ਇਹ ਬਚਨ ਕੇਵਲ ਸੁਆਰਥੀ ਮਸੰਦਾਂ ਲਈ ਵਰਤੇ, ਸ਼ਹਿਰ ਵਾਸੀਆਂ ਲਈ ਨਹੀਂ ਗੁਰੂ ਜੀ ਬਾਹਰੋਂ ਹੀ ਮਸਤਕ ਝੁਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਇੱਕ ਬੇਰੀ ਹੇਠਾਂ ਬੈਠ ਗਏ (ਜਿੱਥੇ ਹੁਣ ਗੁ: ਥੜਾ ਸਾਹਿਬ ਸੁਸ਼ੋਭਿਤ ਹੈ) ਬੜਾ ਸਾਹਿਬ ਤੋਂ ਉੱਠ ਕੇ ਦਮਦਮਾ ਸਾਹਿਬ ਹੁੰਦੇ ਹੋਏ ਆਪ "ਵੱਲ੍ਹਾ" ਪਿੰਡ ਆ ਗਏ।

ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ: ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1634 ਈ:ਵਿੱਚ ਅੰਮ੍ਰਿਤਸਰ ਛੱਡ ਧਰਮ ਪ੍ਰਚਾਰ ਦਾ ਕੇਂਦਰ ਕੀਰਤਪੁਰ ਸਾਹਿਬ ਬਣਾ ਲਿਆ। ਇਸ ਤੋਂ ਬਾਅਦ ਇੱਥੋ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਹੱਥਾਂ ਵਿੱਚ ਆ ਗਿਆ। ਜਦੋਂ ਗੁਰੂ ਤੇਗ ਬਹਾਦਰ ਜੀ 1664 ਈ. ਨੂੰ ਗੁਰਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਭਾਈ ਮੱਖਣ ਸ਼ਾਹ ਲਬਾਣੇ ਅਤੇ ਸਿੱਖ-ਸੰਗਤਾਂ ਸਮੇਤ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਸ ਸਮੇਂ ਇਥੋ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਪੋਤਰੇ ਹਰਿ ਜੀ ਪਾਸ ਸੀ। ਹਰਿ ਜੀ ਨੇ ਆਪ ਤਾਂ ਗੁਰੂ ਜੀ ਦਾ ਸਵਾਗਤ ਕੀਤਾ ਪਰ ਆਪਣੇ ਪੁਜਾਰੀਆਂ ਤੋਂ ਗੁਰੂ ਜੀ ਦਾ ਵਿਰੋਧ ਕਰਵਾ ਦਿੱਤਾ ਪੁਜਾਰੀਆਂ ਨੇ ਹਰਿਮੰਦਰ ਸਾਹਿਬ (ਦਰਸ਼ਨੀ ਡਿਊੜੀ) ਦੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਜੀ ਨੇ ਪੁਜਾਰੀਆਂ ਦੀ ਅਸਲੀਅਤ ਨੂੰ ਜੱਗ-ਜਾਹਿਰ ਕਰਦਿਆ ਇਹ ਬਚਨ ਕੀਤਾ
ਨਹਿ ਮਸੰਦ ਤੁਮ ਅੰਮ੍ਰਿਤਸਰੀਏ । ਤ੍ਰਿਸ਼ਨਾਗਨਿ ਤੇ ਅੰਤਰ ਸੜੀਏ।
ਇਹ ਬਚਨ ਕੇਵਲ ਸੁਆਰਥੀ ਮਸੰਦਾਂ ਲਈ ਵਰਤੇ, ਸ਼ਹਿਰ ਵਾਸੀਆਂ ਲਈ ਨਹੀਂ ਗੁਰੂ ਜੀ ਬਾਹਰੋਂ ਹੀ ਮਸਤਕ ਝੁਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਇੱਕ ਬੇਰੀ ਹੇਠਾਂ ਬੈਠ ਗਏ (ਜਿੱਥੇ ਹੁਣ ਗੁ: ਥੜਾ ਸਾਹਿਬ ਸੁਸ਼ੋਭਿਤ ਹੈ) ਬੜਾ ਸਾਹਿਬ ਤੋਂ ਉੱਠ ਕੇ ਦਮਦਮਾ ਸਾਹਿਬ ਹੁੰਦੇ ਹੋਏ ਆਪ "ਵੱਲ੍ਹਾ" ਪਿੰਡ ਆ ਗਏ। ਇਥੇ ਆਪ ਇੱਕ ਜਿਮੀਦਾਰ (ਮਾਤਾ ਹਰੋ ਜੀ) ਦੇ ਖੇਤਾਂ ਵਿੱਚ ਆ ਬਿਰਾਜੇ। (ਜਿਥੇ ਹੁਣ ਗੁ: ਗੁਰਿਆਣਾ ਸਾਹਿਬ ਸੁਸ਼ੋਭਿਤ ਹੈ) ਇੱਥੋ ਹੀ ਮਾਤਾ ਹਰੋ ਜੀ ਨੇ ਗੁਰੂ ਜੀ ਨੂੰ ਆਪਣੇ ਘਰ ਵਿਖੇ ਆਉਣ ਦੀ ਬੇਨਤੀ ਕੀਤੀ ਜੋ ਗੁਰੂ ਜੀ ਪ੍ਰਵਾਨ ਕਰਦਿਆ ਮਾਤਾ ਹਰੋ ਦੇ ਘਰ ਕੱਚੇ ਕੋਠੇ ਵਿਖੇ ਚਰਨ ਪਾਏ (ਜਿਥੇ ਹੁਣ ਗੁ: ਕੋਠਾ ਸਾਹਿਬ ਸੁਸ਼ੋਭਿਤ ਹੈ) ਮਾਤਾ ਹਰੋ ਦੇ ਪ੍ਰੇਮ ਭਾਵ ਅਤੇ ਪੂਰਨ ਸ਼ਰਧਾ ਨਾਲ ਕੀਤੀ ਸੇਵਾ ਸਦਕਾ ਇਸ ਧਰਤੀ ਦੇ ਭਾਗ ਜਾਗ ਗਏ।
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥
ਏਧਰ ਜਦੋ ਸ਼ਹਿਰ ਵਾਸੀਆਂ ਨੂੰ ਪੁਜਾਰੀਆਂ ਦੀ ਇਸ ਮਨਮਤ ਦਾ ਪਤਾ ਲੱਗਾ ਤਾਂ ਸਿੱਖ ਸੰਗਤਾਂ ਵਹੀਰਾਂ ਘੱਤ ਵੱਲ੍ਹੇ ਆ ਗਈਆ। ਮਾਈਆ ਵੱਲੋ ਹੱਥ ਜੋੜ ਪੁਜਾਰੀਆਂ ਵੱਲੋ ਕੀਤੀ ਕੁਤਾਹੀ ਦੀ ਖਿਮਾ ਮੰਗੀ ਅਤੇ ਬੇਨਤੀ ਕੀਤੀ ਕਿ ਪੁਜਾਰੀਆਂ (ਮਸੰਦਾ) ਪ੍ਰਤੀ ਜੋ ਆਪ ਜੀ ਨੇ ਬਚਨ ਕੀਤਾ ਹੈ, ਸੋ ਖਿਮਾ ਕਰ ਦਿਉ। ਸੰਗਤ ਦੀ ਬੇਨਤੀ ਅਤੇ ਸ਼ਰਧਾ ਭਾਵਨਾ ਭਗਤੀ ਵਿੱਚ ਭਿੱਜੀਆਂ ਮਾਈਆਂ ਦੀ ਪ੍ਰੇਮ ਭਗਤੀ ਤੋਂ ਪ੍ਰਸੰਨ ਹੁੰਦਿਆ ਗੁਰੂ ਜੀ ਨੇ ਅਸੀਸ ਦਿੱਤੀ
ਵੱਲ੍ਹਾ ਗੁਰੂ ਕਾ ਗੱਲਾ । ਮਾਈਆ ਰੱਬ ਰਜਾਈਆਂ, ਭਗਤੀ ਲਾਈਆ
ਜਿੱਥੇ ਮਾਈ ਹਰੋ ਦਾ ਕੋਠਾ ਗੁਰੂ ਦੇ ਚਰਨ ਸਪਰਸ਼ ਕੇ ਕੋਠਾ ਸਾਹਿਬ ਹੋ ਗਿਆ ਉਥੇ ਇਹ ਨਗਰ ਵੱਲ੍ਹਾ ਇਬਾਦਤ ਤੋਂ ਸਹਾਦਤ, ਧਰਮ ਦੀ ਚਾਦਰ, ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਦੁਆਰਾ “ਸੋ ਥਾਨੁ ਸੁਹਾਵਾ" ਦਾ ਮਰਤਬਾ ਹਾਸਲ ਕਰ ਗਿਆ 17 ਦਿਨ ਆਪ ਵੱਲ੍ਹਾ ਵਿਖੇ ਰਹਿਣ ਮਗਰੋਂ (ਤਰਨ ਤਾਰਨ, ਖਡੂਰ ਸਾਹਿਬ ਗੋਇੰਦਵਾਲ ਸਾਹਿਬ) ਚਲੇ ਗਏ। ਸੋ ਗੁਰੂ ਆਮਦ ਦੀ ਖੁਸ਼ੀ ਵਿੱਚ (ਮਾਘ ਦੀ ਪੂਰਨਮਾਸ਼ੀ) ਹਰ ਸਾਲ ਇਥੇ ਭਾਰੀ ਜੋੜ ਮੇਲਾ ਲੱਗਦਾ ਹੈ।