Margashirsha 2025 : ਮੱਘਰ ਮਹੀਨੇ ਨੂੰ ਭਗਵਾਨ ਕ੍ਰਿਸ਼ਨ ਦਾ ਪ੍ਰਿਅ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸਨੂੰ ਗੀਤਾ ਉਪਦੇਸ਼ ਦਾ ਸਮਾਂ ਮੰਨਿਆ ਗਿਆ ਹੈ। ਪਰੰਪਰਾ ਅਨੁਸਾਰ, ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਧਰਮ, ਕਰਤੱਵ ਤੇ ਸੱਚਾਈ ਦਾ ਦਿਵਯ ਗਿਆਨ ਭਗਵਦ ਗੀਤਾ ਇਸੇ ਮਹੀਨੇ ਦੌਰਾਨ ਦਿੱਤਾ ਸੀ।

Margashirsha 2025 : ਦਿਵਿਆ ਗੌਤਮ, ਐਸਟਰੋਪਤ੍ਰੀ : ਹਿੰਦੂ ਪੰਚਾਂਗ ਅਨੁਸਾਰ ਮੱਘਰ ਮਹੀਨਾ 6 ਨਵੰਬਰ 2025, ਵੀਰਵਾਰ ਤੋਂ ਸ਼ੁਰੂ ਹੋ ਕੇ 4 ਦਸੰਬਰ 2025 ਤਕ ਚੱਲੇਗਾ। ਇਹ ਮਹੀਨਾ ਕੱਤਕ ਤੋਂ ਬਾਅਦ ਅਤੇ ਪੋਹ ਤੋਂ ਪਹਿਲਾਂ ਆਉਂਦਾ ਹੈ, ਇਸ ਲਈ ਇਸਨੂੰ ਸਰਦੀਆਂ ਦੀ ਸ਼ੁਰੂਆਤ ਦਾ ਸੂਚਕ ਮੰਨਿਆ ਜਾਂਦਾ ਹੈ।
ਇਸ ਸਮੇਂ ਮੌਸਮ ਸ਼ਾਂਤ ਤੇ ਸਾਤਵਿਕ ਹੁੰਦਾ ਹੈ ਜਿਸ ਨਾਲ ਮਨ ਆਸਾਨੀ ਨਾਲ ਭਗਤੀ ਤੇ ਸਾਧਨਾ 'ਚ ਟਿਕ ਜਾਂਦਾ ਹੈ। ਸ਼ਾਸਤਰਾਂ 'ਚ ਮੱਘਰ ਦੌਰਾਨ ਪ੍ਰਾਤ: ਕਾਲ ਇਸ਼ਨਾਨ, ਦਾਨ-ਪੁੰਨ, ਦੀਪਦਾਨ, ਤੁਲਸੀ-ਪੂਜਾ ਤੇ ਨਿਯਮਤ ਵਿਸ਼ਨੂ ਅਰਾਧਨਾ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਸਮੇਂ ਕੀਤਾ ਗਿਆ ਹਰ ਸ਼ੁਭ ਕੰਮ ਕਈ ਗੁਣਾ ਫਲਦਾਇਕ ਮੰਨਿਆ ਜਾਂਦਾ ਹੈ।
ਮੱਘਰ ਮਹੀਨੇ ਨੂੰ ਭਗਵਾਨ ਕ੍ਰਿਸ਼ਨ ਦਾ ਪ੍ਰਿਅ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸਨੂੰ ਗੀਤਾ ਉਪਦੇਸ਼ ਦਾ ਸਮਾਂ ਮੰਨਿਆ ਗਿਆ ਹੈ। ਪਰੰਪਰਾ ਅਨੁਸਾਰ, ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਧਰਮ, ਕਰਤੱਵ ਤੇ ਸੱਚਾਈ ਦਾ ਦਿਵਯ ਗਿਆਨ ਭਗਵਦ ਗੀਤਾ ਇਸੇ ਮਹੀਨੇ ਦੌਰਾਨ ਦਿੱਤਾ ਸੀ।
ਇਸ ਲਈ ਮੱਘਰ ਗਿਆਨ, ਆਤਮਬੋਧ ਤੇ ਧਰਮ ਦੇ ਪ੍ਰਕਾਸ਼ ਦਾ ਪ੍ਰਤੀਕ ਬਣ ਗਿਆ। ਖ਼ੁਦ ਭਗਵਾਨ ਨੇ ਗੀਤਾ 'ਚ ਕਿਹਾ ਹੈ “मासानां मार्गशीर्षोऽहम्”, ਅਰਥਾਤ ਮਹੀਨਿਆਂ 'ਚ ਮੈਂ ਮਾਰਗਸ਼ੀਰਸ਼ ਹਾਂ। ਇਹ ਕਥਨ ਇਸ ਮਹੀਨੇ ਦੀ ਦਿਵਿਅਤਾ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ।
ਮੱਘਰ ਨੂੰ ਭਗਵਾਨ ਕ੍ਰਿਸ਼ਨ ਦੀ ਉਪਾਸਨਾ ਦਾ ਬੇਹੱਦ ਸ਼ੁੱਭ ਸਮਾਂ ਮੰਨਿਆ ਗਿਆ ਹੈ। ਇਸ ਮਹੀਨੇ ਵਿਸ਼ੇਸ਼ ਤੌਰ 'ਤੇ ਹਰ ਵੀਰਵਾਰ ਵਰਤ ਰੱਖਣ, ਪੂਜਾ ਕਰਨ ਤੇ ਵਿਸ਼ਨੂੰ ਸਹਿਸਤਰਨਾਮ ਦਾ ਪਾਠ ਕਰਨ ਦਾ ਮਹੱਤਵ ਦੱਸਿਆ ਗਿਆ ਹੈ। ਅਜਿਹਾ ਕਰਨ ਨਾਲ ਮਨ ਦੀ ਚੰਚਲਤਾ ਘਟਦੀ ਹੈ, ਜੀਵਨ ਵਿਚ ਸ਼ਾਂਤੀ ਵਧਦੀ ਹੈ ਤੇ ਘਰ ਵਿਚ ਸਥਿਰਤਾ ਆਉਂਦੀ ਹੈ। ਕਿਉਂਕਿ ਸ਼੍ਰੀਕ੍ਰਿਸ਼ਨ ਖ਼ੁਦ ਵਿਸ਼ਨੂੰ ਦੇ ਅਵਤਾਰ ਹਨ, ਇਸ ਲਈ ਇਹ ਮਹੀਨਾ ਉਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਪਿਆਰਾ ਮੰਨਿਆ ਜਾਂਦਾ ਹੈ।
ਸ਼ਾਸਤਰਾਂ 'ਚ ਮੱਘਰ ਮਹੀਨੇ ਨੂੰ ਦਾਨ-ਪੁੰਨ ਦਾ ਸ੍ਰੇਸ਼ਠ ਮਹੀਨਾ ਦੱਸਿਆ ਗਿਆ ਹੈ। ਇਸ ਦੌਰਾਨ ਕੀਤਾ ਗਿਆ ਅੰਨਦਾਨ, ਵਸਤਰਦਾਨ, ਦੀਪਦਾਨ ਜਾਂ ਲੋੜਵੰਦਾਂ ਦੀ ਸਹਾਇਤਾ ਦਾ ਫਲ ਕਈ ਗੁਣਾ ਵੱਧ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਕੀਤਾ ਗਿਆ ਦਾਨ ਮਨ ਨੂੰ ਪਵਿੱਤਰ ਕਰਦਾ ਹੈ ਤੇ ਪਿੱਤਰਾਂ ਤੇ ਦੇਵਤਿਆਂ ਦੋਹਾਂ ਨੂੰ ਸੰਤੁਸ਼ਟ ਕਰਦਾ ਹੈ। ਇਸ ਲਈ ਇਸ ਮਹੀਨੇ ਨੂੰ “ਪੁੰਨ ਅਰਜਿਤ ਕਰਨ ਦਾ ਸਮਾਂ” ਵੀ ਕਿਹਾ ਜਾਂਦਾ ਹੈ।
- ਪ੍ਰਾਤ: ਕਾਲ ਇਸ਼ਨਾਨ ਕਰ ਕੇ ਤੁਲਸੀ ਪੱਤਰ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਮਨ ਤੇ ਵਾਤਾਵਰਨ ਦੋਵੇਂ ਸ਼ੁੱਧ ਹੁੰਦੇ ਹਨ।
- “ਓ ਨਮੋ ਭਗਵਤੇ ਵਾਸੁਦੇਵਾਏ” ਜਾਂ “ਓਮ ਵਿਸ਼ਨਵੇ ਨਮੋ” ਮੰਤਰ ਦਾ ਨਿਯਮਤ ਜਪ ਮਾਨਸਿਕ ਸ਼ਾਂਤੀ ਤੇ ਸਕਾਰਾਤਮਕ ਊਰਜਾ ਦਿੰਦਾ ਹੈ।
- ਹਰ ਵੀਰਵਾਰ ਵਰਤ ਰੱਖੋ ਤੇ ਪੀਲੇ ਕੱਪੜੇ ਪਹਿਨ ਕੇ ਪੂਜਾ ਕਰੋ, ਇਸ ਨਾਲ ਗੁਰੂ ਊਰਜਾ ਮਜ਼ਬੂਤ ਹੁੰਦੀ ਹੈ ਤੇ ਜੀਵਨ 'ਚ ਸਥਿਰਤਾ ਵਧਦੀ ਹੈ।
- ਲੋੜਵੰਦਾਂ ਨੂੰ ਭੋਜਨ, ਕੱਪੜੇ ਤੇ ਦੀਪਦਾਨ ਕਰਨਾ ਮੱਘਰ ਮਹੀਨੇ ਦਾ ਬਹੁਤ ਹੀ ਪੁੰਨਕਾਰੀ ਕੰਮ ਮੰਨਿਆ ਗਿਆ ਹੈ।
- ਰੋਜ਼ਾਨਾ ਗੀਤਾ ਦਾ ਇਕ ਸ਼ਲੋਕ ਪੜ੍ਹਨ ਨਾਲ ਗਿਆਨ, ਆਤਮਵਿਸ਼ਵਾਸ ਤੇ ਆਧਿਆਤਮਕ ਸ਼ਕਤੀ 'ਚ ਵਾਧਾ ਹੁੰਦਾ ਹੈ।
ਲੇਖਕ: ਦਿਵਿਆ ਗੌਤਮ, Astropatri.com ਆਪਣੀ ਪ੍ਰਤੀਕਿਰਿਆ ਦੇਣ ਲਈ hello@astropatri.com 'ਤੇ ਸੰਪਰਕ ਕਰੋ।