ਸੰਗੀਤ ਦੇ ਖੇਤਰ ’ਚ ਗੁਰਮਤਿ ਸੰਗੀਤ ਨਵੀਨ ਤੇ ਵਿਲੱਖਣ ਸੰਗੀਤ ਪ੍ਰਣਾਲੀ ਦੇ ਰੂਪ ’ਚ ਆਪਣਾ ਸਥਾਨ ਰੱਖਦੀ ਹੈ। ਭਾਰਤੀ ਸੰਗੀਤ ਤੋਂ ਇਸ ਦੀਆਂ ਵਿਸ਼ੇਸ਼ਤਾਵਾਂ ਕੁਝ ਵੱਖਰੀਆਂ ਹਨ, ਜਿਸ ਕਾਰਨ ਇਸ ਦਾ ਆਪਣਾ ਅਲੱਗ ਸਰੂਪ ਹੈ। ਗੁਰਮਤਿ ਸੰਗੀਤ ਦੇ ਅੰਤਰਗਤ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਅੰਕਿਤ ਬਾਣੀ ਦਾ ਗਾਇਨ ਉਸ ਦੇ ਨਿਰਧਾਰਿਤ ਰਾਗਾਂ ’ਚ ਹੁੰਦਾ ਹੈ।

ਸੰਗੀਤ ਦੇ ਖੇਤਰ ’ਚ ਗੁਰਮਤਿ ਸੰਗੀਤ ਨਵੀਨ ਤੇ ਵਿਲੱਖਣ ਸੰਗੀਤ ਪ੍ਰਣਾਲੀ ਦੇ ਰੂਪ ’ਚ ਆਪਣਾ ਸਥਾਨ ਰੱਖਦੀ ਹੈ। ਭਾਰਤੀ ਸੰਗੀਤ ਤੋਂ ਇਸ ਦੀਆਂ ਵਿਸ਼ੇਸ਼ਤਾਵਾਂ ਕੁਝ ਵੱਖਰੀਆਂ ਹਨ, ਜਿਸ ਕਾਰਨ ਇਸ ਦਾ ਆਪਣਾ ਅਲੱਗ ਸਰੂਪ ਹੈ। ਗੁਰਮਤਿ ਸੰਗੀਤ ਦੇ ਅੰਤਰਗਤ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਅੰਕਿਤ ਬਾਣੀ ਦਾ ਗਾਇਨ ਉਸ ਦੇ ਨਿਰਧਾਰਿਤ ਰਾਗਾਂ ’ਚ ਹੁੰਦਾ ਹੈ। ਨਿਰਧਾਰਿਤ ਰਾਗਾਂ ’ਚ ਬਾਣੀ ਨੂੰ ਜਦੋਂ ਗਾਇਆ ਜਾਂਦਾ ਹੈ ਤਾਂ ਇਸ ਨੂੰ ਗੁਰਮਤਿ ਸੰਗੀਤ ਕਹਿੰਦੇ ਹਨ। ਰਵਿਦਾਸ ਜੀ ਦੁਆਰਾ ਬਾਣੀ ਦੀ ਰਚਨਾਗੁਰਮਤਿ ਸੰਗੀਤ ’ਚ ਗੁਰੂ ਰਵਿਦਾਸ ਜੀ ਦਾ ਬਹੁਤ ਯੋਗਦਾਨ ਹੈ। ਆਪ ਜੀ ਨੇ ਵੈਰਾਗ, ਨਿਮਰਤਾ, ਪ੍ਰੇਮਾ ਭਗਤੀ ਆਦਿ ਵਿਸ਼ਿਆਂ ’ਤੇ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੇ 40 ਸ਼ਬਦ ਅਤੇ ਇਕ ਸਲੋਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਕਰ ਕੇ ਉਸ ਨੂੰ ਧੁਰ ਕੀ ਬਾਣੀ ਦਾ ਦਰਜਾ ਦਿੱਤਾ।
ਭਾਈ ਮਰਦਾਨਾ ਜੀ ਨੇ ਕੀਤਾ ਬਾਣੀ ਦਾ ਗਾਇਨ
