ਖਡੂਰ ਸਾਹਿਬ : ਗੁਰਦੁਆਰਾ ਸਾਹਿਬ 'ਚ ਧਾਰਮਿਕ ਸ਼ਸਤਰਾਂ ਦੀ ਤੋੜਭੰਨ ਤੇ ਗੋਲਕ 'ਚੋਂ ਪੈਸੇ ਚੋਰੀ; ਪਿੰਡ ਵਾਸੀਆਂ ਨੇ ਸ਼ਰਾਬ ਦੀ ਬੋਤਲ ਸਣੇ ਕਾਬੂ ਕੀਤਾ ਮੁਲਜ਼ਮ
ਇਕ ਸਿੱਖ ਨੌਜਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਮੱਥਾ ਟੇਕਣ ਬਹਾਨੇ ਅੰਦਰ ਵੜਿਆ। ਉਸ ਨੇ ਗੋਲਕ 'ਚੋਂ ਵੱਡੀ ਮਾਤਰਾ 'ਚ ਪੈਸੇ ਚੋਰੀ ਕਰ ਲਏ। ਉਸ ਨੇ ਕਥਿਤ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰੱਖੀਆਂ ਧਾਰਮਿਕ ਸ਼ਸਤਰਾਂ ਨਾਲ ਵੀ ਛੇੜਛਾੜ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ।
Publish Date: Tue, 13 Jan 2026 04:02 PM (IST)
Updated Date: Tue, 13 Jan 2026 04:51 PM (IST)
ਜਾਗਰਣ ਸੰਵਾਦਦਾਤਾ, ਜਾਗਰਣ ਤਰਨਤਾਰਨ : ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਖਵਾਸਪੁਰ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਇਕ ਵਿਅਕਤੀ ਦਾਖਲ ਹੋ ਗਿਆ ਤੇ ਗੋਲਕ 'ਚੋਂ ਪੈਸੇ ਚੋਰੀ ਕਰ ਲਏ। ਮੁਲਜ਼ਮ ਨੇ ਕਥਿਤ ਤੌਰ 'ਤੇ ਗੁਰਦੁਆਰਾ ਸਾਹਿਬ 'ਚ ਸਜੀਆਂ ਧਾਰਮਿਕ ਸ਼ਸਤਰਾਂ ਦੀ ਵੀ ਤੋੜਭੰਨ ਕੀਤੀ। ਸਥਾਨਕ ਪਿੰਡ ਵਾਸਿਆਂ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ ਤੇ ਬਾਅਦ 'ਚ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ।
ਇਕ ਸਿੱਖ ਨੌਜਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਮੱਥਾ ਟੇਕਣ ਬਹਾਨੇ ਅੰਦਰ ਵੜਿਆ। ਉਸ ਨੇ ਗੋਲਕ 'ਚੋਂ ਵੱਡੀ ਮਾਤਰਾ 'ਚ ਪੈਸੇ ਚੋਰੀ ਕਰ ਲਏ। ਉਸ ਨੇ ਕਥਿਤ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਰੱਖੀਆਂ ਧਾਰਮਿਕ ਸ਼ਸਤਰਾਂ ਨਾਲ ਵੀ ਛੇੜਛਾੜ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਪਿੰਡ ਵਾਸਿਆਂ ਵੱਲੋਂ ਫੜੇ ਜਾਣ ਤੋਂ ਬਾਅਦ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ ਸ਼ਰਾਬ ਦੀ ਬੋਤਲ ਦਾ ਕਵਾਟਰ, ਨਮਕੀਨ ਭੁਜੀਆ ਤੇ ਗੋਲਕ ਵਿੱਚੋਂ ਚੋਰੀ ਕੀਤੇ ਪੈਸੇ ਬਰਾਮਦ ਹੋਏ।
ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਜਿੰਦਰ ਸਿੰਘ, ਗੁਰਸਾਹਿਬ ਸਿੰਘ, ਬਲਵਿੰਦਰ ਸਿੰਘ, ਕਿਰਪਾਲ ਸਿੰਘ, ਬਿਕਰਮਜੀਤ ਸਿੰਘ, ਗੁਰਪਿੰਦਰ ਸਿੰਘ, ਬਘੇਲ ਸਿੰਘ ਨੇ ਕਿਹਾ ਕਿ ਧਾਰਮਿਕ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।