Gupt Daan Benefits : ਇਨ੍ਹਾਂ ਚੀਜ਼ਾਂ ਦੇ ਦਾਨ ਨਾਲ ਜਾਗ ਜਾਵੇਗੀ ਸੁੱਤੀ ਹੋਈ ਕਿਸਮਤ, ਜਾਣੋ ਕੀ ਹੈ ਗੁਪਤ ਦਾਨ ਦਾ ਮਹੱਤਵ
ਹਿੰਦੂ ਧਰਮ ਵਿੱਚ ਦਾਨ ਕਰਨਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਜਿਵੇਂ ਪਾਣੀ ਦਾ ਦਾਨ, ਭੋਜਨ ਦਾਨ ਆਦਿ। ਇਹ ਦਾਨ ਮਨੁੱਖਤਾ ਦੀ ਬਿਹਤਰੀ ਲਈ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਕੋਈ ਵਿਅਕਤੀ ਗੁਪਤ ਦਾਨ ਕਰਨਾ ਚਾਹੁੰਦਾ ਹੈ ਤਾਂ ਦਾਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਤੁਸੀਂ...
Publish Date: Sat, 27 May 2023 02:06 PM (IST)
Updated Date: Sat, 27 May 2023 04:13 PM (IST)
Gupt Daan Benefits : ਹਿੰਦੂ ਧਰਮ ਵਿੱਚ ਦਾਨ ਕਰਨਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਜਿਵੇਂ ਪਾਣੀ ਦਾ ਦਾਨ, ਭੋਜਨ ਦਾਨ ਆਦਿ। ਇਹ ਦਾਨ ਮਨੁੱਖਤਾ ਦੀ ਬਿਹਤਰੀ ਲਈ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਕੋਈ ਵਿਅਕਤੀ ਗੁਪਤ ਦਾਨ ਕਰਨਾ ਚਾਹੁੰਦਾ ਹੈ ਤਾਂ ਦਾਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਜਦੋਂ ਤੁਸੀਂ ਕਿਸੇ ਨੂੰ ਦੱਸੇ ਬਿਨਾਂ ਕੁਝ ਦਾਨ ਜਾਂ ਦਿੰਦੇ ਹੋ, ਇਸ ਨੂੰ ਗੁਪਤ ਦਾਨ ਕਿਹਾ ਜਾਂਦਾ ਹੈ।
ਕਿਹੜਾ ਦਾਨ ਸਭ ਤੋਂ ਮਹੱਤਵਪੂਰਨ
ਪਿਆਸ ਵਿਅਕਤੀ ਨੂੰ ਸਭ ਤੋਂ ਵੱਧ ਤੰਗ ਕਰਦੀ ਹੈ। ਅਜਿਹੇ ਵਿਚ ਜੇ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਵੇ ਤਾਂ ਉਹ ਦਿਲੋਂ ਦੂਆ ਦਿੰਦਾ ਹੈ। ਇਸ ਲਈ ਪਾਣੀ ਦਾਨ ਕਰਨਾ ਸਭ ਤੋਂ ਪੁੰਨ ਕਰਮ ਮੰਨਿਆ ਗਿਆ ਹੈ। ਪਾਣੀ ਦਾਨ ਕਰਨ ਵੇਲੇ ਕੋਈ ਦਿਖਾਵਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਦਾ ਗੁਪਤ ਦਾਨ ਕਰਨਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਰਾਹਗੀਰਾਂ ਲਈ ਸੜਕ ਕਿਨਾਰੇ ਪਾਣੀ ਦਾ ਘੜਾ ਜਾਂ ਮਟਕਾ ਰੱਖ ਸਕਦੇ ਹੋ, ਜਾਂ ਤੁਸੀਂ ਪਿਆਊ ਵੀ ਬਣਾ ਸਕਦੇ ਹੋ।
ਗੁੜ ਦਾਨ ਕਰਨ ਦੇ ਕੀ ਫਾਇਦੇ ਹਨ
ਸ਼ਾਸਤਰਾਂ ਵਿਚ ਗੁੜ ਦਾਨ ਬਹੁਤ ਸ਼ੁਭ ਮੰਨਿਆ ਗਿਆ ਹੈ। ਗੁੜ ਦਾਨ ਕਰਨ ਨਾਲ ਕੁੰਡਲੀ ਵਿੱਚ ਮੌਜੂਦ ਸੂਰਜ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਜੇਕਰ ਮਨੁੱਖ 'ਤੇ ਸੂਰਜ ਦੇਵਤਾ ਦੀ ਬਖਸ਼ਿਸ਼ ਹੋਵੇ ਤਾਂ ਉਸ ਵਿਅਕਤੀ ਦਾ ਸਤਿਕਾਰ ਵੀ ਵਧਦਾ ਹੈ। ਗੁੜ ਦਾ ਗੁਪਤ ਦਾਨ ਕਰਨ ਨਾਲ ਵਿਅਕਤੀ ਨੂੰ ਹਰ ਕੰਮ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਕਿਹੜੀਆਂ ਵਸਤਾਂ ਦਾ ਕਰੀਏ ਗੁਪਤ ਦਾਨ
ਫਲਾਂ ਦਾ ਗੁਪਤ ਦਾਨ ਕਰਨਾ ਵੀ ਚੰਗਾ ਮੰਨਿਆ ਜਾਂਦਾ ਹੈ। ਤੁਸੀਂ ਬਿਨਾਂ ਪ੍ਰਚਾਰ ਕੀਤੇ ਗਰੀਬਾਂ ਤੇ ਲੋੜਵੰਦਾਂ ਨੂੰ ਮੌਸਮੀ ਫਲ ਦਾਨ ਕਰ ਸਕਦੇ ਹੋ। ਧਿਆਨ ਰਹੇ ਕਿ ਸਿਰਫ ਪੂਰੇ ਫਲਾਂ ਦਾ ਦਾਨ ਕਰਨਾ ਚਾਹੀਦਾ ਹੈ। ਬੇਔਲਾਦ ਜੋੜਾ ਬੱਚਾ ਪ੍ਰਾਪਤ ਕਰਨ ਲਈ ਫਲਾਂ ਦਾ ਗੁਪਤ ਦਾਨ ਕਰ ਸਕਦਾ ਹੈ। ਦਹੀਂ ਦਾ ਗੁਪਤ ਦਾਨ ਵੀ ਚੰਗਾ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਦਹੀਂ ਦਾ ਗੁਪਤ ਦਾਨ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।