋਵੇਗਾ। ਨਾਲ ਹੀ ਜੀਵਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਇਸ ਲੇਖ 'ਚ ਵਿਸਥਾਰ ਨਾਲ ਜਾਣਦੇ ਹਾਂ ਕਿ ਕਿਸ ਦਿਸ਼ਾ ਵਿੱਚ ਤੁਲਸੀ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ।
ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਦੱਖਣ ਦਿਸ਼ਾ ਪਿੱਤਰਾਂ ਦੀ ਹੁੰਦੀ ਹੈ। ਇਸ ਲਈ ਤੁਲਸੀ ਦੇ ਪੌਦੇ ਨੂੰ ਦੱਖਣ ਦਿਸ਼ਾ ਵਿਚ ਭੁੱਲ ਕੇ ਵੀ ਨਹੀਂ ਲਗਾਉਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਗਲਤ ਦਿਸ਼ਾ 'ਚ ਤੁਲਸੀ ਲਗਾਉਣ ਨਾਲ ਘਰ ਵਿਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਅਤੇ ਪੂਜਾ ਸਫਲ ਨਹੀਂ ਹੁੰਦੀ। ਨਾਲ ਹੀ ਆਰਥਿਕ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਤੁਲਸੀ ਲਗਾਉਣ ਤੋਂ ਪਹਿਲਾਂ ਸਹੀ ਦਿਸ਼ਾ ਜ਼ਰੂਰ ਜਾਣ ਲਓ।
ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਤੁਲਸੀ ਨੂੰ ਉੱਤਰ ਦਿਸ਼ਾ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਤੁਲਸੀ ਲਗਾਉਣ ਨਾਲ ਧਨ, ਸੁੱਖ-ਸਮ੍ਰਿਧੀ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਉੱਤਰ-ਪੂਰਬ (ਈਸ਼ਾਨ ਕੋਣ) ਦਿਸ਼ਾ ਵਿੱਚ ਵੀ ਤੁਲਸੀ ਦਾ ਪੌਦਾ ਲਗਾ ਸਕਦੇ ਹੋ। ਇਸ ਦਿਸ਼ਾ 'ਚ ਦੇਵਤਿਆਂ ਦਾ ਸਥਾਨ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਅਤੇ ਪਰਿਵਾਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਜੇਕਰ ਤੁਸੀਂ ਘਰ ਵਿਚ ਤੁਲਸੀ ਲਗਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਵੀਰਵਾਰ ਤੇ ਸ਼ੁੱਕਰਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਵੀਰਵਾਰ ਭਗਵਾਨ ਵਿਸ਼ਨੂੰ ਅਤੇ ਸ਼ੁੱਕਰਵਾਰ ਧਨ ਦੀ ਦੇਵੀ ਮਾਂ ਲਕਸ਼ਮੀ ਨੂੰ ਸਮਰਪਿਤ ਹੈ। ਇਸ ਦਿਨ ਤੁਲਸੀ ਲਗਾਉਣ ਨਾਲ ਸ਼ੁਭ ਨਤੀਜੇ ਦੇਖਣ ਨੂੰ ਮਿਲਦੇ ਹਨ। ਕੱਤਕ (Kartik) ਦਾ ਮਹੀਨਾ ਵੀ ਤੁਲਸੀ ਲਗਾਉਣ ਲਈ ਉੱਤਮ ਹੁੰਦਾ ਹੈ। ਦੱਸ ਦੇਈਏ ਕਿ ਤੁਲਸੀ ਨੂੰ ਸੋਮਵਾਰ, ਐਤਵਾਰ ਅਤੇ ਇਕਾਦਸ਼ੀ ਦੇ ਦਿਨ ਲਗਾਉਣ ਤੋਂ ਬਚਣਾ ਚਾਹੀਦਾ ਹੈ।