ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਘੁੱਗ ਵੱਸਦੇ ਕਰਹਟ ਦੇ ਨਜ਼ਦੀਕ ਪਿੰਡ ਨਰਸੀ ਬਾਮਨੀ ’ਚ 1270 ਈ: ਪਿਤਾ ਦਾਮਸ਼ੇਟ ਅਥਵਾ ਦਾਮਸੇਠ, ਮਾਤਾ ਗੋਨਾਬਾਈ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਮਾਤਾ-ਪਿਤਾ ਕੱਪੜਾ ਰੰਗਣ ਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਝੁਕਾਅ ਬਚਪਨ ਤੋਂ ਹੀ ਭਗਤੀ-ਭਾਵ ਵਾਲਾ ਸੀ।

ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਘੁੱਗ ਵੱਸਦੇ ਕਰਹਟ ਦੇ ਨਜ਼ਦੀਕ ਪਿੰਡ ਨਰਸੀ ਬਾਮਨੀ ’ਚ 1270 ਈ: ਪਿਤਾ ਦਾਮਸ਼ੇਟ ਅਥਵਾ ਦਾਮਸੇਠ, ਮਾਤਾ ਗੋਨਾਬਾਈ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਮਾਤਾ-ਪਿਤਾ ਕੱਪੜਾ ਰੰਗਣ ਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਝੁਕਾਅ ਬਚਪਨ ਤੋਂ ਹੀ ਭਗਤੀ-ਭਾਵ ਵਾਲਾ ਸੀ। ਭਗਤ ਨਾਮਦੇਵ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਹੋਏ। ਉਸ ਸਮੇਂ ਜਾਤ-ਪਾਤ ਦਾ ਪੂਰਾ ਜ਼ੋਰ ਸੀ। ਭਗਤ ਨਾਮਦੇਵ ਜੀ ਨੇ ਸੰਦੇਸ਼ ਦਿੱਤਾ ਕਿ ਕੋਈ ਵੀ ਮਨੁੱਖ ਜਾਤ-ਪਾਤ ਕਰਕੇ ਜਾਂ ਉਚ ਘਰਾਣੇ ’ਚ ਜਨਮ ਲੈਣ ਨਾਲ ਵੱਡਾ ਨਹੀਂ ਹੁੰਦਾ ਸਗੋਂ ਆਪਣੇ ਕੀਤੇ ਕੰਮਾਂ ਕਰਕੇ ਹੀ ਵੱਡਾ-ਛੋਟਾ ਹੁੰਦਾ ਹੈ। ਛੋਟੀ ਉਮਰੇ ਹੀ ਮਾਤਾ-ਪਿਤਾ ਨੇ ਸੇਠ ਗੋਵਿੰਦ ਦੀ ਬੇਟੀ ਰਾਜਾ ਬਾਈ ਨਾਲ ਨਾਮਦੇਵ ਜੀ ਦਾ ਵਿਆਹ ਕਰ ਦਿੱਤਾ।
