Jagannath Puri Temple Prasad : ਪੁਰੀ ਦਾ ਇਹ ਜਗਨਨਾਥ ਮੰਦਰ ਬਹੁਤ ਪ੍ਰਾਚੀਨ ਮੰਨਿਆ ਜਾਂਦਾ ਹੈ। ਇਸ ਮੰਦਰ ਨਾਲ ਜੁੜਿਆ ਇਤਿਹਾਸ ਬਹੁਤ ਹੀ ਅਦਭੁਤ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਦਿਲ ਅੱਜ ਵੀ ਜਗਨਨਾਥ ਮੰਦਰ ਦੀਆਂ ਮੂਰਤੀਆਂ 'ਚ ਧੜਕਦਾ ਹੈ।

Jagannath Puri Temple Prasad : ਧਰਮ ਡੈਸਕ, ਨਈ ਦੁਨੀਆ : ਓਡੀਸ਼ਾ 'ਚ ਸਥਿਤ ਜਗਨਨਾਥ ਮੰਦਰ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਨੂੰ ਸਮਰਪਿਤ ਹੈ। ਇੱਥੇ ਧਰਤੀ ਦੇ ਵੈਕੁੰਠ ਰੂਪ 'ਚ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ। ਹਰ ਸਾਲ ਜਗਨਨਾਥ ਰਥ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਜਾਂਦੀ ਹੈ। ਇਸ ਸਾਲ ਰੱਥ ਯਾਤਰਾ 7 ਜੁਲਾਈ 2024 ਨੂੰ ਸ਼ੁਰੂ ਹੋਵੇਗੀ ਤੇ 16 ਜੁਲਾਈ 2024 ਨੂੰ ਸਮਾਪਤ ਹੋਵੇਗੀ।
ਪੁਰੀ ਦਾ ਇਹ ਜਗਨਨਾਥ ਮੰਦਰ ਬਹੁਤ ਪ੍ਰਾਚੀਨ ਮੰਨਿਆ ਜਾਂਦਾ ਹੈ। ਇਸ ਮੰਦਰ ਨਾਲ ਜੁੜਿਆ ਇਤਿਹਾਸ ਬਹੁਤ ਹੀ ਅਦਭੁਤ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਦਿਲ ਅੱਜ ਵੀ ਜਗਨਨਾਥ ਮੰਦਰ ਦੀਆਂ ਮੂਰਤੀਆਂ 'ਚ ਧੜਕਦਾ ਹੈ।
ਜਗਨਨਾਥ ਮੰਦਰ ਨੂੰ ਵੈਸ਼ਨਵ ਪਰੰਪਰਾ ਦਾ ਸਭ ਤੋਂ ਵੱਡਾ ਤੀਰਥ ਸਥਾਨ ਮੰਨਿਆ ਜਾਂਦਾ ਹੈ। ਇਸ ਅਸਥਾਨ 'ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਇਸ ਨੂੰ ਜਗਨਨਾਥ ਧਾਮ ਵਜੋਂ ਜਾਣਿਆ ਜਾਂਦਾ ਹੈ। ਮੰਦਰ ਨਾਲ ਜੁੜੇ ਕੁਝ ਅਜਿਹੇ ਰਾਜ਼ ਹਨ, ਜਿਨ੍ਹਾਂ ਨੂੰ ਅੱਜ ਤਕ ਕੋਈ ਨਹੀਂ ਜਾਣ ਸਕਿਆ ਹੈ। ਆਓ, ਉਨ੍ਹਾਂ ਰਾਜ਼ਾਂ ਬਾਰੇ ਪੜ੍ਹੋ।
ਇਸ ਮੰਦਰ ਦੀ ਰਸੋਈ ਵੀ ਬਹੁਤ ਹੀ ਸ਼ਾਨਦਾਰ ਹੈ। ਇੱਥੇ ਪ੍ਰਸ਼ਾਦ ਪਕਾਉਣ ਲਈ ਸੱਤ ਭਾਂਡੇ ਇਕ-ਦੂਜੇ ਦੇ ਉੱਪਰ ਰੱਖੇ ਜਾਂਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਦ ਸਭ ਤੋਂ ਉੱਪਰ ਰੱਖੇ ਭਾਂਡੇ 'ਚ ਪਕਾਇਆ ਜਾਂਦਾ ਹੈ। ਫਿਰ ਹੇਠਾਂ ਬਰਤਨਾਂ 'ਚ ਰੱਖਿਆ ਪ੍ਰਸ਼ਾਦ ਇਕ-ਇਕ ਕਰ ਕੇ ਪੱਕਦਾ ਰਹਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਹਰ ਰੋਜ਼ ਬਣਨ ਵਾਲੇ ਪ੍ਰਸ਼ਾਦ 'ਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ। ਇੱਥੇ ਹਰ ਰੋਜ਼ ਲੱਖਾਂ ਲੋਕ ਪ੍ਰਸ਼ਾਦ ਲੈਂਦੇ ਹਨ। ਪਰ ਜਿਵੇਂ ਹੀ ਮੰਦਰ ਦਾ ਦਰਵਾਜ਼ਾ ਬੰਦ ਹੁੰਦਾ ਹੈ, ਪ੍ਰਸ਼ਾਦ ਵੀ ਖਤਮ ਹੋ ਜਾਂਦਾ ਹੈ।
ਜਗਨਨਾਥ ਮੰਦਰ ਦੇ ਸਿਖਰ 'ਤੇ ਸੁਦਰਸ਼ਨ ਚੱਕਰ ਹੈ। ਇਹ ਕਿਹਾ ਜਾਂਦਾ ਹੈ ਕਿ ਤੁਸੀਂ ਕਿਸੇ ਵੀ ਦਿਸ਼ਾ ਵੱਲ ਖੜ੍ਹੇ ਹੋਵੋ ਤੇ ਇਸ ਨੂੰ ਦੇਖੋ, ਚੱਕਰ ਤੁਹਾਡੇ ਵੱਲ ਮੂੰਹ ਕਰੇਗਾ। ਇੰਨਾ ਹੀ ਨਹੀਂ ਮੰਦਰ ਦੇ ਸਿਖਰ ਦਾ ਪਰਛਾਵਾਂ ਹਮੇਸ਼ਾ ਅਦਿੱਖ ਰਹਿੰਦਾ ਹੈ। ਉਸ ਨੂੰ ਜ਼ਮੀਨ 'ਤੇ ਕੋਈ ਨਹੀਂ ਦੇਖ ਸਕਦਾ।
ਜਗਨਨਾਥ ਮੰਦਰ ਦੇ ਸਿਖਰ 'ਤੇ ਝੰਡਾ ਹਮੇਸ਼ਾ ਹਵਾ ਦੇ ਉਲਟ ਦਿਸ਼ਾ 'ਚ ਲਹਿਰਾਉਂਦਾ ਹੈ। ਦਿਨ ਵੇਲੇ ਹਵਾ ਸਮੁੰਦਰ ਤੋਂ ਜ਼ਮੀਨ ਤਕ ਅਤੇ ਸ਼ਾਮ ਨੂੰ ਜ਼ਮੀਨ ਤੋਂ ਸਮੁੰਦਰ ਤਕ ਚਲਦੀ ਹੈ, ਪਰ ਇੱਥੇ ਇਹ ਪ੍ਰਕਿਰਿਆ ਉਲਟ ਹੁੰਦੀ ਹੈ।