ਮੰਨਿਆ ਜਾਂਦਾ ਹੈ ਕਿ ਦਾਨ-ਪੁੰਨ ਕਰਨ ਵਾਲੇ ਵਿਅਕਤੀ ਨੂੰ ਦੇਵੀ-ਦੇਵਤਿਆਂ ਦੀ ਕਿਰਪਾ ਮਿਲਦੀ ਹੈ ਅਤੇ ਉਸਦੇ ਜੀਵਨ ਵਿੱਚ ਸੁੱਖ-ਸਮ੍ਰਿਧੀ ਬਣੀ ਰਹਿੰਦੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਗੁਪਤ ਦਾਨ (Gupt Daan Benefits) ਕਰਨ ਨਾਲ ਤੁਹਾਨੂੰ ਪੁੰਨ ਫਲਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਗ੍ਰੰਥਾਂ 'ਚ ਦਾਨ ਦੀ ਮਹੱਤਤਾ ਦੱਸੀ ਗਈ ਹੈ। ਦਾਨ ਦਾ ਅਰਥ ਹੈ ਕਿ ਉਸ ਵਸਤੂ ਤੋਂ ਆਪਣਾ ਅਧਿਕਾਰ ਖ਼ਤਮ ਕਰਨਾ। ਹਿੰਦੂ ਧਰਮ 'ਚ ਧਾਰਮਿਕ ਸਥਾਨਾਂ, ਗਰੀਬ ਤੇ ਲੋੜਵੰਦ ਲੋਕਾਂ ਨੂੰ ਦਾਨ ਕਰਨਾ ਬੇਹੱਦ ਸ਼ੁਭ ਮੰਨਿਆ ਗਿਆ ਹੈ।
ਮੰਨਿਆ ਜਾਂਦਾ ਹੈ ਕਿ ਦਾਨ-ਪੁੰਨ ਕਰਨ ਵਾਲੇ ਵਿਅਕਤੀ ਨੂੰ ਦੇਵੀ-ਦੇਵਤਿਆਂ ਦੀ ਕਿਰਪਾ ਮਿਲਦੀ ਹੈ ਅਤੇ ਉਸਦੇ ਜੀਵਨ 'ਚ ਸੁੱਖ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਗੁਪਤ ਦਾਨ (Gupt Daan Benefits) ਕਰਨ ਨਾਲ ਤੁਹਾਨੂੰ ਪੁੰਨ ਫਲਾਂ ਦੀ ਪ੍ਰਾਪਤੀ ਹੋ ਸਕਦੀ ਹੈ।
ਹਿੰਦੂ ਧਰਮ ਦੇ ਕਈ ਧਰਮ ਗ੍ਰੰਥਾਂ 'ਚ ਗੁਪਤ ਦਾਨ ਦੇ ਮਹੱਤਵ ਦਾ ਵਰਣਨ ਕੀਤਾ ਗਿਆ ਹੈ ਤੇ ਇਸਨੂੰ ਮਹਾਦਾਨ ਦੱਸਿਆ ਗਿਆ ਹੈ। ਇਹ ਇਕ ਅਜਿਹਾ ਦਾਨ ਹੈ ਜੋ ਦਿਖਾਵੇ ਲਈ ਨਹੀਂ ਸਗੋਂ ਭਲੇ ਦੀ ਭਾਵਨਾ ਨਾਲ ਕੀਤਾ ਜਾਂਦਾ ਹੈ। ਭਾਗਵਤ ਪੁਰਾਣ (ਸਕੰਦ 10), ਅਗਨੀ ਪੁਰਾਣ, ਮਹਾਭਾਰਤ ਤੇ ਮਨੂਸਮ੍ਰਿਤੀ ਆਦਿ ਧਰਮ ਸ਼ਾਸਤਰਾਂ 'ਚ ਗੁਪਤ ਦਾਨ ਨੂੰ ਪੁੰਨ ਫਲ ਦੇਣ ਵਾਲਾ ਦੱਸਿਆ ਗਿਆ ਹੈ। ਅਜਿਹਾ ਮੰਨਿਆ ਗਿਆ ਹੈ ਕਿ ਜੇਕਰ ਅੰਨ ਦਾ ਦਾਨ ਗੁਪਤ ਰੂਪ 'ਚ ਕੀਤਾ ਜਾਵੇ ਤਾਂ ਇਸ ਨਾਲ ਉਸਦਾ ਮਹਾਨ ਫਲ ਮਿਲਦਾ ਹੈ।
ਤੁਸੀਂ ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਕਿਸੇ ਹਨੂੰਮਾਨ ਮੰਦਰ ਜਾ ਕੇ ਮਾਚਿਸ ਦਾ ਗੁਪਤ ਦਾਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਨਜ਼ਰ ਦੋਸ਼ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸਦੇ ਨਾਲ ਹੀ, ਸ਼ੁਭ ਫਲਾਂ ਦੀ ਪ੍ਰਾਪਤੀ ਲਈ ਤੁਸੀਂ ਕਿਸੇ ਸ਼ਿਵ ਮੰਦਰ 'ਚ ਗੜਵੀ ਦਾ ਗੁਪਤ ਦਾਨ ਵੀ ਕਰ ਸਕਦੇ ਹੋ।
ਮੰਦਰ 'ਚ ਆਸਣ ਦਾ ਗੁਪਤ ਰੂਪ 'ਚ ਦਾਨ ਕਰਨਾ ਵੀ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ।
ਤੁਸੀਂ ਕਿਸੇ ਨੂੰ ਬਿਨਾਂ ਦੱਸੇ ਗਰੀਬ ਜਾਂ ਲੋੜਵੰਦ ਵਿਅਕਤੀ ਨੂੰ ਮੌਸਮੀ ਫਲਾਂ ਦਾ ਦਾਨ ਕਰ ਸਕਦੇ ਹੋ। ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰਹੇ ਕਿ ਫਲ ਸਾਬਤ ਹੋਣਾ ਚਾਹੀਦਾ ਹੈ ਤੇ ਖ਼ਰਾਬ ਨਹੀਂ ਹੋਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਾਫ਼ੀ ਲਾਭ ਮਿਲ ਸਕਦਾ ਹੈ।
ਇਸਦੇ ਨਾਲ ਹੀ ਦਹੀਂ ਦਾ ਗੁਪਤ ਦਾਨ ਕਰਨਾ ਵੀ ਕਾਫ਼ੀ ਸ਼ੁਭ ਮੰਨਿਆ ਗਿਆ ਹੈ। ਦਹੀਂ ਦਾ ਗੁਪਤ ਦਾਨ ਕਰਨ ਨਾਲ ਕੁੰਡਲੀ
'ਚ ਸ਼ੁੱਕਰ ਗ੍ਰਹਿ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ, ਜਿਸ ਨਾਲ ਜੀਵਨ ਵਿੱਚ ਖੁਸ਼ਹਾਲੀ ਤੇ ਧਨ ਵਾਧੇ ਦੇ ਯੋਗ ਬਣੇ ਰਹਿੰਦੇ ਹਨ।
ਪਰ ਸੂਰਜ ਡੁੱਬਣ ਤੋਂ ਬਾਅਦ ਦਹੀਂ ਜਾਂ ਦੁੱਧ ਆਦਿ ਦਾ ਦਾਨ ਕਰਨ ਤੋਂ ਬਚੋ।