28 ਨਵੰਬਰ 2025 ਨੂੰ ਸ਼ਨੀਦੇਵ ਮੀਨ ਰਾਸ਼ੀ 'ਚ ਮਾਰਗੀ (ਸਿੱਧੀ ਚਾਲ) ਹੋਏ ਸਨ। ਇਸੇ ਸਥਿਤੀ 'ਚ ਰਹਿੰਦੇ ਹੋਏ 20 ਜਨਵਰੀ 2026 ਨੂੰ ਉਹ ਉੱਤਰਾਭਾਦਰਪਦ ਨਕਸ਼ਤਰ 'ਚ ਪ੍ਰਵੇਸ਼ ਕਰਨਗੇ। ਇਸ ਤੋਂ ਬਾਅਦ 27 ਜੁਲਾਈ 2026 ਨੂੰ ਮੀਨ ਰਾਸ਼ੀ 'ਚ ਹੀ ਵੱਕਰੀ (ਉਲਟੀ ਚਾਲ) ਹੋਣਗੇ ਅਤੇ 11 ਦਸੰਬਰ 2026 ਨੂੰ ਦੁਬਾਰਾ ਮਾਰਗੀ ਹੋ ਜਾਣਗੇ। ਸ਼ਨੀ ਦੀ ਇਹ ਸਥਿਤੀ ਕਈ ਰਾਸ਼ੀਆਂ ਲਈ ਸਕਾਰਾਤਮਕ ਫਲ ਦੇਣ ਵਾਲੀ ਮੰਨੀ ਜਾ ਰਹੀ ਹੈ।

ਧਰਮ ਡੈਸਕ : ਹਿੰਦੂ ਧਰਮ 'ਚ ਸ਼ਨੀਦੇਵ ਨੂੰ ਨਿਆਂ-ਪ੍ਰੇਮੀ ਤੇ ਕਰਮਫਲਦਾਤਾ ਮੰਨਿਆ ਜਾਂਦਾ ਹੈ। ਉਹ ਹਰ ਵਿਅਕਤੀ ਨੂੰ ਉਸਦੇ ਕਰਮਾਂ ਅਨੁਸਾਰ ਹੀ ਫਲ ਦਿੰਦੇ ਹਨ। ਸਾਲ 2026 'ਚ ਸ਼ਨੀ ਦੀ ਬਦਲਦੀ ਚਾਲ ਤਿੰਨ ਰਾਸ਼ੀਆਂ ਲਈ ਬਹੁਤ ਸ਼ੁਭ ਸਾਬਤ ਹੋਣ ਵਾਲੀ ਹੈ। ਜਾਣੋ, ਕਿਸਨੂੰ ਮਿਲੇਗਾ ਸ਼ਨੀਦੇਵ ਦਾ ਖਾਸ ਆਸ਼ੀਰਵਾਦ।
28 ਨਵੰਬਰ 2025 ਨੂੰ ਸ਼ਨੀਦੇਵ ਮੀਨ ਰਾਸ਼ੀ 'ਚ ਮਾਰਗੀ (ਸਿੱਧੀ ਚਾਲ) ਹੋਏ ਸਨ। ਇਸੇ ਸਥਿਤੀ 'ਚ ਰਹਿੰਦੇ ਹੋਏ 20 ਜਨਵਰੀ 2026 ਨੂੰ ਉਹ ਉੱਤਰਾਭਾਦਰਪਦ ਨਕਸ਼ਤਰ 'ਚ ਪ੍ਰਵੇਸ਼ ਕਰਨਗੇ। ਇਸ ਤੋਂ ਬਾਅਦ 27 ਜੁਲਾਈ 2026 ਨੂੰ ਮੀਨ ਰਾਸ਼ੀ 'ਚ ਹੀ ਵੱਕਰੀ (ਉਲਟੀ ਚਾਲ) ਹੋਣਗੇ ਅਤੇ 11 ਦਸੰਬਰ 2026 ਨੂੰ ਦੁਬਾਰਾ ਮਾਰਗੀ ਹੋ ਜਾਣਗੇ। ਸ਼ਨੀ ਦੀ ਇਹ ਸਥਿਤੀ ਕਈ ਰਾਸ਼ੀਆਂ ਲਈ ਸਕਾਰਾਤਮਕ ਫਲ ਦੇਣ ਵਾਲੀ ਮੰਨੀ ਜਾ ਰਹੀ ਹੈ।
ਸਾਲ 2026 ਦੀ ਸ਼ੁਰੂਆਤ ਮੇਖ ਰਾਸ਼ੀ ਵਾਲਿਆਂ ਲਈ ਕਾਫੀ ਫਾਇਦੇਮੰਦ ਰਹੇਗੀ।
