Tulsi Mala ਪਹਿਨਣ ਵਾਲੇ ਲਈ ਸਭ ਤੋਂ ਪਹਿਲਾ ਅਤੇ ਵੱਡਾ ਨਿਯਮ ਹੈ ਖਾਣ-ਪੀਣ ਦੀ ਪਵਿੱਤਰਤਾ। ਜੇਕਰ ਤੁਸੀਂ ਤੁਲਸੀ ਧਾਰਨ ਕੀਤੀ ਹੈ ਤਾਂ ਤੁਹਾਨੂੰ ਮਾਸ, ਸ਼ਰਾਬ ਅਤੇ ਇੱਥੋਂ ਤੱਕ ਕਿ ਪਿਆਜ਼-ਲਸਣ ਵਰਗੇ ਤਾਮਸਿਕ ਭੋਜਨ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਕਿਉਂਕਿ ਦੇਵੀ ਤੁਲਸੀ ਸਾਤਵਿਕਤਾ ਦਾ ਪ੍ਰਤੀਕ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਸਾਖਸ਼ਾਤ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੁਲਸੀ ਦੀ ਮਾਲਾ ਧਾਰਨ ਕਰਨਾ ਅਧਿਆਤਮਿਕ ਰੂਪ ਵਿੱਚ ਬਹੁਤ ਪੁੰਨਕਾਰੀ ਹੁੰਦਾ ਹੈ। ਅਜਿਹੀ ਮਾਨਤਾ ਹੈ ਕਿ ਜੋ ਵਿਅਕਤੀ ਤੁਲਸੀ ਦੀ ਮਾਲਾ ਪਹਿਨਦੇ ਹਨ, ਉਨ੍ਹਾਂ 'ਤੇ ਭਗਵਾਨ ਸ਼੍ਰੀ ਹਰਿ ਦੀ ਵਿਸ਼ੇਸ਼ ਕਿਰਪਾ ਰਹਿੰਦੀ ਹੈ। ਪਰ ਤੁਲਸੀ ਦੀ ਮਾਲਾ ਸਿਰਫ਼ ਇਕ ਮਾਲਾ ਹੀ ਨਹੀਂ ਹੈ ਬਲਕਿ ਇਹ ਪਵਿੱਤਰਤਾ ਦਾ ਪ੍ਰਤੀਕ ਹੈ। ਅਕਸਰ ਲੋਕ ਫੈਸ਼ਨ ਜਾਂ ਦੇਖਾ-ਦੇਖੀ 'ਚ ਤੁਲਸੀ ਮਾਲਾ ਪਹਿਨ ਤਾਂ ਲੈਂਦੇ ਹਨ, ਪਰ ਇਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ।
ਸ਼ਾਸਤਰਾਂ ਅਨੁਸਾਰ, ਜੇਕਰ ਤੁਸੀਂ ਤੁਲਸੀ ਮਾਲਾ ਪਹਿਨ ਕੇ ਕੁਝ ਗਲਤੀਆਂ ਕਰਦੇ ਹੋ, ਤਾਂ ਇਸ ਦਾ ਲਾਭ ਮਿਲਣ ਦੀ ਬਜਾਏ ਤੁਹਾਨੂੰ ਦੋਸ਼ ਲੱਗ ਸਕਦਾ ਹੈ। ਆਓ ਇਸ ਲੇਖ ਵਿਚ ਤੁਲਸੀ ਮਾਲਾ ਧਾਰਨ ਕਰਨ ਦੇ ਸਹੀ ਨਿਯਮ ਜਾਣਦੇ ਹਾਂ।
ਤੁਲਸੀ ਮਾਲਾ ਪਹਿਨਣ ਵਾਲੇ ਲਈ ਸਭ ਤੋਂ ਪਹਿਲਾ ਅਤੇ ਵੱਡਾ ਨਿਯਮ ਹੈ ਖਾਣ-ਪੀਣ ਦੀ ਪਵਿੱਤਰਤਾ। ਜੇਕਰ ਤੁਸੀਂ ਤੁਲਸੀ ਧਾਰਨ ਕੀਤੀ ਹੈ ਤਾਂ ਤੁਹਾਨੂੰ ਮਾਸ, ਸ਼ਰਾਬ ਅਤੇ ਇੱਥੋਂ ਤੱਕ ਕਿ ਪਿਆਜ਼-ਲਸਣ ਵਰਗੇ ਤਾਮਸਿਕ ਭੋਜਨ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਕਿਉਂਕਿ ਦੇਵੀ ਤੁਲਸੀ ਸਾਤਵਿਕਤਾ ਦਾ ਪ੍ਰਤੀਕ ਹੈ।
