Geeta Jayanti 2025 : ਗੀਤਾ ਜੈਅੰਤੀ 'ਤੇ ਰੱਖੋ ਜ਼ਰੂਰੀ ਗੱਲਾਂ ਦਾ ਖ਼ਿਆਲ, ਸਾਰੀਆਂ ਚਿੰਤਾਵਾਂ ਹੋਣਗੀਆਂ ਦੂਰ
Geeta Jayanti 2025 : ਹਰ ਸਾਲ ਮੱਘਰ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਯਾਨੀ ਮੋਕਸ਼ਦਾ ਇਕਾਦਸ਼ੀ ਦੇ ਦਿਨ ਗੀਤਾ ਜੈਅੰਤੀ ਦਾ ਪੁਰਬ ਮਨਾਇਆ ਜਾਂਦਾ ਹੈ। ਇਸ ਦਿਨ ਹੀ ਖ਼ੁਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ।
Publish Date: Wed, 26 Nov 2025 01:09 PM (IST)
Updated Date: Wed, 26 Nov 2025 01:13 PM (IST)
ਧਰਮ ਡੈਸਕ, ਨਵੀਂ ਦਿੱਲੀ : ਗੀਤਾ ਇਕ ਅਜਿਹਾ ਗ੍ਰੰਥ ਹੈ ਜਿਸ ਵਿਚ ਲਿਖਿਆ ਹਰ ਸ਼ਬਦ ਖ਼ੁਦ ਸ਼੍ਰੀਕ੍ਰਿਸ਼ਨ ਜੀ ਦੇ ਸ਼੍ਰੀਮੁਖ ਤੋਂ ਨਿਕਲਦਾ ਹੈ, ਇਸ ਲਈ ਇਸ ਗ੍ਰੰਥ ਦਾ ਇੰਨਾ ਮਹੱਤਵ ਹੈ। ਹਰ ਸਾਲ ਮੱਘਰ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਯਾਨੀ ਮੋਕਸ਼ਦਾ ਇਕਾਦਸ਼ੀ ਦੇ ਦਿਨ ਗੀਤਾ ਜੈਅੰਤੀ ਦਾ ਪੁਰਬ ਮਨਾਇਆ ਜਾਂਦਾ ਹੈ। ਇਸ ਦਿਨ ਹੀ ਖ਼ੁਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਦਿਨ ਕਿਹੜੇ ਕੰਮ ਕਰਨ ਨਾਲ ਲਾਭ ਮਿਲ ਸਕਦਾ ਹੈ। (Geeta Jayanti Do's and Don'ts)
ਜ਼ਰੂਰ ਕਰੋ ਇਹ ਕੰਮ (Geeta Jayanti 2025)
- ਗੀਤਾ ਜੈਅੰਤੀ ਦੇ ਦਿਨ ਸ਼੍ਰੀਮਦਭਗਵਦਗੀਤਾ ਦਾ ਪਾਠ ਜ਼ਰੂਰ ਕਰੋ। ਇਸ ਨਾਲ ਵਿਅਕਤੀ ਨੂੰ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ।
ਸ਼ੁੱਭ ਫਲਾਂ ਲਈ ਤੁਸੀਂ ਇਸ ਦਿਨ ਮੋਕਸ਼ਦਾ ਇਕਾਦਸ਼ੀ ਦਾ ਵਰਤ ਵੀ ਰੱਖ ਸਕਦੇ ਹੋ।
ਇਸ ਦਿਨ ਭਗਵਾਨ ਸ਼੍ਰੀਕ੍ਰਿਸ਼ਨ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ, ਨਾਲ ਹੀ ਉਨ੍ਹਾਂ ਦੇ ਮੰਤਰਾਂ ਦਾ ਵੀ ਜਾਪ ਕਰੋ।
ਓਮ ਨੋਮ ਭਗਵਤੇ ਵਾਸੂਦੇਵਾਏ ਮੰਤਰ ਦਾ ਜਾਪ ਕਰੋ।
ਗੀਤਾ ਜੈਅੰਤੀ ਦੇ ਦਿਨ ਸਿਰਫ਼ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ।
ਗੀਤਾ ਜੈਅੰਤੀ 'ਤੇ ਦਾਨ-ਪੁੰਨ ਕਰਨਾ ਸ਼ੁੱਭ ਹੁੰਦਾ ਹੈ, ਅਜਿਹੇ ਵਿਚ ਗਰੀਬਾਂ ਨੂੰ ਭੋਜਨ, ਵਸਤਰ ਜਾਂ ਧਨ ਦਾ ਦਾਨ ਕਰੋ।
ਗਾਵਾਂ ਦੀ ਸੇਵਾਕ ਰੋ ਤੇ ਉਨ੍ਹਾਂ ਨੂੰ ਹਰਾ ਘਾਹ ਤੇ ਰੋਟੀ ਖਵਾਓ।
ਇਸ ਦਿਨ ਗੀਤਾ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਦਾ ਸੰਕਲਪ ਲਓ।
ਭੁੱਲ ਕੇ ਵੀ ਨਾ ਕਰੋ ਇਹ ਕੰਮ
- ਗੀਤਾ ਜੈਅੰਤੀ ਦੇ ਦਿਨ ਤਾਮਸਿਕ ਭੋਜਨ ਦਾ ਸੇਵਨ ਕਰਨ ਤੋਂ ਬਚੋ। ਨਾਲ ਹੀ ਮੀਟ-ਸ਼ਰਾਬ ਤੋਂ ਵੀ ਦੂਰੀ ਬਣਾਉਣੀ ਚਾਹੀਦੀ ਹੈ।
- ਇਸ ਦਿਨ ਮਨ ਵਿਚ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਨਾ ਲਿਆਓ। ਬਿਨਾਂ ਇਸ਼ਨਾਨ ਕੀਤੇ ਜਾਂ ਅਸ਼ਾਂਤ ਮਨ ਦੇ ਨਾਲ ਗੀਤਾ ਦਾ ਪਾਠ ਸ਼ੁਰੂ ਨਾ ਕਰੋ।
- ਜੇਕਰ ਤੁਸੀਂ ਗੀਤਾ ਦਾ ਪਾਠ ਕਰਦੇ ਹੋ ਤਾਂ ਪੂਰਾ ਅਧਿਆਏ ਪੜ੍ਹ ਕੇ ਹੀ ਉੱਠੋ।
- ਇਕਾਦਸ਼ੀ ਹੋਣ ਕਾਰਨ ਇਸ ਦਿਨ ਤੁਲਸੀ ਨੂੰ ਜਲ ਨਾ ਚੜ੍ਹਾਓ ਤੇ ਨਾ ਹੀ ਤੁਲਸੀ ਦੇ ਪੱਤੇ ਤੋੜੋ।
- ਬਿਨਾਂ ਇਸ਼ਨਾਨ ਕੀਤੇ ਜਾਂ ਫਿਰ ਗੰਦੇ ਹੱਥਾਂ ਨਾਲ ਸ਼੍ਰੀਮਦਭਗਵਦਗੀਤਾ ਨੂੰ ਨਾ ਛੁਹਾ ਤੇ ਨਾ ਹੀ ਇਸ ਦਾ ਪਾਠ ਕਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।