Budh Gohcar 2025 : ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿ ਸਮੇਂ-ਸਮੇਂ 'ਤੇ ਗੋਚਰ ਅਤੇ ਨਕਸ਼ੱਤਰ ਪਰਿਵਰਤਨ ਕਰਦੇ ਹਨ, ਜਿਸਦਾ ਵਿਆਪਕ ਅਸਰ ਮਨੁੱਖੀ ਜੀਵਨ ਦੇ ਨਾਲ ਦੇਸ਼-ਦੁਨੀਆ 'ਤੇ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧ ਦੇਵ 22 ਨਵੰਬਰ ਦੇ ਦਿਨ ਵਿਸ਼ਾਖਾ ਨਕਸ਼ਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ।

Budh Gohcar 2025 : ਧਰਮ ਡੈਸਕ : ਪੰਚਾਂਗ ਅਨੁਸਾਰ 23 ਨਵੰਬਰ ਨੂੰ ਤੁਲਾ ਰਾਸ਼ੀ 'ਚ ਬੁੱਧ ਗੋਚਰ ਨਾਲ ਬਹੁਤ ਹੀ ਸ਼ੁਭ ਲਕਸ਼ਮੀ ਨਾਰਾਇਣ ਯੋਗ ਦਾ ਨਿਰਮਾਣ ਹੋਇਆ ਹੈ। ਜੋਤਿਸ਼ ਆਚਾਰੀਆ ਸੁਨੀਲ ਚੋਪੜਾ ਨੇ ਦੱਸਿਆ ਕਿ ਬੁੱਧ ਗ੍ਰਹਿ ਮੰਗਲਦੇਵ ਦੀ ਰਾਸ਼ੀ ਬ੍ਰਿਸ਼ਚਕ 'ਚ ਵੱਕਰੀ ਹੋ ਚੁੱਕੇ ਹਨ। 23 ਨੂੰ ਬੁੱਧ ਤੁਲਾ ਰਾਸ਼ੀ 'ਚ ਪ੍ਰਵੇਸ਼ ਕਰਨਗੇ ਅਤੇ 30 ਨਵੰਬਰ ਨੂੰ ਮਾਰਗੀ ਹੋ ਜਾਣਗੇ। ਉਸ ਤੋਂ ਬਾਅਦ ਛੇ ਦਸੰਬਰ ਨੂੰ ਮੁੜ ਬ੍ਰਿਸ਼ਚਕ ਰਾਸ਼ੀ 'ਚ ਆ ਜਾਣਗੇ। ਬੁੱਧ ਦਾ ਇਹ ਗੋਚਰ 23 ਨਵੰਬਰ, ਐਤਵਾਰ ਨੂੰ ਸ਼ਾਮ 7 ਵੱਜ ਕੇ 58 ਮਿੰਟ 'ਤੇ ਹੋਇਆ ਹੈ। ਸ਼ੁੱਕਰ ਗ੍ਰਹਿ ਦੋ ਨਵੰਬਰ ਤੋਂ ਛੇ ਦਸੰਬਰ ਤੱਕ ਤੁਲਾ ਰਾਸ਼ੀ 'ਚ ਹੀ ਰਹਿਣਗੇ।
ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿ ਸਮੇਂ-ਸਮੇਂ 'ਤੇ ਗੋਚਰ ਅਤੇ ਨਕਸ਼ੱਤਰ ਪਰਿਵਰਤਨ ਕਰਦੇ ਹਨ, ਜਿਸਦਾ ਵਿਆਪਕ ਅਸਰ ਮਨੁੱਖੀ ਜੀਵਨ ਦੇ ਨਾਲ ਦੇਸ਼-ਦੁਨੀਆ 'ਤੇ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧ ਦੇਵ 22 ਨਵੰਬਰ ਦੇ ਦਿਨ ਵਿਸ਼ਾਖਾ ਨਕਸ਼ਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ।
ਇਸ ਨਕਸ਼ੱਤਰ ਦੇ ਸਵਾਮੀ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਹਨ। ਅਜਿਹੇ 'ਚ ਬੁੱਧ ਦਾ ਗੁਰੂ ਦੇ ਨਕਸ਼ੱਤਰ 'ਚ ਪ੍ਰਵੇਸ਼ ਕੁਝ ਰਾਸ਼ੀਆਂ ਨੂੰ ਲਾਭਕਾਰੀ ਸਾਬਿਤ ਹੋ ਸਕਦਾ ਹੈ। ਨਾਲ ਹੀ, ਇਨ੍ਹਾਂ ਰਾਸ਼ੀਆਂ ਦੇ ਲੋਕਾਂ ਲਈ ਵਪਾਰ 'ਚ ਲਾਭ ਅਤੇ ਕਰੀਅਰ 'ਚ ਤਰੱਕੀ ਦੇ ਯੋਗ ਬਣ ਰਹੇ ਹਨ।
ਮੇਖ (Aries): ਬੁੱਧ ਦਾ ਗੋਚਰ ਧਨ ਅਤੇ ਵਾਣੀ ਦੇ ਭਾਵ 'ਚ ਹੋਵੇਗਾ, ਜੋ ਆਰਥਿਕ ਲਾਭ ਤੇ ਕਰੀਅਰ 'ਚ ਸਫਲਤਾ ਦਿਵਾਏਗਾ।
ਬ੍ਰਿਖ (Taurus): ਇਹ ਗੋਚਰ ਤੁਹਾਡੇ ਲਈ ਆਰਥਿਕ ਮਜ਼ਬੂਤੀ ਤੇ ਦੁਸ਼ਮਣਾਂ 'ਤੇ ਜਿੱਤ ਦਿਵਾ ਸਕਦਾ ਹੈ।
ਮਿਥੁਨ (Gemini): ਬੁੱਧ ਦਾ ਇਹ ਗੋਚਰ ਤੁਹਾਡੀ ਰਾਸ਼ੀ ਲਈ ਸ਼ੁਭ ਫਲਦਾਇਕ ਸਾਬਿਤ ਹੋ ਸਕਦਾ ਹੈ।
ਕਰਕ (Cancer): ਤੁਹਾਡੇ ਲਈ ਇਹ ਗੋਚਰ ਸੁੱਖ, ਸ਼ਾਂਤੀ ਅਤੇ ਜਾਇਦਾਦ ਦਾ ਲਾਭ ਦੇ ਸਕਦਾ ਹੈ।
ਕੰਨਿਆ (Virgo): ਤੁਹਾਡੇ ਲਈ ਇਹ ਗੋਚਰ ਵਿਸ਼ੇਸ਼ ਰੂਪ 'ਚ ਲਾਭਕਾਰੀ ਹੋ ਸਕਦਾ ਹੈ। ਵਪਾਰ 'ਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ।
ਧਨੁ (Sagittarius): ਇਹ ਗੋਚਰ ਲਾਭ ਅਤੇ ਆਮਦਨ ਦੇ ਭਾਵ 'ਚ ਹੋਵੇਗਾ, ਜਿਸ ਨਾਲ ਬਹੁਤ ਚੰਗੇ ਨਤੀਜੇ ਮਿਲਣਗੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।