ਅਕਸਰ ਲੋਕ ਉਸੇ ਮਾਲਾ ਨਾਲ ਮੰਤਰ ਜਾਪ ਕਰਦੇ ਹਨ, ਜਿਸ ਨੂੰ ਉਹ ਗਲੇ ਵਿੱਚ ਪਹਿਨਦੇ ਹਨ। ਇਹ ਇਕ ਵੱਡੀ ਭੁੱਲ ਹੈ। ਸ਼ਾਸਤਰ ਕਹਿੰਦੇ ਹਨ ਕਿ ਜਿਸ ਮਾਲਾ ਨਾਲ ਤੁਸੀਂ ਭਗਵਾਨ ਦਾ ਨਾਮ ਜਪਦੇ ਹੋ, ਉਸ ਨੂੰ ਹਮੇਸ਼ਾ 'ਗੋਮੁਖੀ' (ਝੋਲੀ) 'ਚ ਲੁਕਾ ਕੇ ਰੱਖੋ। ਗਲੇ 'ਚ ਪਹਿਨਣ ਵਾਲੀ ਮਾਲਾ ਅਤੇ ਜਾਪ ਕਰਨ ਵਾਲੀ ਮਾਲਾ ਹਮੇਸ਼ਾ ਵੱਖ-ਵੱਖ ਹੋਣੀ ਚਾਹੀਦੀ ਹੈ।
ਕਿਸੇ ਅਪਵਿੱਤਰ ਸਥਾਨ 'ਤੇ ਜਾਣ ਤੋਂ ਪਹਿਲਾਂ ਤੁਲਸੀ ਦੀ ਮਾਲਾ ਨੂੰ ਉਤਾਰ ਕੇ ਕਿਸੇ ਪਵਿੱਤਰ ਸਥਾਨ 'ਤੇ ਰੱਖ ਦਿਓ। ਜੇਕਰ ਤੁਸੀਂ ਇਸ ਨੂੰ ਉਤਾਰਨਾ ਭੁੱਲ ਜਾਂਦੇ ਹੋ ਤਾਂ ਦੁਬਾਰਾ ਪਹਿਨਣ ਤੋਂ ਪਹਿਲਾਂ ਇਸ ਨੂੰ ਗੰਗਾਜਲ ਨਾਲ ਸ਼ੁੱਧ ਕਰ ਲਓ।
ਕਈ ਲੋਕ ਇੱਕੋ ਧਾਗੇ 'ਚ ਤੁਲਸੀ ਅਤੇ ਰੁਦਰਾਕਸ਼ ਦੇ ਮਣਕੇ ਪਰੋ ਕੇ ਪਹਿਨ ਲੈਂਦੇ ਹਨ। ਜੋਤਿਸ਼ ਅਨੁਸਾਰ, ਤੁਲਸੀ ਅਤੇ ਰੁਦਰਾਕਸ਼ ਨੂੰ ਇੱਕਠੇ ਪਹਿਨਣ ਤੋਂ ਬਚਣਾ ਚਾਹੀਦਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਦੀ ਮਾਲਾ ਗਲੇ 'ਚ ਪਹਿਨਣ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਸਰੀਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਤੁਲਸੀ ਜੀ ਸ਼੍ਰੀ ਹਰਿ ਨੂੰ ਬਹੁਤ ਪਿਆਰੇ ਹਨ, ਇਸ ਲਈ ਇਨ੍ਹਾਂ ਨੂੰ ਧਾਰਨ ਕਰਨ ਵਾਲੇ ਵਿਅਕਤੀ 'ਤੇ ਭਗਵਾਨ ਵਿਸ਼ਨੂੰ ਤੇ ਮਾਤਾ ਲਕਸ਼ਮੀ ਦੋਵਾਂ ਦੀ ਕਿਰਪਾ ਬਣੀ ਰਹਿੰਦੀ ਹੈ।