ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨੂੰ ਜਾਂਦੇ ਹੋਏ, ਇਸ ਅਸਥਾਨ ’ਤੇ ਪਧਾਰੇ ਸਨ। ਇਸ ਪਿੰਡ ਦੇ ਵਸਨੀਕ ਭਾਈ ਦਿਆਲਾ ਜੀ ਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ। ਇਸ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਨੇ ਇੱਥੇ ਖੂਹ ਲਗਵਾਇਆ ਜੋ ਕੇ ਅੱਜ ਵੀ ਸਰੋਵਰ ਵਿਚ ਮੌਜੂਦ ਹੈ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਬਲਾਕ ਖੇੜਾ ਦੇ ਪਿੰਡ ਭਗੜਾਣਾ ਵਿਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਗੜਾਣਾ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਦਾ ਇਤਿਹਾਸ ਵਿਚ ਖ਼ਾਸ ਜ਼ਿਕਰ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨੂੰ ਜਾਂਦੇ ਹੋਏ, ਇਸ ਅਸਥਾਨ ’ਤੇ ਪਧਾਰੇ ਸਨ। ਇਸ ਪਿੰਡ ਦੇ ਵਸਨੀਕ ਭਾਈ ਦਿਆਲਾ ਜੀ ਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ। ਇਸ ਦੌਰਾਨ ਗੁਰੂ ਤੇਗ਼ ਬਹਾਦਰ ਸਾਹਿਬ ਨੇ ਇੱਥੇ ਖੂਹ ਲਗਵਾਇਆ ਜੋ ਕੇ ਅੱਜ ਵੀ ਸਰੋਵਰ ਵਿਚ ਮੌਜੂਦ ਹੈ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿਚ ਸ਼ਹੀਦੀ ਦੇਣ ਵਾਸਤੇ ਜਾਂਦੇ ਹੋਏ ਦੂਜੀ ਵਾਰ ਇਸ ਅਸਥਾਨ ’ਤੇ ਠਹਿਰੇ ਸਨ। ਭਾਈ ਦਿਆਲਾ ਜੀ ਤੇ ਹੋਰ ਸੰਗਤਾਂ ਨੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਭਾਈ ਦਿਆਲਾ ਜੀ ਨੂੰ ਆਪਣੇ ਦੋਵੇਂ ਸਪੁੱਤਰ ਬਾਬਾ ਮਦਨ ਜੀ ਤੇ ਬਾਬਾ ਕੋਠਾ ਜੀ ਨੂੰ ਗੋਬਿੰਦ ਰਾਏ ਜੀ ਕੋਲ ਭੇਜਣ ਦਾ ਹੁਕਮ ਦਿੱਤਾ ਸੀ। ਅਨੰਦਪੁਰ ਸਾਹਿਬ ਪਹੁੰਚ ਕੇ ਦੋਵੇਂ ਭਰਾਵਾਂ ਨੇ ਬਹੁਤ ਸੇਵਾ ਕੀਤੀ ਤੇ ਇਕ ਸਮੇਂ ਬਾਅਦ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਮਦਨ ਸਿੰਘ ਜੀ ਬਾਬਾ ਕੋਠਾ ਸਿੰਘ ਜੀ ਨੇ ਚਮਕੌਰ ਦੀ ਗੜੀ ਵਿਚ 40 ਸਿੰਘਾਂ ਸਮੇਤ ਸ਼ਹੀਦੀ ਜਾਮ ਪੀਤਾ ਸੀ। ਪਿੰਡ ਭਗੜਾਣਾ ਵਿਚ ਗੁਰਦੁਆਰਾ ਸਿੰਘ ਸ਼ਹੀਦਾਂ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਸੁਸ਼ੋਭਿਤ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਿਆਰੇ ਸੇਵਕ ਭਾਈ ਦਿਆਲਾ ਜੀ ਤੇ ਇਨ੍ਹਾਂ ਦੇ ਸਪੁੱਤਰ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਦੇ ਸਿੰਘ ਸ਼ਹੀਦ ਹੋਏ ਸਨ। ਚਮਕੌਰ ਸਾਹਿਬ ਦੀ ਜੰਗ ਦੇ ਲਾਸ਼ਾਨੀ ਸ਼ਹੀਦ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਜੀ (ਭਾਈ ਦਿਆਲਾ ਜੀ ਦੇ ਸਪੁੱਤਰ) ਪਿੰਡ ਭਗੜਾਣਾ ਦੇ ਰਵੀਦਾਸੀਆ ਸਿੱਖ ਭਾਈ ਦਿਆਲਾ ਜੀ ਸਨ, ਜਿਨ੍ਹਾਂ ਨੂੰ ਇਕ ਵਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਨ੍ਹਾਂ ਦੇ ਘਰ ਦੋ ਪੁੱਤਰ ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਜਦੋਂ ਗੁਰੂ ਸਾਹਿਬ ਸ਼ਹੀਦੀ ਦੇਣ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੇ ਰਸਤੇ ਵਿਚ ਭਗੜਾਣਾ ਪਿੰਡ ਦੇ ਬਾਹਰ ਪੜਾਅ ਕੀਤਾ। ਭਾਈ ਜੀ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ। ਗੁਰੂ ਜੀ ਨੇ ਬਚਨ ਕੀਤਾ ਸੀ ਕਿ ਤੁਹਾਡੇ ਖੂਹਾਂ ਵਿੱਚੋਂ ਪਾਣੀ ਨਹੀਂ ਸੁਕੇਗਾ। ਗੁਰੂ ਜੀ ਦੇ ਹੁਕਮ ਮੁਤਾਬਕ ਭਾਈ ਦਿਆਲਾ ਜੀ ਨੇ ਦੋਵੇ ਪੁੱਤਰ ਗੋਬਿੰਦ ਰਾਏ ਜੀ ਦੀ ਸੇਵਾ ਵਿਚ ਅਨੰਦਪੁਰ ਸਾਹਿਬ ਸਮਰਪਿਤ ਕੀਤੇ। ਦੋਵੇਂ ਭਰਾ 1699 ਈਸਵੀ ਦੀ ਵਿਸਾਖੀ ਨੂੰ ਅਮ੍ਰਿਤ ਛੱਕ ਕੇ ਸਿੰਘ ਸਜ ਗਏ ਸਨ।
-
ਭੁਪਿੰਦਰ ਸਿੰਘ ਮਾਨ, ਖੇੜਾ, ਫਤਿਹਗੜ੍ਹ ਸਾਹਿਬ