Navratri 2021: ਨਰਾਤੇ ਕਦੋਂ ਤੋਂ ਸ਼ੁਰੂ ਹੋ ਰਹੇ ਹਨ? ਜਾਣੋ ਕਲਸ਼ ਸਥਾਪਨਾ ਤੇ ਨੌਮੀ ਦੀ ਤਰੀਕ ਤੇ ਸ਼ੁਭ ਮੂਹਰਤ
ਨਰਾਤੇ ਦਾ ਤਿਉਹਾਰ ਕਲਸ਼ ਸਥਾਪਨਾ ਤੋਂ ਸ਼ੁਰੂ ਹੁੰਦਾ ਹੈ। ਸ਼ਰਦ ਨਰਾਤੇ 'ਚ 07 ਅਕਤੂਬਰ 2021 ਨੂੰ ਕਲਸ਼ ਸਥਾਪਨਾ ਯਾਨੀ ਘਟਸਥਾਪਨਾ ਕੀਤੀ ਜਾਵੇਗੀ। ਕਲਸ਼ ਸਥਾਪਨਾ ਨਾਲ ਹੀ ਨਰਾਤੇ ਦੇ ਤਿਉਹਾਰ ਦੀ ਵਿਧੀ ਸ਼ੁਰੂਆਤ ਮੰਨੀ ਜਾਂਦੀ ਹੈ।
Publish Date: Sun, 12 Sep 2021 01:40 PM (IST)
Updated Date: Thu, 07 Oct 2021 08:33 AM (IST)
ਨਵੀਂ ਦਿੱਲੀ : Navratri 2021 Start and End Date, Sharad Navratri 2021: ਨਰਾਤੇ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ 'ਚ ਮਾਂ ਦੁਰਗਾ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਨਰਾਤੇ ਦਾ ਤਿਉਹਾਰ ਮਾਂ ਦੁਰਗਾ ਨੂੰ ਸਮਰਪਿਤ ਹੈ। ਨਰਾਤੇ 'ਚ ਮਾਂ ਦੁਰਗਾ ਦੇ ਵੱਖ-ਵੱਖ ਸਵਰੂਪਾਂ ਦੀ ਪੂਜਾ ਤੇ ਉਪਾਸਨਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਰਾਤੇ 'ਤੇ ਮਾਂ ਦੁਰਗਾ ਦੀ ਵਿਧੀ ਪੂਰਵਕ ਪੂਜਾ ਕਰਨ ਨਾਲ ਜ਼ਿੰਦਗੀ 'ਚ ਸੁੱਖ ਸ਼ਾਂਤੀ ਆਉਂਦੀ ਹੈ। ਨਰਾਤਿਆਂ ਦੇ ਮੌਕੇ 'ਤੇ ਮਾਂ ਦੁਰਗਾ ਦੇ ਭਗਤ 9 ਦਿਨਾਂ ਤਕ ਵਰਤ ਰੱਖ ਕੇ ਮਾਂ ਦੁਰਗਾ ਦੀ ਭਗਤੀ 'ਚ ਲੀਨ ਰਹਿੰਦੇ ਹਨ।
ਪੰਚਾਂਗ ਮੁਤਾਬਿਕ ਨਰਾਤਿਆਂ ਦਾ ਤਿਉਹਾਰ 07 ਅਕਤੂਬਰ, 2021 ਤੋਂ ਸ਼ੁਰੂ ਹੋਵੇਗਾ। ਇਸ ਨੂੰ ਸ਼ਾਰਦ ਨਰਾਤੇ ਕਿਹਾ ਜਾਂਦਾ ਹੈ। ਸ਼ਰਦ ਨਰਾਤੇ ਦਾ ਤਿਉਹਾਰ 15 ਅਕਤੂਬਰ ਨੂੰ ਖ਼ਤਮ ਹੋਵੇਗਾ।
ਦੁਰਗਾ ਪੂਜਾ ਕਲਸ਼ ਸਥਾਪਨਾ ਕਦੋਂ ਹੈ?
ਨਰਾਤੇ ਦਾ ਤਿਉਹਾਰ ਕਲਸ਼ ਸਥਾਪਨਾ ਤੋਂ ਸ਼ੁਰੂ ਹੁੰਦਾ ਹੈ। ਸ਼ਰਦ ਨਰਾਤੇ 'ਚ 07 ਅਕਤੂਬਰ 2021 ਨੂੰ ਕਲਸ਼ ਸਥਾਪਨਾ ਯਾਨੀ ਘਟਸਥਾਪਨਾ ਕੀਤੀ ਜਾਵੇਗੀ। ਕਲਸ਼ ਸਥਾਪਨਾ ਨਾਲ ਹੀ ਨਰਾਤੇ ਦੇ ਤਿਉਹਾਰ ਦੀ ਵਿਧੀ ਸ਼ੁਰੂਆਤ ਮੰਨੀ ਜਾਂਦੀ ਹੈ।
ਨਰਾਤੇ 2021 (Navratri 2021 Start and End Date)
ਨਰਾਤੇ ਸ਼ੁਰੂ - 7 ਅਕਤੂਬਰ, 2021
9ਵਾਂ ਨਰਾਤਾ - 14 ਅਕਤੂਬਰ, 2021
10ਵਾਂ ਨਰਾਤਾ - 15 ਅਕਤੂਬਰ, 2021
ਘਟਸਥਾਪਨਾ ਤਰੀਕ - 7 ਅਕਤੂਬਰ, 2021