Lady Luck : ਮਾਨਤਾ ਹੈ ਕਿ ਤਿੰਨ ਰਾਸ਼ੀਆਂ ਦੀਆਂ ਕੁੜੀਆਂ ਦੇ ਕਦਮ ਜਿਸ ਘਰ ਵਿਚ ਪੈਂਦੇ ਹਨ, ਉੱਥੋਂ ਗਰੀਬੀ ਕੋਹਾਂ ਦੂਰ ਰਹਿੰਦੀ ਹੈ ਤੇ ਪਤੀ ਦੇ ਕਰੀਅਰ ਤੇ ਧਨ-ਦੌਲਤ 'ਚ ਅਚਾਨਕ ਵਾਧਾ ਹੋਣ ਲੱਗਦਾ ਹੈ

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ (Jyotish Shastra) 'ਚ ਸਾਰੀਆਂ ਰਾਸ਼ੀਆਂ ਬਾਰੇ ਕੁਝ ਨਾ ਕੁਝ ਦੱਸਿਆ ਗਿਆ ਹੈ। ਕੁਝ ਰਾਸ਼ੀਆਂ ਦੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਹਨ, ਜੋ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਲਈ 'ਲੇਡੀ ਲੱਕ' (Lady Luck) ਸਾਬਿਤ ਹੁੰਦੀਆਂ ਹਨ। ਸ਼ਾਸਤਰਾਂ ਵਿੱਚ ਇਨ੍ਹਾਂ ਨੂੰ ਸਾਕਸ਼ਾਤ ਲਕਸ਼ਮੀ ਦਾ ਸਰੂਪ ਮੰਨਿਆ ਗਿਆ ਹੈ। ਅਜਿਹੀ ਮਾਨਤਾ ਹੈ ਕਿ ਇਨ੍ਹਾਂ ਰਾਸ਼ੀਆਂ ਦੀਆਂ ਕੁੜੀਆਂ ਦੇ ਕਦਮ ਜਿਸ ਘਰ ਵਿਚ ਪੈਂਦੇ ਹਨ, ਉੱਥੋਂ ਗਰੀਬੀ ਕੋਹਾਂ ਦੂਰ ਰਹਿੰਦੀ ਹੈ ਤੇ ਪਤੀ ਦੇ ਕਰੀਅਰ ਤੇ ਧਨ-ਦੌਲਤ 'ਚ ਅਚਾਨਕ ਵਾਧਾ ਹੋਣ ਲੱਗਦਾ ਹੈ। ਆਓ ਜਾਣਦੇ ਹਾਂ ਇਨ੍ਹਾਂ 3 ਖ਼ਾਸ ਰਾਸ਼ੀਆਂ ਬਾਰੇ ਜੋ ਵਿਆਹ ਤੋਂ ਬਾਅਦ ਆਪਣੇ ਪਾਰਟਨਰ ਦੀ ਤਕਦੀਰ ਬਦਲ ਦਿੰਦੀਆਂ ਹਨ।
ਬ੍ਰਿਖ ਰਾਸ਼ੀ ਦਾ ਸਵਾਮੀ ਸ਼ੁੱਕਰ ਗ੍ਰਹਿ ਹੈ ਜੋ ਧਨ, ਵੈਭਵ ਅਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਰਾਸ਼ੀ ਦੀਆਂ ਕੁੜੀਆਂ ਸੁਭਾਅ ਤੋਂ ਬਹੁਤ ਸਬਰ ਵਾਲੀਆਂ ਤੇ ਮਿਹਨਤੀ ਹੁੰਦੀਆਂ ਹਨ। ਵਿਆਹ ਤੋਂ ਬਾਅਦ ਇਹ ਆਪਣੇ ਪਤੀ ਦੇ ਬਿਖਰੇ ਹੋਏ ਕੰਮਾਂ ਨੂੰ ਵਿਵਸਥਿਤ ਕਰਦੀਆਂ ਹਨ। ਇਨ੍ਹਾਂ ਦਾ ਪ੍ਰਬੰਧਨ (Management) ਇੰਨਾ ਵਧੀਆ ਹੁੰਦਾ ਹੈ ਕਿ ਘਰ ਵਿਚ ਕਦੇ ਪੈਸੇ ਦੀ ਕਮੀ ਨਹੀਂ ਹੁੰਦੀ। ਇਹ ਸੁੱਖ ਅਤੇ ਦੁੱਖ ਦੋਵਾਂ 'ਚ ਪਤੀ ਦਾ ਸਾਥ ਨਿਭਾਉਂਦੀਆਂ ਹਨ। ਸ਼ੁੱਕਰ ਦੇ ਪ੍ਰਭਾਵ ਕਾਰਨ ਇਨ੍ਹਾਂ ਦੇ ਜੀਵਨ ਵਿਚ ਆਉਣ ਨਾਲ ਪਤੀ ਦੇ ਸੁੱਖ-ਸਾਧਨਾਂ 'ਚ ਵਾਧਾ ਹੁੰਦਾ ਹੈ।