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਰਵਿਦਾਸ ਜੀ ਨੂੰ ਮਿਲੇ ਤਾਂ ਉਨ੍ਹਾਂ ਕੋਲੋਂ ਉਨ੍ਹਾਂ ਦੀ ਲਿਖੀ ਬਾਣੀ ਪ੍ਰਾਪਤ ਕੀਤੀ, ਜੋ ਕਿ ਉਨ੍ਹਾਂ ਨੇ ਸਾਂਭ ਕੇ ਰੱਖੀ ਸੀ। ਮਿਹਰਬਾਨ ਵਾਲੀ ਜਨਮਸਾਖੀ ਅਨੁਸਾਰ ਭਾਈ ਮਰਦਾਨਾ ਜੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਗਾਇਆ ਕਰਦੇ ਸਨ।
ਆਰਤੀ ਬਾਣੀ ਦੀ ਰਚਨਾ
ਗੁਰਮਤਿ ਸੰਗੀਤ ’ਚ ਯੋਗਦਾਨ ਪਾਉਂਦਿਆਂ ਗੁਰੂ ਰਵਿਦਾਸ ਜੀ ਨੇ ਆਰਤੀ ਬਾਣੀ ਦੀ ਰਚਨਾ ਕੀਤੀ, ਜਿਸ ਬਾਣੀ ਦਾ ਗੁਰੂ ਘਰਾਂ ’ਚ ਰੋਜ਼ਾਨਾ ਗਾਇਨ ਕੀਤਾ ਜਾਂਦਾ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ :
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
ਸਿੱਖ ਪਰੰਪਰਾਵਾਂ ਅਨੁਸਾਰ ਬਾਣੀ ਦੀ ਰਚਨਾ
ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ’ਚ ਰਹਾਉ, ਅੰਕ, ਘਰ, ਰਾਗ ਆਦਿ ਦੁਆਰਾ ਸਿੱਖ ਪਰੰਪਰਾਵਾਂ ਨੂੰ ਕਾਇਮ ਰੱਖਿਆ, ਜਿਨ੍ਹਾਂ ਦਾ ਗੁਰਮਤਿ ਸੰਗੀਤ ’ਚ ਵਿਸ਼ੇਸ਼ ਮਹੱਤਵ ਹੈ। ਉਪਰੋਕਤ ਵਰਨਣ ਤੋਂ ਸਪੱਸ਼ਟ ਹੈ ਕਿ ਗੁਰੂ ਰਵਿਦਾਸ ਜੀ ਸੰਗੀਤ ਪ੍ਰਤੀ ਸੂਖ਼ਮ ਸੂਝ-ਬੂਝ ਰੱਖਣ ਵਾਲੇ ਸਨ। ਉਨ੍ਹਾਂ ਨੇ ਵੱਖ-ਵੱਖ ਰਾਗਾਂ ’ਚ ਬਾਣੀ ਦਾ ਉਚਾਰਨ ਕੀਤਾ। ਫਲਸਰੂਪ ਗੁਰਮਤਿ ਸੰਗੀਤ ਇਕ ਪ੍ਰਫੁੱਲਿਤ ਸੰਗੀਤ ਪਰੰਪਰਾ ਦੇ ਰੂਪ ਵਜੋਂ ਵਿਦਮਾਨ ਹੈ। ਗੁਰਮਤਿ ਸੰਗੀਤ ਦੇ ਉਪਰੋਕਤ ਵਿਕਾਸ ਤੋਂ ਇਸ ਦੀ ਵਿਲੱਖਣਤਾ ਤਾਂ ਉਜਾਗਰ ਹੁੰਦੀ ਹੈ, ਨਾਲ ਹੀ ਗੁਰਮਤਿ ਸੰਗੀਤ ਨੂੰ ਵਿਕਸਿਤ ਕਰਨ ਵਿੱਚ ਗੁਰੂ ਰਵਿਦਾਸ ਜੀ ਦਾ ਵੱਡਾ ਯੋਗਦਾਨ ਹੈ।