ਸ਼ਨੀਦੇਵ ਦੀ ਕਿਰਪਾ ਨਾਲ ਕਰੀਅਰ 'ਚ ਨਵੇਂ ਮੌਕੇ ਮਿਲਣਗੇ।
ਕਾਰੋਬਾਰ ਕਰਨ ਵਾਲਿਆਂ ਨੂੰ ਵੱਡਾ ਮੁਨਾਫਾ ਹੋ ਸਕਦਾ ਹੈ।
ਦਫਤਰ 'ਚ ਸੀਨੀਅਰਾਂ ਤੇ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।
ਅਣਵਿਆਹੇ ਲੋਕਾਂ ਦੇ ਵਿਆਹ ਦੇ ਵੀ ਯੋਗ ਬਣ ਰਹੇ ਹਨ।
ਕੁੱਲ ਮਿਲਾ ਕੇ ਇਹ ਸਾਲ ਮੇਖ ਰਾਸ਼ੀ ਵਾਲਿਆਂ ਲਈ ਤਰੱਕੀ ਅਤੇ ਸਫਲਤਾ ਲੈ ਕੇ ਆਵੇਗਾ।
ਧਨੁ ਰਾਸ਼ੀ 'ਤੇ ਸ਼ਨੀ ਦੀ ਢਈਆ ਚੱਲ ਰਿਹਾ ਹੈ, ਫਿਰ ਵੀ 2026 ਸ਼ਨੀ ਦੀ ਕਿਰਪਾ ਨਾਲ ਕਾਫੀ ਸ਼ੁਭ ਰਹੇਗਾ।
ਕੋਈ ਵੱਡੀ ਕਾਰੋਬਾਰੀ ਡੀਲ ਫਾਈਨਲ ਹੋ ਸਕਦੀ ਹੈ।
ਨਵੇਂ ਲੋਕਾਂ ਨਾਲ ਮੁਲਾਕਾਤ ਭਵਿੱਖ ਵਿੱਚ ਲਾਭ ਦੇਵੇਗੀ।
ਵਿਦੇਸ਼ ਯਾਤਰਾ ਦੇ ਸੰਕੇਤ ਵੀ ਮਿਲਦੇ ਹਨ।
ਨਿੱਜੀ ਜੀਵਨ 'ਚ ਵੀ ਸੁਖਦ ਬਦਲਾਅ ਆਉਣਗੇ।
ਜੀਵਨ ਸਾਥੀ ਦੇ ਨਾਲ ਰਿਸ਼ਤਾ ਬਿਹਤਰ ਅਤੇ ਮਜ਼ਬੂਤ ਹੋਵੇਗਾ।
ਸ਼ਨੀਵਾਰ ਨੂੰ ਦਾਨ ਕਰਨਾ ਢਈਆ ਦਾ ਅਸਰ ਘਟਾਏਗਾ।
ਮੀਨ ਰਾਸ਼ੀ 'ਚ ਹੀ ਸ਼ਨੀ ਦੀ ਸਥਿਤੀ ਰਹਿਣ ਕਾਰਨ 2026 ਤੁਹਾਡੇ ਲਈ ਵਧੀਆ ਰਹੇਗਾ।
ਖਾਸ ਤੌਰ 'ਤੇ ਵਿਦਿਆਰਥੀਆਂ ਲਈ ਇਹ ਸਮਾਂ ਬਹੁਤ ਅਨੁਕੂਲ ਰਹੇਗਾ।
ਸਮਾਜ ਵਿੱਚ ਮਾਣ-ਸਨਮਾਨ ਅਤੇ ਵੱਕਾਰ ਵਧੇਗਾ।
ਸਮਾਜਿਕ ਦਾਇਰਾ ਤੇ ਸੰਪਰਕ ਵਧਣਗੇ।
ਪ੍ਰੇਮ ਸਬੰਧ ਮਜ਼ਬੂਤ ਹੋਣਗੇ ਅਤੇ ਪਰਿਵਾਰ ਨਾਲ ਸਮਾਂ ਚੰਗਾ ਬੀਤੇਗਾ।
ਸਾੜ੍ਹਸਤੀ ਦੇ ਚੱਲਦਿਆਂ ਸ਼ਨੀਦੇਵ ਦੀ ਨਿਯਮਿਤ ਪੂਜਾ ਕਰਨ ਨਾਲ ਸ਼ੁਭ ਫਲ ਹੋਰ ਵਧਣਗੇ।