ਜੇ ਤੁਹਾਨੂੰ ਵੀ ਲੱਗ ਗਈ ਹੈ ਕਿਸੇ ਦੀ ਬੁਰੀ ਨਜ਼ਰ ਤਾਂ ਇਨ੍ਹਾਂ ਉਪਾਵਾਂ ਨਾਲ ਮਿਲ ਜਾਵੇਗੀ ਤੁਰੰਤ ਰਾਹਤ
Evil Eye Solutions : ਅਜਿਹਾ ਮੰਨਿਆ ਜਾਂਦਾ ਹੈ ਕਿ ਨਜ਼ਰ ਲੱਗਣ 'ਤੇ ਜੋਤਿਸ਼ ਸ਼ਾਸਤਰ ਦੇ ਉਪਾਅ ਕਰਨ ਨਾਲ ਜਾਤਕ ਨੂੰ ਨਕਾਰਾਤਮਕ ਊਰਜਾ (Negative Energy) ਤੋਂ ਛੁਟਕਾਰਾ ਮਿਲਦਾ ਹੈ।
Publish Date: Mon, 24 Nov 2025 03:17 PM (IST)
Updated Date: Mon, 24 Nov 2025 03:26 PM (IST)
ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਜੋਤਿਸ਼ ਸ਼ਾਸਤਰ (Jyotish Shastra) ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿੱਚ ਬੁਰੀ ਨਜ਼ਰ ਤੋਂ ਮੁਕਤੀ ਪਾਉਣ ਲਈ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਜ਼ਰ ਲੱਗਣ 'ਤੇ ਜੋਤਿਸ਼ ਸ਼ਾਸਤਰ ਦੇ ਉਪਾਅ ਕਰਨ ਨਾਲ ਜਾਤਕ ਨੂੰ ਨਕਾਰਾਤਮਕ ਊਰਜਾ (Negative Energy) ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ, ਜੀਵਨ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਨਜ਼ਰ ਦੋਸ਼ (evil eye solutions) ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਲੇਖ 'ਚ ਅਸੀਂ ਤੁਹਾਨੂੰ ਨਜ਼ਰ ਦੋਸ਼ (nazar dosh remedies) ਨਾਲ ਜੁੜੇ ਉਪਾਵਾਂ ਬਾਰੇ ਦੱਸਾਂਗੇ।
ਨਜ਼ਰ ਲੱਗਣ 'ਤੇ ਮਿਲਦੇ ਹਨ ਇਹ ਸੰਕੇਤ
- ਜੋਤਿਸ਼ ਸ਼ਾਸਤਰ ਅਨੁਸਾਰ ਕਿਸੇ ਦੀ ਬੁਰੀ ਨਜ਼ਰ ਲੱਗਣ 'ਤੇ ਘਰ-ਪਰਿਵਾਰ 'ਚ ਲੜਾਈ-ਝਗੜੇ ਦੀ ਸਮੱਸਿਆ ਬਣੀ ਰਹਿੰਦੀ ਹੈ।
ਸੁੱਖ-ਸ਼ਾਂਤੀ ਦਾ ਵਾਸ ਨਹੀਂ ਹੁੰਦਾ ਹੈ।
ਜਾਤਕ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਇਸ ਤੋਂ ਇਲਾਵਾ ਕਾਰੋਬਾਰ 'ਚ ਸਫਲਤਾ ਨਹੀਂ ਮਿਲਦੀ ਹੈ।
ਨਕਾਰਾਤਮਕ ਊਰਜਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਅਕਤੀ ਦੀ ਤਰੱਕੀ 'ਚ ਰੁਕਾਵਟ ਆਉਣਾ।
ਕਰੋ ਇਹ ਉਪਾਅ
ਤਾਂਬੇ ਦੀ ਗੜਵੀ 'ਚ ਸਾਫ਼ ਪਾਣੀ ਲੈ ਕੇ ਜਿਸ ਵਿਅਕਤੀ ਨੂੰ ਨਜ਼ਰ ਲੱਗੀ ਹੈ, ਉਸਦੇ ਉੱਪਰੋਂ 11 ਵਾਰੀ ਵਾਰ ਲਓ। ਇਸ ਤੋਂ ਬਾਅਦ ਇਸ ਜਲ ਨੂੰ ਕਿਸੇ ਪੌਦੇ ਜਾਂ ਚੌਕ 'ਚ ਰੋੜ੍ਹ ਦਿਉ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਉਪਾਅ ਕਰਨ ਨਾਲ ਬੁਰੀ ਨਜ਼ਰ ਤੋਂ ਛੁਟਕਾਰਾ ਮਿਲਦਾ ਹੈ। ਇਸ ਉਪਾਅ ਨੂੰ ਕਰਦੇ ਸਮੇਂ ਧਿਆਨ ਰੱਖੋ ਕਿ ਵਿਚਕਾਰ ਕੋਈ ਨਾ ਟੋਕੇ।
ਜੇਕਰ ਤੁਸੀਂ ਕਿਸੇ ਬੁਰੀ ਨਜ਼ਰ ਦਾ ਸਾਹਮਣਾ ਕਰ ਰਹੇ ਹੋ ਤਾਂ ਭੈਰੋਂ ਬਾਬਾ ਦੇ ਮੰਦਰ ਤੋਂ ਕਾਲਾ ਧਾਗਾ ਲਿਆਓ ਅਤੇ ਉਸਨੂੰ ਹੱਥ 'ਚ ਬੰਨ੍ਹ ਲਓ। ਇਸ ਨਾਲ ਬੁਰੀ ਨਜ਼ਰ ਉੱਤਰ ਜਾਂਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਨਜ਼ਰ ਦੋਸ਼ ਦੂਰ ਹੁੰਦਾ ਹੈ।
ਬੁਰੀ ਨਜ਼ਰ ਤੋਂ ਬਚਾਅ ਲਈ ਲੌਂਗਾਂ ਦਾ ਉਪਾਅ ਬੇਹੱਦ ਲਾਭਕਾਰੀ ਹੁੰਦਾ ਹੈ। ਜੇਕਰ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਨਜ਼ਰ ਲੱਗ ਗਈ ਹੈ ਤਾਂ 5 ਲੌਂਗਾਂ ਨੂੰ ਉਸਦੇ ਉੱਪਰੋਂ 7 ਵਾਰ ਸਿੱਧਾ ਤੇ 7 ਵਾਰ ਉਲਟਾ ਵਾਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਨਜ਼ਰ ਦੋਸ਼ ਦੂਰ ਹੁੰਦਾ ਹੈ।