Navratri Vrat rules: ਨਰਾਤਿਆਂ 'ਚ ਵਰਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਮਿਲੇਗਾ ਵਰਤ ਦਾ ਫਲ
ਨਰਾਤੇ ਦੀਆਂ ਕਈ ਪਰੰਪਰਾ 'ਚ ਵਰਤ ਦਾ ਵਿਸ਼ੇਸ਼ ਉਲੇਖ ਮਿਲਦਾ ਹੈ। ਇਸ ਵਰਤ ਦੌਰਾਨ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਖਾਣੀ ਚਾਹੀਦੀ। ਇੱਥੇ ਅਸੀਂ ਇਸ ਬਾਰੇ ਦੱਸ ਰਹੇ ਹਾਂ।
Publish Date: Tue, 28 Sep 2021 01:28 PM (IST)
Updated Date: Sun, 10 Oct 2021 09:21 AM (IST)
ਨਈ ਦੁਨੀਆ, ਨਵੀਂ ਦਿੱਲੀ : Navratri Vrat rules: ਦੇਵੀ ਦੁਰਗਾ ਨੂੰ ਸਮਰਪਿਤ ਨਰਾਤੇ ਜਲਦ ਹੀ ਸ਼ੁਰੂ ਹੋਣ ਵਾਲੇ ਹਨ। ਇਨ੍ਹਾਂ 9 ਦਿਨਾਂ 'ਚ ਭਗਤ ਪਹਿਲੇ ਦਿਨ ਯਾਨੀ ਪ੍ਰਤੀਪਦਾ ਤਰੀਕ ਨੂੰ ਘਟ ਸਥਾਪਨਾ ਜਾਂ ਕਲਸ਼ ਸਥਾਪਨਾ ਕਰਨ ਤੋਂ ਬਾਅਦ ਵਰਤ ਰੱਖਦੇ ਹਨ। ਹਾਲਾਂਕਿ ਸਾਲ 'ਚ ਚਾਰ ਵਾਰੇ ਨਰਾਤੇ ਆਉਂਦੇ ਹਨ ਪਰ ਹਿੰਦੂ ਮਹੀਨੇ ਅਸ਼ਵਿਨ 'ਚ ਆਉਣ ਵਾਲੇ ਸ਼ਾਰਦੀਅ ਨਰਾਤੇ ਸਭ ਤੋਂ ਮਹਤੱਵਪੂਰਨ ਹਨ। ਇਹ ਉਨ੍ਹਾਂ ਹਿੰਦੂ ਤਿਉਹਾਰਾਂ 'ਚੋਂ ਇਕ ਹੈ ਜੋ ਪੂਰੇ ਦੇਸ਼ 'ਚ ਮਨਾਏ ਜਾਂਦੇ ਹਨ। ਉੱਤਰ ਭਾਰਤ 'ਚ ਲੋਕ ਜਗਰਾਤਾ ਕਰ ਕੇ ਮਾਤਾ ਦੀ ਭਗਤੀ ਕਰਦੇ ਹਨ। ਦੱਖਣੀ 'ਚ ਲੋਕ ਗੋਲੂ ਦਾ ਆਯੋਜਨ ਕਰਦੇ ਹਨ ਜਦਕਿ ਪੱਛਮੀ 'ਚ ਲੋਕ ਡਾਂਡੀਆ ਤੇ ਗਰਬਾ 'ਚ ਹਿੱਸਾ ਲੈਂਦੇ ਹਨ।
ਨਰਾਤੇ ਦੀਆਂ ਕਈ ਪਰੰਪਰਾ 'ਚ ਵਰਤ ਦਾ ਵਿਸ਼ੇਸ਼ ਉਲੇਖ ਮਿਲਦਾ ਹੈ। ਇਸ ਵਰਤ ਦੌਰਾਨ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਖਾਣੀ ਚਾਹੀਦੀ। ਇੱਥੇ ਅਸੀਂ ਇਸ ਬਾਰੇ ਦੱਸ ਰਹੇ ਹਾਂ।
ਨਰਾਤੇ ਵਰਤ ਦੌਰਾਨ ਨਾ ਖਾਓ ਇਹ ਚੀਜ਼ਾਂ
ਨਰਾਤੇ ਵਰਤ ਦੌਰਾਨ ਲਹਸੁਨ, ਪਿਆਜ਼, ਅਨਾਜ, ਚਾਵਲ, ਦਾਲ, ਮਾਂਸ, ਅੰਡੇ ਤੇ ਮਸਾਲੇ ਜਿਵੇਂ ਹਲਦੀ, ਧਨੀਆ, ਹਿੰਗ, ਗਰਮ ਮਸਾਲਾ ਤੇ ਲੌਂਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਨਮਕ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਤੇ ਇਸ ਤੋਂ ਬਜਾਇ ਸੇਂਧਾ ਨਮਕ ਦਾ ਸੇਵਨ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਰਸੋਂ ਦੇ ਤੇਲ ਜਾਂ ਤਿਲ ਜਿਵੇਂ ਗਰਮੀ ਪੈਦਾ ਕਰਨ ਵਾਲੇ ਤੇਲਾਂ ਤੋਂ ਬਚਣਾ ਚਾਹੀਦਾ। ਭਗਤ ਇਸ ਦੇ ਬਜਾਇ ਮੂੰਗਫਲੀ ਦਾ ਤੇਲ ਜਾਂ ਘਿਓ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਰਾਬ ਤੇ ਤੰਬਾਕੂ ਦਾ ਸੇਵਨ ਜ਼ਬਤ ਪ੍ਰਤੀਬੰਧਿਤ ਹੈ।
ਨਰਾਤੇ ਵਰਤ ਦੇ ਸਮੇਂ ਕੀ ਖਾਓ
ਵਰਤ ਦੇ ਸਮੇਂ ਖਾਣਾ ਬਣਾਉਣ ਲਈ ਤੁਸੀਂ ਜੀਰਾ, ਕਾਲੀ ਮਿਰਚ ਤੇ ਸੇਂਧਾ ਨਮਕ ਜਿਵੇਂ ਮਸਾਲਿਆਂ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਹੀ ਤੁਸੀਂ ਸਿੰਘਾੜੇ ਦਾ ਆਟਾ, ਕੁੱਟੂ, ਬਾਜਰਾ, ਰਾਜਗਿਰਾ, ਮੂੰਗਫਲੀ, ਸਾਬੂਦਾਨਾ, ਮਖਾਨਾ, ਦੁੱਧ, ਦਹੀ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਉੱਥੇ ਫਲ ਤੇ ਸਬਜ਼ੀਆਂ ਚ ਤੁਸੀਂ ਆਲੂ, ਕੱਚਾ ਕੇਲਾ, ਅਰਬੀ ਤੇ ਸੁਖੇ ਮੇਵੇ ਦਾ ਇਸੇਤਮਾਲ ਕਰ ਸਕਦੇ ਹੋ।