ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ 'ਤੇ ਧਰੁਵ ਅਤੇ ਭਦਰਾਵਾਸ ਸਮੇਤ ਕਈ ਮੰਗਲਕਾਰੀ ਸੰਯੋਗ ਬਣ ਰਹੇ ਹਨ। ਇਨ੍ਹਾਂ ਯੋਗਾਂ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਸਾਧਕ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਨਾਲ ਹੀ ਘਰ ਵਿੱਚ ਸੁੱਖ ਅਤੇ ਖੁਸ਼ਹਾਲੀ ਦਾ ਆਗਮਨ ਹੋਵੇਗਾ।

ਧਰਮ ਡੈਸਕ, ਨਵੀਂ ਦਿੱਲੀ : ਮਾਸਿਕ ਸ਼ਿਵਰਾਤਰੀ ਦਾ ਤਿਉਹਾਰ ਹਰ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ 'ਤੇ ਮਨਾਇਆ ਜਾਂਦਾ ਹੈ। ਇਹ ਦਿਨ ਦੇਵਾਂ ਦੇ ਦੇਵ ਮਹਾਦੇਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੁੰਦਾ ਹੈ। ਇਸ ਸ਼ੁਭ ਮੌਕੇ 'ਤੇ ਭਗਤੀ ਭਾਵ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ, ਮਨਚਾਹਿਆ ਵਰਦਾਨ ਪਾਉਣ ਲਈ ਮਾਸਿਕ ਸ਼ਿਵਰਾਤਰੀ ਦਾ ਵਰਤ ਰੱਖਿਆ ਜਾਂਦਾ ਹੈ।
ਇਸ ਵਰਤ ਦੇ ਪੁੰਨ-ਪ੍ਰਤਾਪ ਨਾਲ ਸਾਧਕ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਵਿਆਹੇ ਲੋਕ ਸੁੱਖ ਅਤੇ ਚੰਗੀ ਕਿਸਮਤ 'ਚ ਵਾਧੇ ਲਈ ਇਹ ਵਰਤ ਰੱਖਦੇ ਹਨ। ਉੱਥੇ ਹੀ, ਅਣਵਿਆਹੇ ਲੋਕ ਜਲਦੀ ਵਿਆਹ ਲਈ ਵਰਤ ਰੱਖਦੇ ਹਨ। ਇਸ ਵਰਤ ਨੂੰ ਕਰਨ ਨਾਲ ਜਲਦੀ ਵਿਆਹ ਦੇ ਯੋਗ ਬਣਦੇ ਹਨ ਤੇ ਮਨਚਾਹਿਆ ਜੀਵਨ ਸਾਥੀ ਵੀ ਮਿਲਦਾ ਹੈ। ਇਸ ਲਈ ਸਾਧਕ (ਇਸਤਰੀ ਅਤੇ ਪੁਰਸ਼) ਮਾਸਿਕ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਕਰਦੇ ਹਨ। ਆਓ, ਮਾਘ ਮਹੀਨੇ ਦੀ ਮਾਸਿਕ ਸ਼ਿਵਰਾਤਰੀ ਦੀ ਤਿਥੀ ਅਤੇ ਸ਼ੁਭ ਮੁਹੂਰਤ ਬਾਰੇ ਜਾਣਦੇ ਹਾਂ-
