ਗੁਰੂ ਜੀ ਸਨਮੁੱਖ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਉਨ੍ਹਾਂ ਦੇ ਪਿਤਾ ਭਾਈ ਨੰਦ ਲਾਲ (ਭਾਈ ਹੀਰਾ ਨੰਦ) ਜੀ ਪਿੰਡ ਕਰਿਆਲਾ ਜ਼ਿਲ੍ਹਾ ਜ਼ਿਹਲਮ ਦੇ ਨਿਵਾਸੀ ਸਨ। ਇਸ ਪਰਵਾਰ ਦੇ ਪੁਰਖੇ ਭਾਈ ਗੌਤਮ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਸਿੱਖ ਬਣ ਗਏ ਸਨ, ਜਿਸ ਕਰਕੇ ਇਸ ਪਰਵਾਰ ਦਾ ਪ੍ਰੇਮ ਭਾਵ ਤੇ ਆਸਥਾ ਭਰਪੂਰ ਪ੍ਰਪੱਕ ਨਾਤਾ ਕਈ ਪੀੜ੍ਹੀਆਂ ਪਹਿਲਾਂ ਹੀ ਸਿੱਖੀ ਨਾਲ ਚੱਲਦਾ ਆ ਰਿਹਾ ਸੀ।
Publish Date: Sat, 15 Nov 2025 10:32 AM (IST)
Updated Date: Sun, 16 Nov 2025 08:36 AM (IST)
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਉਨ੍ਹਾਂ ਦੇ ਪਿਤਾ ਭਾਈ ਨੰਦ ਲਾਲ (ਭਾਈ ਹੀਰਾ ਨੰਦ) ਜੀ ਪਿੰਡ ਕਰਿਆਲਾ ਜ਼ਿਲ੍ਹਾ ਜ਼ਿਹਲਮ ਦੇ ਨਿਵਾਸੀ ਸਨ। ਇਸ ਪਰਵਾਰ ਦੇ ਪੁਰਖੇ ਭਾਈ ਗੌਤਮ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਸਿੱਖ ਬਣ ਗਏ ਸਨ, ਜਿਸ ਕਰਕੇ ਇਸ ਪਰਵਾਰ ਦਾ ਪ੍ਰੇਮ ਭਾਵ ਤੇ ਆਸਥਾ ਭਰਪੂਰ ਪ੍ਰਪੱਕ ਨਾਤਾ ਕਈ ਪੀੜ੍ਹੀਆਂ ਪਹਿਲਾਂ ਹੀ ਸਿੱਖੀ ਨਾਲ ਚੱਲਦਾ ਆ ਰਿਹਾ ਸੀ।
![naidunia_image]()
ਜਦੋਂ ਭਾਈ ਮੱਖਣ ਸ਼ਾਹ ਨੇ ਬਕਾਲੇ (ਬਾਬਾ ਬਕਾਲਾ ਸਾਹਿਬ) ਦੀ ਧਰਤੀ ’ਤੇ ਆਪਣੀ ਬਿਬੇਕ ਬੁੱਧ ਮਤ ਨਾਲ ਤੇਗ ਬਹਾਦਰ ਜੀ ਨੂੰ ਅਸਲ ਗੁਰੂ (ਨੌਵੇਂ ਗੁਰੂ) ਦੇ ਰੂਪ ਵਿਚ ਸਿੱਖ ਸੰਗਤਾਂ ਦੇ ਸਨਮੁੱਖ ਪ੍ਰਗਟ ਕਰ ਕੇ ‘ਸਾਚੋ ਗੁਰ ਲਾਧੋ ਰੇ’ ਦਾ ਹੋਕਾ ਦੇ ਦਿੱਤਾ ਤਾਂ ਸੱਚੇ ਗੁਰੂ ਸਬੰਧੀ ਪਾਏ ਜਾ ਰਹੇ ਭਰਮ-ਭਲੇਖੇ ਦੂਰ ਹੋ ਜਾਣ ਕਾਰਨ ਦੂਰੋਂ-ਨੇੜਿਓਂ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਬਕਾਲੇ ਢੁਕਣ ਲੱਗੀਆਂ। ਇਹ ਦੋਵੇਂ ਭਰਾ (ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ) ਵੀ ਦਰਸ਼ਨਾਂ ਨੂੰ ਆਏ ਤਾਂ ਉਹ ਗੁਰੂ ਘਰ ਦੇ ਬਣ ਕੇ ਹੀ ਰਹਿ ਗਏ। ਗੁਰੂ ਘਰ ਦੀ ਟਹਿਲ ਸੇਵਾ ’ਚ ਦੋਵਾਂ ਭਰਾਵਾਂ ਨੇ ਮਨੋਂ-ਤਨੋਂ ਸੇਵਾ ਭਾਵਨਾ ਨੂੰ ਏਨਾ ਸਮਰਪਿਤ ਹੋ ਕੇ ਵਿਚਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਨਾਂ ਗੁਰੂ ਜੀ ਦੇ ਵਿਸ਼ਵਾਸ ਪਾਤਰ ਸਿੱਖਾਂ ਵਿਚ ਸ਼ੁਮਾਰ ਹੋ ਗਏ। ਗੁਰੂ ਘਰ ਵੱਲੋਂ ਭਾਈ ਮਤੀ ਦਾਸ ਜੀ ਨੂੰ ਗੁਰੂ ਘਰ ਦੇ ਦੀਵਾਨ ਵਜੋਂ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ।
‘ਭਾਈ ਮਤੀ ਦਾਸ ਗੁਰੂ ਕੋ ਦੀਵਾਨ,
ਸਿੱਖੀ ਮੇਂ ਪੂਰਨ ਪ੍ਰਮਾਨ।’
(‘ਕ੍ਰਿਤ ਸਰੂਪ ਦਾਸ ਭੱਲਾ/ਸਰੂਪ ਚੰਦ ‘ਕ੍ਰਿਤ ਮਹਿਮਾ ਪ੍ਰਕਾਸ਼’)ਅਨੁਸਾਰ ਭਾਈ ਮਤੀ ਦਾਸ ਜੀ ਨੂੰ ਪੂਰਨ ਪ੍ਰਪੱਕ ਸਿੱਖ ਵਜੋਂ ਵੀ ਸਤਿਕਾਰਿਆ ਜਾਂਦਾ ਸੀ। ਭਾਈ ਸਤੀ ਦਾਸ ਜੀ ਵਿਦਵਾਨ ਤੇ ਫ਼ਾਰਸੀ ਤੇ ਹੋਰ ਭਾਸ਼ਾਵਾਂ ਦੇ ਵਧੀਆ ਗਿਆਨਵਾਨ ਹੋਣ ਕਰਕੇ ਗੁਰੂ ਘਰ ਵਿਚ ਪੜ੍ਹਨ-ਲਿਖਣ (ਪੱਤਰ ਵਿਹਾਰ ਕਰਨ) ਤੇ ਗੁਰੂ ਸਾਹਿਬ ਵੱਲੋਂ ਉਚਾਰੀ ਜਾਂਦੀ ਬਾਣੀ ਦਾ ਉਤਾਰਾ ਕਰਨ ਲਈ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਵੀ ਮਿਲੀ ਹੋਈ ਸੀ।
‘ਬਾਣੀ ਜੋ ਸਾਹਿਬ ਕਰਨ ਉਚਾਰ।
ਸੋ ਸਤੀ ਦਾਸ ਨਿੱਤ ਕਰੇ।
- ਮਾ. ਲਖਵਿੰਦਰ ਸਿੰਘ ਰਈਆ