ਇਸ ਕਾਰਜ ਹਿੱਤ ਲੋੜਵੰਦ ਪੈਨਸ਼ਨਰ ਨੇੜਲੇ ਖ਼ਜ਼ਾਨਾ ਦਫ਼ਤਰ ਜਾ ਕੇ ਇਹ ਕੰਮ ਆਨਲਾਈਨ ਕਰਵਾ ਸਕਦੇ ਹਨ। ਕਿਸੇ ਇਲਾਕੇ ਵਿਚ ਵਧੇਰੇ ਬਜ਼ੁਰਗ ਪੈਨਸ਼ਨਰ ਹੋਣ ਬਾਰੇ ਐਸੋਸੀੲਸ਼ਨ ਵਲੋਂ ਦੱਸਣ ਤੇ ਖ਼ਜ਼ਾਨਾ ਦਫ਼ਤਰ ਉਥੇ ਵਿਸ਼ੇਸ਼ ਕੈਂਪ ਵੀ ਲਗਵਾ ਸਕਦਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀੲਸ਼ਨ, ਤਰਨਤਾਰਨ ਦੀ ਮੀਟਿੰਗ ਅਜੀਤ ਸਿੰਘ ਫ਼ਤਿਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੱਟੀ , ਖਡੂਰ ਸਾਹਿਬ , ਭਿੱਖੀਵਿੰਡ ਤੇ ਤਰਨਤਾਰਨ ਤਹਿਸੀਲ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਨਰਲ ਸਕੱਤਰ ਮਨਜੀਤ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਾਜ਼ਰੀਨ ਨੂੰ ਜੀ ਆਇਆ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ। ਮੀਟਿੰਗ ਵਿਚ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਮਨਦੀਪ ਸਿੰਘ ਚੌਹਾਨ ਨੇ ਬਿਕਰਮਜੀਤ ਸਿੰਘ ਅਤੇ ਤਰਮਿੰਦਰਜੀਤ ਸਿੰਘ ਨਾਲ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ । ਉਨ੍ਹਾਂ ਸਰਕਾਰੀ ਹਦਾਇਤਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਹੁਣ ਹਰੇਕ ਪੈਨਸ਼ਨਰ ਲਈ ਲਾਈਫ ਸਰਟੀਫਿਕੇਟ ਦੇ ਇਲਾਵਾ ਈਕੇਵਾਈਸੀ ਕਰਵਾਉਣੀ ਜ਼ਰੂਰੀ ਹੈ। ਇਸ ਕਾਰਜ ਹਿੱਤ ਲੋੜਵੰਦ ਪੈਨਸ਼ਨਰ ਨੇੜਲੇ ਖ਼ਜ਼ਾਨਾ ਦਫ਼ਤਰ ਜਾ ਕੇ ਇਹ ਕੰਮ ਆਨਲਾਈਨ ਕਰਵਾ ਸਕਦੇ ਹਨ। ਕਿਸੇ ਇਲਾਕੇ ਵਿਚ ਵਧੇਰੇ ਬਜ਼ੁਰਗ ਪੈਨਸ਼ਨਰ ਹੋਣ ਬਾਰੇ ਐਸੋਸੀੲਸ਼ਨ ਵਲੋਂ ਦੱਸਣ ਤੇ ਖ਼ਜ਼ਾਨਾ ਦਫ਼ਤਰ ਉਥੇ ਵਿਸ਼ੇਸ਼ ਕੈਂਪ ਵੀ ਲਗਵਾ ਸਕਦਾ ਹੈ। ਹੋਰਨਾਂ ਬੁਲਾਰਿਆਂ ਵਿਚੋਂ ਜ਼ਿਲ੍ਹਾ ਕਮੇਟੀ ਦੇ ਸਰਪ੍ਰਸਤ ਰਸ਼ਪਾਲ ਸਿੰਘ ਰੰਧਾਵਾ , ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿੰਘ ਸਰਲੀ , ਡਿਪਟੀ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ ਪੱਟੀ, ਧਰਮ ਸਿੰਘ ਖਡੂਰ ਸਾਹਿਬ, ਅਤੇ ਸੁਰਿੰਦਰ ਸਿੰਘ ਤਰਨਤਾਰਨ , ਮੀਤ ਪ੍ਰਧਾਨ ਵਿਜੇ ਕੁਮਾਰ ਸ਼ਰਮਾ , ਹਰਦੀਪ ਸਿੰਘ ਦਿਆਲਪੁਰ , ਸਰਵਣ ਸਿੰਘ ਰਸੂਲਪੁਰ, ਆਦਿ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਦੀ ਨਿਖੇਧੀ ਕਰਦਿਆਂ ਤਿੱਖੀ ਆਲੋਚਨਾ ਕੀਤੀ ।
