Kalpavas ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। 'ਕਲਪ' ਜਿਸਦਾ ਅਰਥ ਹੈ ਸਮੇਂ ਦਾ ਇਕ ਚੱਕਰ ਤੇ 'ਵਾਸ' ਦਾ ਅਰਥ ਹੈ ਨਿਵਾਸ ਕਰਨਾ। ਧਾਰਮਿਕ ਮਾਨਤਾਵਾਂ ਅਨੁਸਾਰ, ਸੰਗਮ ਦੇ ਕੰਢੇ ਇਕ ਮਹੀਨੇ ਤਕ ਨਿਵਾਸ ਕਰਨ ਨਾਲ ਵਿਅਕਤੀ ਦਾ ਮਾਨਸਿਕ ਤੇ ਅਧਿਆਤਮਕ ਕਾਇਆਕਲਪ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਪ੍ਰਯਾਗਰਾਜ ਦੀ ਪਵਿੱਤਰ ਧਰਤੀ 'ਤੇ ਮਾਘ ਮੇਲਾ 2026 (Magh Mela 2026) ਦਾ ਆਯੋਜਨ ਹਰ ਵਾਰ ਧੂਮ-ਧਾਮ ਅਤੇ ਭਗਤੀ ਭਾਵ ਨਾਲ ਕੀਤਾ ਜਾਂਦਾ ਹੈ। ਸੰਗਮ ਦੇ ਕੰਢੇ ਕੜਾਕੇ ਦੀ ਠੰਢ ਦੇ ਵਿਚਕਾਰ ਹਜ਼ਾਰਾਂ ਸ਼ਰਧਾਲੂ ਛੋਟੇ-ਛੋਟੇ ਤੰਬੂਆਂ ਵਿੱਚ ਰਹਿ ਕੇ ਕਠਿਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਧਨਾ ਕਰਦੇ ਹਨ, ਜਿਸ ਨੂੰ 'ਕਲਪਵਾਸ' ਕਿਹਾ ਜਾਂਦਾ ਹੈ। ਪੋਹ ਦੀ ਪੂਰਨਮਾਸ਼ੀ (ਪੋਸ਼ ਪੂਰਨਿਮਾ) ਤੋਂ ਸ਼ੁਰੂ ਹੋ ਕੇ ਮਾਘ ਦੀ ਪੂਰਨਮਾਸ਼ੀ ਤੱਕ ਚੱਲਣ ਵਾਲੀ ਇਸ ਸਾਧਨਾ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਰ ਲੋਕ ਆਪਣਾ ਘਰ-ਬਾਰ ਛੱਡ ਕੇ ਇੱਕ ਮਹੀਨੇ ਲਈ ਇੱਥੇ ਕਿਉਂ ਆਉਂਦੇ ਹਨ? ਆਓ ਜਾਣਦੇ ਹਾਂ ਕਲਪਵਾਸ ਦੇ ਪਿੱਛੇ ਦਾ ਧਾਰਮਿਕ ਮਹੱਤਵ ਅਤੇ ਇਸ ਦੇ ਨਿਯਮ:
'ਕਲਪਵਾਸ' ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। 'ਕਲਪ' ਜਿਸਦਾ ਅਰਥ ਹੈ ਸਮੇਂ ਦਾ ਇਕ ਚੱਕਰ ਤੇ 'ਵਾਸ' ਦਾ ਅਰਥ ਹੈ ਨਿਵਾਸ ਕਰਨਾ। ਧਾਰਮਿਕ ਮਾਨਤਾਵਾਂ ਅਨੁਸਾਰ, ਸੰਗਮ ਦੇ ਕੰਢੇ ਇਕ ਮਹੀਨੇ ਤਕ ਨਿਵਾਸ ਕਰਨ ਨਾਲ ਵਿਅਕਤੀ ਦਾ ਮਾਨਸਿਕ ਤੇ ਅਧਿਆਤਮਕ ਕਾਇਆਕਲਪ ਹੁੰਦਾ ਹੈ। ਪੁਰਾਣਾਂ 'ਚ ਕਿਹਾ ਗਿਆ ਹੈ ਕਿ ਕਲਪਵਾਸ ਕਰਨ ਨਾਲ ਸਾਧਕ ਨੂੰ ਪਿਛਲੇ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਉਹ ਮੋਕਸ਼ (ਮੁਕਤੀ) ਵੱਲ ਵਧਦਾ ਹੈ।