ਗੁਰਮਤਿ ਸੰਗੀਤ ਦੀ ਉਤਪਤੀ
ਗੁਰਮਤਿ ਸੰਗੀਤ ਪਰੰਪਰਾ ਦਾ ਪ੍ਰਵਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੁੰਦਾ ਹੈ। ਗੁਰੂ ਜੀ ਨੇ ਰਾਜਾ- ਮਹਾਰਾਜਾ ਦੀ ਬਜਾਏ ਅਧਿਆਤਮਿਕ ਵਿਸ਼ਿਆਂ ਨਾਲ ਭਰਪੂਰ ਕਾਵਿ ਰਚਨਾਵਾਂ ਦੀ ਸਿਰਜਣਾ ਕੀਤੀ। ਗੁਰੂ ਜੀ ਦੁਆਰਾ ਰਚਿਤ ਇਸ ਬਾਣੀ ਨੂੰ ਨਿਰਧਾਰਿਤ ਰਾਗਾਂ ’ਚ ਗਾਉਣ ਨਾਲ ਗੁਰਮਤਿ ਸੰਗੀਤ ਦੀ ਪ੍ਰਥਾ ਆਰੰਭ ਹੋਈ। ਇਸ ਤਰ੍ਹਾਂ ਭਾਰਤੀ ਸੰਗੀਤਕ ਪ੍ਰਣਾਲੀ ਦਾ ਆਰੰਭ ਹੋਇਆ। ਇਸ ਨੂੰ ਹੋਰ ਗੁਰੂ ਸਾਹਿਬਾਨ ਨੇ ਵੀ ਕਾਇਮ ਰੱਖਿਆ ਤੇ ਵੱਧ ਤੋਂ ਵੱਧ ਵਿਕਸਿਤ ਕੀਤਾ। ਇਹ ਪ੍ਰਥਾ ਅੱਜ ਤੱਕ ਕਾਇਮ ਹੈ।
ਰਾਗ ਅਧੀਨ ਬਾਣੀ ਦੀ ਰਚਨਾ
ਗੁਰਮਤਿ ਸੰਗੀਤ ’ਚ ਯੋਗਦਾਨ ਪਾਉਂਦਿਆਂ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਨੂੰ ਰਾਗਾਂ ਅਧੀਨ ਰਚਿਆ। ਉਨ੍ਹਾਂ ਨੇ ਕੁੱਲ 16 ਰਾਗਾਂ ’ਚ ਬਾਣੀ ਦੀ ਰਚਨਾ ਕੀਤੀ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
1. ਸਿਰੀ (1 ਸ਼ਬਦ)
2. ਗਉੜੀ (5 ਸ਼ਬਦ)
3. ਆਸਾ (6 ਸ਼ਬਦ)
4. ਗੂਜਰੀ (1 ਸ਼ਬਦ)
5. ਸੋਰਠਿ (7 ਸ਼ਬਦ)
6. ਧਨਾਸਰੀ (3 ਸ਼ਬਦ)
7. ਜੈਤਸਰੀ (1 ਸ਼ਬਦ)
8. ਬਿਲਾਵਲ (2 ਸ਼ਬਦ)
9. ਸੂਹੀ (3 ਸ਼ਬਦ)
10. ਗੌਂਡ (2 ਸ਼ਬਦ)
11. ਰਾਮਕਲੀ (1 ਸ਼ਬਦ)
12. ਮਾਰੂ (2 ਸ਼ਬਦ)
13. ਕੇਦਾਰਾ (1 ਸ਼ਬਦ)
14. ਭੈਰਉ (1 ਸ਼ਬਦ)
15. ਬਸੰਤ (1 ਸ਼ਬਦ)
16. ਮਲਾਰ (3 ਸ਼ਬਦ)
- ਅਜੈਪਾਲ ਸਿੰਘ ਚਵਿੰਡਾ