ਉਨ੍ਹਾਂ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਜਨਵਰੀ 2016 ਤੋਂ ਜੂਨ 2021 ਤੱਕ ਦੇ ਸਾਢੇ ਪੰਜ ਸਾਲ ਦੇ ਬਕਾਏ ਦੀ ਅਦਾਇਗੀ ਕਿਸ਼ਤਾਂ ਵਿਚ ਅਤੇ ਦੇਰੀ ਨਾਲ ਦੇਣ ਦੀ ਨੀਤੀ ਨੂੰ ਬਜ਼ੁਰਗ ਪੈਨਸ਼ਨਰਾਂ ਨਾਲ ਅਨਿਆਂ ਅਤੇ ਗੈਰ ਸੰਵਿਧਾਨਕ ਦੱਸਿਆ। ਉਨ੍ਹਾਂ ਆਖਿਆ ਕਿ ਬਕਾਇਆ ਕਿਸ਼ਤਾਂ ਵਿਚ ਦਿੱਤੇ ਜਾਣ ਬਾਰੇ ਦੇਣ ਦੀ ਨੀਤੀ ਕਾਰਨ ਪੈਨਸ਼ਨਰਾਂ ਵਿਚ ਪਰੇਸ਼ਾਨੀ ਅਤੇ ਡਾਹਡਾ ਰੋਸ ਹੈ।
ਉਨ੍ਹਾਂ ਰੋਸ ਅਤੇ ਰੋਹ ਭਰੇ ਲਹਿਜੇ ਵਿਚ ਆਖਿਆ ਕਿ ਇਹ ਸਰਕਾਰ ਦੀ ਲੋਕਮਾਰੂ, ਗੈਰ ਸੰਵਿਧਾਨਕ ਅਤੇ ਤਾਨਾਸ਼ਾਹੀ ਵਾਲੀ ਸਰਕਾਰੀ ਨੀਤੀ ਹੈ । ਅਖੀਰ ਵਿਚ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਿਹ ਚੱਕ ਨੇ ਮੀਟਿੰਗ ਲਈ ਆਏ ਪੈਨਸ਼ਨਰਜ ਵਿਸ਼ੇਸ਼ ਕਰਕੇ ਜ਼ਿਲ੍ਹਾ ਖਜਾਨਾ ਅਫ਼ਸਰ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਪੈਨਸ਼ਨਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੀ ਹਦਾਇਤ ਤਹਿਤ ਸਾਰੇ ਪੈਨਸ਼ਨਰਜ਼ ਦੇ ਈਕੇਵਾਈਸੀ ਕਰਵਾਉਣ ਲਈ ਭਰਵਾਂ ਸਹਿਯੋਗ ਕੀਤਾ ਜਾਵੇਗਾ । ਫਿਰ ਉਨ੍ਹਾਂ ਪੈਨਸ਼ਨਰ ਦਿਵਸ ਮਨਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਾਜ਼ਰੀਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੈਨਸ਼ਨਰਾਂ ਨੂੰ ਸਮਾਗਮ ਵਿਚ ਸ਼ਾਮਲ ਕਰਵਾਉਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਸਮਾਗਮ ਵਿਚ ਕਰਮ ਸਿੰਘ ਧਨੋਆ ਬਤੌਰ ਮੁੱਖ ਮਹਿਮਾਨ ਬਾਅਦਬ ਆਮੰਤ੍ਰਿਤ ਹਨ। ਉਹ ਸਥਾਨਕ ਆਗੂਆਂ ਨਾਲ ਬਜ਼ੁਰਗ ਪੈਨਸ਼ਨਰਾਂ ਨੂੰ ਸਨਮਾਨਿਤ ਕਰਨਗੇ।
ਮੀਟਿੰਗ ਵਿਚ ਹਾਜ਼ਰ ਪੈਨਸ਼ਨਰ ਆਗੂਆਂ ਵਿਚ ਹੋਰਨਾ ਤੋਂ ਇਲਾਵਾ ਸਰਪ੍ਰਸਤ ਸੁਰਜੀਤ ਸਿੰਘ, ਖ਼ਜ਼ਾਨਚੀ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਵਧੀਕ ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਪ੍ਰਿੰਸੀਪਲ ਸੁੱਖਾ ਸਿੰਘ, ਰਕੇਸ਼ ਕੁਮਾਰ ਸ਼ਰਮਾ, ਲਾਲ ਸਿੰਘ, ਅਰਜਨ ਸਿੰਘ, ਪ੍ਰੇਮ ਪ੍ਰਕਾਸ਼, ਸਵਰਨ ਸਿੰਘ ਗੋਇੰਦਵਾਲ, ਮੰਗਤ ਰਾਮ, ਗੁਰਪ੍ਰਤਾਪ ਸਿੰਘ, ਕੁਲਦੀਪ ਭਾਰਤੀ , ਆਦਿ ਨੇ ਸ਼ਮੂਲੀਅਤ ਕੀਤੀ