ਕਰਕ ਰਾਸ਼ੀ ਦਾ ਸਵਾਮੀ ਚੰਦਰਮਾ ਹੁੰਦਾ ਹੈ। ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਭਾਵੁਕ ਤੇ ਆਪਣੇ ਪਰਿਵਾਰ ਪ੍ਰਤੀ ਸਮਰਪਿਤ ਹੁੰਦੀਆਂ ਹਨ। ਜੋਤਿਸ਼ ਅਨੁਸਾਰ, ਕਰਕ ਰਾਸ਼ੀ ਦੀਆਂ ਕੁੜੀਆਂ ਦੀ ਕਿਸਮਤ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨਾਲ ਜੁੜ ਜਾਂਦੀ ਹੈ। ਇਨ੍ਹਾਂ ਦੇ ਘਰ ਵਿਚ ਹੋਣ ਨਾਲ ਸਕਾਰਾਤਮਕ ਊਰਜਾ ਵਧਦੀ ਹੈ। ਇਨ੍ਹਾਂ ਦੇ ਸ਼ਾਂਤ ਸੁਭਾਅ ਕਰਕੇ ਇਨ੍ਹਾਂ ਦੇ ਪਤੀ ਆਪਣੇ ਕਾਰਜ ਖੇਤਰ 'ਚ ਵਧੀਆ ਪ੍ਰਦਰਸ਼ਨ ਕਰ ਪਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਅਹੁਦੇ ਅਤੇ ਮਾਣ-ਸਤਿਕਾਰ 'ਚ ਵਾਧਾ ਹੁੰਦਾ ਹੈ। ਉੱਥੇ ਹੀ, ਇਹ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਦੀਆਂ ਹਨ।
ਬ੍ਰਿਸ਼ਚਕ ਰਾਸ਼ੀ ਦੀਆਂ ਕੁੜੀਆਂ ਬਹੁਤ ਬੁੱਧੀਮਾਨ ਹੁੰਦੀਆਂ ਹਨ। ਇਨ੍ਹਾਂ ਦਾ ਸਵਾਮੀ ਮੰਗਲ ਹੈ ਜੋ ਸਾਹਸ ਤੇ ਊਰਜਾ ਦਾ ਪ੍ਰਤੀਕ ਹੈ। ਇਸ ਰਾਸ਼ੀ ਦੀਆਂ ਕੁੜੀਆਂ ਦੀ ਅੰਤਰ-ਦ੍ਰਿਸ਼ਟੀ (Intuition) ਬਹੁਤ ਤੇਜ਼ ਹੁੰਦੀ ਹੈ। ਇਹ ਆਪਣੇ ਪਤੀ ਨੂੰ ਆਉਣ ਵਾਲੀਆਂ ਮੁਸੀਬਤਾਂ ਬਾਰੇ ਪਹਿਲਾਂ ਹੀ ਸੁਚੇਤ ਕਰ ਦਿੰਦੀਆਂ ਹਨ। ਵਿਆਹ ਤੋਂ ਬਾਅਦ ਇਨ੍ਹਾਂ ਦੀ ਚੰਗੀ ਕਿਸਮਤ ਪਤੀ ਦੇ ਕਾਰੋਬਾਰ ਤੇ ਨੌਕਰੀ 'ਚ ਵੱਡੀ ਸਫਲਤਾ ਦਾ ਕਾਰਨ ਬਣਦੀ ਹੈ। ਇਹ ਮੁਸ਼ਕਲ ਸਮੇਂ 'ਚ ਹਾਰ ਨਹੀਂ ਮੰਨਦੀਆਂ ਅਤੇ ਪਤੀ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਖੜ੍ਹੀਆਂ ਰਹਿੰਦੀਆਂ ਹਨ।
ਬੇਦਾਅਵਾ (Disclaimer): ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਤੇ ਕਥਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹੈ।