ਗੁਰਦੁਆਰਾ ਸਾਹਿਬ ਵਿਖੇ ਲੱਗੇ ਬੋਰਡ ਅਨੁਸਾਰ ਖੋਜ਼ਕਾਰ ਮਾਸਟਰ ਚੈਂਚਲ ਸਿੰਘ ਤੇ ਕਥਾਵਾਚਕ ਸਤਨਾਮ ਸਿੰਘ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ,ਭਾਈ ਸਤੀ ਦਾਸ,ਦਿਆਲਾ ਜੀ ਦੀ ਗ੍ਰਿਫਤਾਰੀ ਇਥੋ ਹੋਈ ਹੈ।

ਲਖਵੀਰ ਸਿੰਘ ਖਾਬੜਾ,ਰੂਪਨਗਰ: ਰੂਪਨਗਰ ਮਨਾਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਮਲਕਪੁਰ ਦੀ ਧਰਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਚਰਨ ਪਾਏ, ਉਨ੍ਹਾਂ ਦੀ ਯਾਦ ਵਿਚ ਪਿੰਡ ਵੜਦਿਆਂ ਹੀ ਗੁਰਦੁਆਰਾ ਸਾਹਿਬ ਦੀ ਅਲੀਸ਼ਾਨ ਇਮਾਰਤ ਸੁਸ਼ੋਭਿਤ ਹੈ।ਇਤਿਹਾਸ ਅਨੁਸਾਰ ਜਦੋਂ ਦਿੱਲੀ ਦੇ ਹਾਕਮ ਔਰੰਗਜ਼ੇਬ ਦੇ ਹੁਕਮ ‘ਤੇ ਕਸ਼ਮੀਰ ਦੇ ਗਵਰਨਰ ਇਫ਼ਤਿਕਾਰ ਖਾਂ ਨੇ 1671 ਤੋਂ 1675 ਤੱਕ ਕਸ਼ਮੀਰੀ ਪੰਡਿਤਾਂ ‘ਤੇ ਜ਼ੁਲਮ ਕੀਤੇ ਅਤੇ ਜੰਝੂ ਉਤਾਰ ਕੇ ਮੁਸਲਿਮ ਧਰਮ ਕਬੂਲ ਕਰਵਾ ਰਿਹਾ ਸੀ ਤਾਂ ਕਸ਼ਮੀਰ ਦੇ ਪੰਡਿਤਾਂ ਨੇ 25 ਮਈ 1975 ਨੂੰ ਸ੍ਰੀ ਅਨੰਦਪੁਰ ਸਾਹਿਬ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫ਼ਰਿਆਦ ਕੀਤੀ ਕਿ ਸਾਡੇ ‘ਤੇ ਬੜਾ ਜ਼ੁਲਮ ਹੋ ਰਿਹਾ ਹੈ। ਸਾਡਾ ਧਰਮ ਨੂੰ ਬਚਾਓ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਦੇ ਹਾਕਮ ਔਰੰਗਜ਼ੇਬ ਨਾਲ ਗੱਲਬਾਤ ਕਰਨ ਲਈ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਉਹ 12 ਜੁਲਾਈ 1675 ਨੂੰ ਪਿੰਡ ਮਲਕਪੁਰ ਰੁਕੇ ਸਨ। ਗੁਰਦੁਆਰਾ ਸਾਹਿਬ ਵਿਖੇ ਲੱਗੇ ਬੋਰਡ ਅਨੁਸਾਰ ਖੋਜ਼ਕਾਰ ਮਾਸਟਰ ਚੈਂਚਲ ਸਿੰਘ ਤੇ ਕਥਾਵਾਚਕ ਸਤਨਾਮ ਸਿੰਘ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ,ਭਾਈ ਸਤੀ ਦਾਸ,ਦਿਆਲਾ ਜੀ ਦੀ ਗ੍ਰਿਫਤਾਰੀ ਇਥੋ ਹੋਈ ਹੈ। ਇਸ ਸਥਾਨ ਦਾ ਇਤਿਹਾਸ ਭੱਟਾਂ ਦੀਆਂ ਵਹੀਆਂ ‘ਤੇ ਪਤਾ ਲੱਗਦਾ ਹੈ ਕਿ ਕੁੱਝ ਕੱਟੜ ਮੁਸਲਮਾਨਾਂ ਨੇ ਰੋਪੜ ਚੌਕੀ ਦੇ ਥਾਣੇਦਾਰ ਨੂਰ ਮੁਹੰਮਦ ਖਾਂ ਮਿਰਜ਼ਾ ਨੂੰ ਨਾਲ ਲਿਆ ਕੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਕਰਵਾਈ ਸੀ, ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਰਿਲੀਜ਼ ਹੋਏ ਧਾਰਮਿਕ ਗੀਤ ਵਿਚ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਮਲਕਪੁਰ ਤੋਂ ਹੋਈ ਦਾ ਜ਼ਿਕਰ ਕੀਤਾ ਗਿਆ ਹੈ। ਐਸਜੀਪੀਸੀ ਵੱਲੋਂ ਜਾਰੀ ਕੀਤੀਆ ਇਤਿਹਾਸਕਾਰਾਂ ਦੀਆਂ ਦੀ ਕਿਤਾਬਾਂ ਵਿਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰਾਂ ਤੋਂ ਲਿਖੀ ਗਈ ਹੈ। ਇਸੇ ਤਰਾਂ ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈਕੇ ਦਿੱਲੀ ਤੋਂ ਆਏ ਤਾਂ ਉਹ ਵੀ ਇਸ ਸਥਾਨ ‘ਤੇ ਰੁਕੇ ਸਨ।
ਮਲਕਪੁਰ ਵਿਖੇ ਹੋਈ ਸੀ ਜੰਗ:
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਸਰਹਿੰਦ ਦੇ ਵਜੀਰ ਖਾਨ ਦੀਆਂ ਫੌਜਾਂ ਨੇ ਦਿੱਲੀ ਤੋਂ ਔਰੰਗਜ਼ੇਬ ਵੱਲੋਂ ਭੇਜੀ ਚਿੱਠੀ 'ਤੇ ਖਾਧੀਆਂ ਝੂਠੀਆਂ ਕਸਮਾਂ ਪੜ੍ਹ ਕੇ ਕਿਲ੍ਹਾਂ ਸ਼੍ਰੀ ਅਨੰਦਗੜ੍ਹ ਸਾਹਿਬ 6,7 ਪੋਹ 1704 ਦੀ ਵਿਚਕਾਰਲੀ ਰਾਤ ਨੂੰ ਸਦਾ ਲਈ ਛੱਡ ਦਿੱਤਾ। ਗੁਰੂ ਸਾਹਿਬ ਨੇ ਵਹੀਰਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ। ਵਹੀਰਾ ਦੇ ਇਕ ਹਿੱਸੇ ਦੀ ਅਗਵਾਈ ਗੁਰੂ ਸਾਹਿਬ ਨੇ ਆਪ ਕੀਤੀ ਜਦਕਿ ਭਾਈ ਬਚਿੱਤਰ ਸਿੰਘ, ਭਾਈ ਜੀਵਨ ਅਤੇ ਭਾਈ ਉਦੈ ਸਿੰਘ ਬਾਕੀ ਵਹੀਰ ਦੀ ਅਗਵਾਈ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਪਏ। ਸਵੇਰ ਹੁੰਦੇ ਸਾਰ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਸਰਸਾ ਨਦੀ ਤੱਕ ਪਹੁੰਚ ਗਏ।ਗੁਰੂ ਸਾਹਿਬ ਦੇ ਪਰਿਵਾਰ ਦਾ ਸਰਸਾ ਨਦੀ ‘ਤੇ ਵਿਛੋੜਾ ਪੈ ਗਿਆ ਇਸੇ ਦੌਰਾਨ ਭਾਈ ਬਚਿੱਤਰ ਸਿੰਘ ਦੀ ਅਗਵਾਈ ਵਾਲੀ ਵਹੀਰ ਨੇ ਪਿੰਡ ਮਲਕਪੁਰ ਆ ਕੇ ਸਰਹਿੰਦ ਅਤੇ ਰੋਪੜ ਤੋਂ ਆਉਣ ਵਾਲੀ ਫੌਜ ਨੂੰ ਘੰਟਿਆਂ ਬੱਧੀ ਰੋਕੀ ਰੱਖਿਆ ਅਤੇ ਸਖਤ ਜਖਮੀ ਹੋ ਗਏ ਸਨ।
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ,ਖਜ਼ਾਨਚੀ ਮਾਸਟਰ ਚੈਂਚਲ ਸਿੰਘ ਨੇ ਦੱਸਿਆ ਕਿ ਗੁਰੂਘਰ ਵਿਖੇ ਸਲਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਅਸੀ ਵਡਭਾਗੇ ਹਾਂ ਜੋ ਆਪਣੇ ਗੁਰੂ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ । ਉਨ੍ਹਾਂ ਕਿਹਾ ਕਿ ਜੋ ਏਥੇ ਦਾ ਖੋਜਕਾਰਾਂ ਵੱਲੋਂ ਖੋ਼ਜ ਕਰਕੇ ਇਤਿਹਾਸ ਖੋਜ ਕੀਤਾ ਹੈ ਉਹ ਬੋਰਡ ‘ਤੇ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1673 ਈਸਵੀਂ ਵਿਚ ਜਦੋਂ ਪਟਨਾ ਸਾਹਿਬ ਤੋਂ ਆਉਂਦੇ ਹੋਇਆ ਨੇ ਇਸ ਧਰਤੀ ‘ਤੇ ਆਪਣੇ ਚਰਨ ਪਾਏ ਸਨ। ਇਸ ਮੌਕੇ ਤੇ ਮਾਸਟਰ ਰਾਜਿੰਦਰ ਸਿੰਘ,ਦਰਸ਼ਨ ਸਿੰਘ ਜੇਈ,ਮਾਸਟਰ ਜਸਵੰਤ ਸਿੰਘ,ਜਸਵੀਰ ਸਿੰਘ ਆਦਿ ਹਾਜ਼ਰ ਸਨ।