ਵੈਦਿਕ ਪੰਚਾਂਗ ਅਨੁਸਾਰ, 16 ਜਨਵਰੀ ਨੂੰ ਸਵੇਰੇ 10 ਵਜ ਕੇ 51 ਮਿੰਟ 'ਤੇ ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ ਸ਼ੁਰੂ ਹੋਵੇਗੀ। ਉੱਥੇ ਹੀ, 18 ਜਨਵਰੀ ਨੂੰ ਦੇਰ ਰਾਤ 12 ਵਜ ਕੇ 33 ਮਿੰਟ 'ਤੇ ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ ਸਮਾਪਤ ਹੋਵੇਗੀ। ਮਾਸਿਕ ਸ਼ਿਵਰਾਤਰੀ ਵਾਲੇ ਦਿਨ ਨਿਸ਼ਾ ਕਾਲ (ਰਾਤ ਦੇ ਸਮੇਂ) ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਹੁੰਦੀ ਹੈ। ਇਸ ਲਈ 16 ਜਨਵਰੀ ਨੂੰ ਮਾਘ ਮਹੀਨੇ ਦੀ ਮਾਸਿਕ ਸ਼ਿਵਰਾਤਰੀ ਮਨਾਈ ਜਾਵੇਗੀ। ਇਸ ਦਿਨ ਨਿਸ਼ਾ ਕਾਲ ਵਿੱਚ ਪੂਜਾ ਦਾ ਸਮਾਂ ਦੇਰ ਰਾਤ 11 ਵਜ ਕੇ 42 ਮਿੰਟ ਤੋਂ 12 ਵਜ ਕੇ 34 ਮਿੰਟ ਤੱਕ ਹੈ।
ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ 'ਤੇ ਧਰੁਵ ਅਤੇ ਭਦਰਾਵਾਸ ਸਮੇਤ ਕਈ ਮੰਗਲਕਾਰੀ ਸੰਯੋਗ ਬਣ ਰਹੇ ਹਨ। ਇਨ੍ਹਾਂ ਯੋਗਾਂ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਸਾਧਕ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਨਾਲ ਹੀ ਘਰ ਵਿੱਚ ਸੁੱਖ ਅਤੇ ਖੁਸ਼ਹਾਲੀ ਦਾ ਆਗਮਨ ਹੋਵੇਗਾ।
ਮਾਸਿਕ ਸ਼ਿਵਰਾਤਰੀ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ। ਇਸ ਸਮੇਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਪ੍ਰਣਾਮ ਕਰੋ। ਇਸ ਤੋਂ ਬਾਅਦ ਘਰ ਦੀ ਸਾਫ਼-ਸਫ਼ਾਈ ਕਰਕੇ ਗੰਗਾਜਲ ਮਿਲੇ ਪਾਣੀ ਨਾਲ ਇਸ਼ਨਾਨ ਕਰੋ। ਹੁਣ ਆਚਮਨ ਕਰਕੇ ਚਿੱਟੇ ਰੰਗ ਦੇ ਨਵੇਂ ਕੱਪੜੇ ਪਹਿਨੋ ਅਤੇ ਸੂਰਜ ਦੇਵਤਾ ਨੂੰ ਜਲ ਦਾ ਅਰਘ ਦਿਓ। ਇਸ ਤੋਂ ਬਾਅਦ ਪੰਚੋਪਚਾਰ ਕਰ ਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰੋ। ਪੂਜਾ ਦੇ ਸਮੇਂ ਭਗਵਾਨ ਸ਼ਿਵ ਨੂੰ ਫਲ, ਫੁੱਲ ਅਤੇ ਮਿਠਾਈ ਭੇਟ ਕਰੋ। ਪੂਜਾ ਦੌਰਾਨ ਸ਼ਿਵ ਚਾਲੀਸਾ ਦਾ ਪਾਠ ਅਤੇ ਸ਼ਿਵ ਮੰਤਰਾਂ ਦਾ ਜਾਪ ਕਰੋ। ਪੂਜਾ ਦੀ ਸਮਾਪਤੀ ਸ਼ਿਵ ਜੀ ਦੀ ਆਰਤੀ ਨਾਲ ਕਰੋ। ਇਸ ਸਮੇਂ ਭਗਵਾਨ ਸ਼ਿਵ ਤੋਂ ਸੁੱਖ ਅਤੇ ਸੌਭਾਗ ਵਿੱਚ ਵਾਧੇ ਦੀ ਕਾਮਨਾ ਕਰੋ।