ਪਦਮ ਪੁਰਾਣ ਤੇ ਮਤਸਯ ਪੁਰਾਣ ਟਚ ਕਲਪਵਾਸ ਦੀ ਮਹਿਮਾ ਬਾਰੇ ਦੱਸਿਆ ਗਿਆ ਹੈ:
ਦੇਵਤਿਆਂ ਦਾ ਨਿਵਾਸ: ਅਜਿਹਾ ਮੰਨਿਆ ਜਾਂਦਾ ਹੈ ਕਿ ਮਾਘ ਮਹੀਨੇ ਸਾਰੇ ਦੇਵੀ-ਦੇਵਤੇ ਸੰਗਮ ਕੰਢੇ ਨਿਵਾਸ ਕਰਦੇ ਹਨ। ਅਜਿਹੀ ਸਥਿਤੀ 'ਚ ਇੱਥੇ ਰਹਿ ਕੇ ਪੂਜਾ-ਅਰਚਨਾ ਕਰਨ ਨਾਲ ਅਕਸ਼ੈ (ਨਾ ਖਤਮ ਹੋਣ ਵਾਲੇ) ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਆਤਮ-ਸ਼ੁੱਧੀ: ਕਲਪਵਾਸ ਕੇਵਲ ਨਦੀ ਕੰਢੇ ਰਹਿਣਾ ਨਹੀਂ ਹੈ ਸਗੋਂ ਇਹ ਮਨ, ਸਰੀਰ ਤੇ ਆਤਮਾ ਦੀ ਸ਼ੁੱਧੀ ਦੀ ਪ੍ਰਕਿਰਿਆ ਹੈ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਗੰਗਾ ਇਸ਼ਨਾਨ ਅਤੇ ਸਾਤਵਿਕ ਜੀਵਨ ਜਿਊਣ ਨਾਲ ਸਰੀਰ ਅਤੇ ਮਨ ਦੋਵੇਂ ਪਵਿੱਤਰ ਹੁੰਦੇ ਹਨ।
ਮੋਕਸ਼ ਦੀ ਪ੍ਰਾਪਤੀ: ਅਜਿਹੀ ਮਾਨਤਾ ਹੈ ਕਿ ਜੋ ਵਿਅਕਤੀ ਵਿਧੀ-ਵਿਧਾਨ ਨਾਲ ਕਲਪਵਾਸ ਪੂਰਾ ਕਰਦੇ ਹਨ, ਉਨ੍ਹਾਂ ਨੂੰ ਜਨਮ-ਮਰਨ ਦੇ ਬੰਧਨ ਤੋਂ ਮੁਕਤੀ ਮਿਲ ਜਾਂਦੀ ਹੈ।
ਕਲਪਵਾਸੀ ਪੂਰੇ ਦਿਨ ਸਿਰਫ਼ ਇਕ ਵਾਰ ਫ਼ਲ ਜਾਂ ਸਾਤਵਿਕ ਭੋਜਨ ਕਰਦੇ ਹਨ।
ਉਨ੍ਹਾਂ ਲਈ ਦਿਨ ਵਿਚ ਤਿੰਨ ਵਾਰ ਗੰਗਾ ਇਸ਼ਨਾਨ ਤੇ ਪੂਜਾ-ਪਾਠ ਕਰਨਾ ਜ਼ਰੂਰੀ ਹੁੰਦਾ ਹੈ।
ਕਲਪਵਾਸੀ ਪਲੰਘ ਜਾਂ ਬਿਸਤਰੇ ਦਾ ਤਿਆਗ ਕਰ ਕੇ ਜ਼ਮੀਨ 'ਤੇ ਪਰਾਲੀ ਜਾਂ ਸਾਧਾਰਨ ਚਟਾਈ ਵਿਛਾ ਕੇ ਸੌਂਦੇ ਹਨ।
ਇਸ ਦੌਰਾਨ ਝੂਠ ਬੋਲਣਾ, ਕ੍ਰੋਧ ਕਰਨਾ, ਨਿੰਦਾ ਕਰਨਾ ਤੇ ਸੁੱਖ-ਸਹੂਲਤਾਂ ਦੀਆਂ ਵਸਤੂਆਂ ਦਾ ਤਿਆਗ ਕਰਨਾ ਹੁੰਦਾ ਹੈ।
ਇਸ ਸਮੇਂ ਦੌਰਾਨ ਆਪਣੇ ਤੰਬੂ 'ਚ ਅਖੰਡ ਦੀਵਾ ਜਗਾਉਣਾ ਅਤੇ ਦਿਨ ਭਰ ਪ੍ਰਵਚਨ ਤੇ ਸਤਸੰਗ ਵਿੱਚ ਸਮਾਂ ਬਿਤਾਉਣਾ ਹੁੰਦਾ ਹੈ।