ਭਗਤ ਨਾਮਦੇਵ ਜੀ ਤੇ ਰਾਜਾਬਾਈ ਦੇ ਘਰ ਚਾਰ ਪੁੱਤਰਾਂ ਤੇ ਇਕ ਧੀ ਦਾ ਜਨਮ ਹੋਇਆ। ਵਿਆਹ ਤੋਂ ਬਾਅਦ ਵੀ ਉਹ ਆਪਣਾ ਸਮਾਂ ਭਗਤੀ ’ਚ ਹੀ ਬਿਤਾਉਂਦੇ ਰਹੇ। ਭਗਤ ਜੀ ਆਪਣੇ ਪੁਰਖਿਆਂ ਵਾਂਗ ਕੱਪੜਾ ਰੰਗਣ ਤੇ ਸਿਉਂਣ ਦੀ ਕਿਰਤ ਕਰਨ ਲੱਗੇ। ਇਕ ਵਾਰ ਭਗਤ ਨਾਮਦੇਵ ਜੀ ਨੂੰ ਸਫ਼ਰ ਕਰਦਿਆਂ ਰਾਤ ਪੈ ਗਈ। ਆਪ ਨੇ ਰਾਤ ਇਕ ਨਦੀ ਦੇ ਕਿਨਾਰੇ ਕੱਟਣ ਦਾ ਇਰਾਦਾ ਕੀਤਾ। ਨਦੀ ਦੇ ਕੰਢੇ ਮੰਜਾਰੀ ਨਾਮ ਦਾ ਪਿੰਡ ਆਬਾਦ ਸੀ, ਭਗਤ ਜੀ ਨੇ ਰੋਟੀ ਆਪਣੇ ਹੱਥੀਂ ਤਿਆਰ ਕੀਤੀ। ਰੋਟੀ ਖਾਣ ਤੋਂ ਪਹਿਲਾਂ ਪਾਣੀ ਲੈਣ ਲਈ ਨਦੀ ਵੱਲ ਗਏ ਤਾਂ ਵਾਪਸ ਪਰਤਦਿਆਂ ਉਨ੍ਹਾਂ ਵੇਖਿਆ ਕਿ ਪੱਕੀਆਂ ਰੋਟੀਆਂ ਕੁੱਤਾ ਚੁੱਕ ਕੇ ਭੱਜਿਆ ਜਾ ਰਿਹਾ ਸੀ। ਭਗਤ ਨਾਮਦੇਵ ਜੀ ਨੂੰ ਖਿਆਲ ਆਇਆ ਕਿ ਰੋਟੀਆਂ ਚੋਪੜੀਆਂ ਨਹੀਂ ਸਨ। ਉਹ ਕਹਿਣ ਲੱਗੇ ਕਿ ਪ੍ਰਭੂ ਹੀ ਕੁੱਤੇ ਦੇ ਰੂਪ ’ਚ ਆਪਣੇ ਭਗਤ ਜੀ ਦੀ ਪ੍ਰੀਖਿਆ ਲੈਣ ਆਏ ਹਨ।
ਭਗਤ ਜੀ ਘਿਉ ਦੀ ਕਟੋਰੀ ਚੱੁਕ ਕੇ ਕੁੱਤੇ ਦੇ ਪਿੱਛੇ-ਪਿੱਛੇ ਭੱਜੇ ਜਾਣ ਤੇ ਮੂੰਹੋਂ ਬੋਲੀ ਜਾਣ ‘ਭਗਵਾਨ ਜੀ! ਰੋਟੀ ਰੁਖ਼ੀ ਹੈ, ਆਹ ਘਿਉ ਵੀ ਲੈ ਲਉ, ਰੁਖ਼ੀ ਰੋਟੀ ਨਾ ਖਾਇਓ, ਭਗਵਾਨ ਜੀ!’ ਭਗਤ ਜੀ ਦਾ ਵਿਸ਼ਵਾਸ ਸਹੀ ਨਿਕਲਿਆ। ਪਰਮਾਤਮਾ ਸਚਮੁੱਚ ਭਗਤ ਜੀ ਪ੍ਰੀਖਿਆ ਲੈ ਰਹੇ ਸਨ, ਉਨ੍ਹਾਂ ਆਪਣੇ ਅਸਲੀ ਰੂਪ ’ਚ ਪ੍ਰਗਟ ਹੋ ਕੇ ਆਪ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਭਗਤ ਤਿ੍ਰਲੋਚਨ ਜੀ ਇਕ ਵਾਰ ਨਰਸੀ ਬਾਮਨੀ ਪੁੱਜੇ। ਸਾਰਾ ਦਿਨ ਆਪਣੇ ਕਾਰ-ਵਿਹਾਰ ’ਚ ਵਿਅਸਤ ਰਹਿੰਦੇ, ਕੱਪੜੇ ਰੰਗਦੇ ਤੇ ਕੱਪੜੇ ਸਿਊਂਦੇ ਰਹਿੰਦੇ। ਕੰਮ-ਕਾਰ ਕਰਦਿਆਂ ਪ੍ਰਭੂ ਦੀ ਉਸਤਤੀ ਕਰਦਿਆਂ ਭਗਤੀ ਭਾਵਨਾ ਵਾਲੇ ਸ਼ਬਦ ਗਾਉਂਦੇ। ਇਕ ਦਿਨ ਭਗਤ ਤਿ੍ਰਲੋਚਨ ਨੇ ਆਪ ਨੂੰ ਪੁੱਛਿਆ ਕਿ ਸਾਰਾ ਦਿਨ ਤਾਂ ਤੁਸੀਂ ਸੰਸਾਰਕ ਧੰਦਾ ਕਰਦਿਆਂ ਬਤੀਤ ਕਰਦੇ ਹੋ। ਆਪ ਬੋਲੇ ਕਿ ਗ੍ਰਹਿਸਤ ਜੀਵਨ ਗੁਜ਼ਾਰਦਿਆਂ ਸੱਚੀ ਤੇ ਸੁੱਚੀ ਕਿਰਤ ਕਰਨੀ ਹੀ ਅਸਲ ਭਗਤੀ ਹੈ। ਹੱਥਾਂ-ਪੈਰਾਂ ਨਾਲ ਕੰਮ-ਕਾਜ ਕਰਦਾ ਹਾਂ ਤੇ ਮੁੱਖ ਤੋਂ ਨਾਮ ਜਪਦਾ ਹਾਂ ਤੇ ਇਸ ਸਮੇਂ ਮੇਰੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। ਨਾਮਦੇਵ ਜੀ ਨੇ ਉਸ ਸਮੇਂ ਦੀ ਛੀਂਬਾ (ਛੀਪਾ) ਕਹਾਉਣ ਵਾਲੀ ਜਾਤੀ ’ਚ ਜਨਮ ਲਿਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਨਾਮਦੇਵ ਜੀ ਦੇ ਰਚਿਤ 61 ਸ਼ਬਦਾਂ ਨੂੰ 18 ਰਾਗਾਂ ਵਿੱਚ ਦਰਜ ਕੀਤਾ। ਨਗਰ ਘੁਮਾਣ ਵਿਖੇ ਹੀ ਉਮਰ ਦਾ ਆਖ਼ਰੀ ਸਮਾਂ ਇੱਥੇ ਬਤੀਤ ਕਰਨ ਉਪਰੰਤ ਪ੍ਰਭੂ ਭਗਤੀ ’ਚ ਲੀਨ 1350 ਈ ਵਿਚ ਗੁਰਪੁਰੀ ਪਿਆਨਾ ਕਰ ਗਏ। ਇਥੇ ਹੀ ਉਨ੍ਹਾਂ ਦੀ ਯਾਦ ’ਚ ਅੰਤਿਮ ਅਸਥਾਨ ਮੌਜੂਦ ਹੈ। ਅਖੀਰਲੇ ਵੀਹ ਕੁ ਸਾਲ ਆਪ ਨੇ ਮਹਾਰਾਸ਼ਟਰ ਤੋਂ ਪੰਜਾਬ ਦੇ ਪਿੰਡ ਘੁਮਾਣ (ਜ਼ਿਲ੍ਹਾ ਗੁਰਦਾਸਪਰੁ) ਆ ਕੇ ਸੰਗਤ ਨੂੰ ਹੱਕ ਦੀ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਘੁਮਾਣ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਭੱਟੀਵਾਲ ਵੀ ਭਗਤ ਨਾਮਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਸੇ ਨਗਰ ਵਿਖੇ ਭਗਤ ਜੀ ਦੀ ਯਾਦ ’ਚ ਗੁਰਦੁਆਰਾ ਨਾਮੇਆਣਾ ਸਥਿਤ ਹੈ।
ਇਸੇ ਨਗਰ ’ਚ ਹੀ ਭਗਤ ਜੀ ਨੇ ਲੱਕੜੀ ਦੀ ਬਣੀ ਖੂੰਡੀ ਜ਼ਮੀਨ ’ਚ ਲਾ ਦਿੱਤੀ ਜੋ ਬਾਅਦ ’ਚ ਹਰੀ ਹੋ ਗਈ। ਹੁਣ ਇਥੇ ਗੁਰਦੁਆਰਾ ਖੂੰਡੀ ਸਾਹਿਬ ਮੌਜੂਦ ਹੈ। ਆਪ ਨੇ ਖੂਹ ਦਾ ਨਿਰਮਾਣ ਕਰਵਾਇਆ, ਜੋ ਗੁਰਦੁਆਰਾ ਖੂਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਘੁਮਾਣ ਨਗਰ ’ਚ ਹੀ ਭਗਤ ਨਾਮਦੇਵ ਜੀ ਦੇ ਨਾਲ ਸਬੰਧਿਤ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ।
- ਸਤਬੀਰ ਸਿੰਘ ਧਾਮੀ