ਸਹੁਰਿਆਂ ਦੇ ਜ਼ੁਲਮਾਂ ਨੇ ਖ਼ਾਮੋਸ਼ ਕਰ ਦਿੱਤੀ ਇੱਕ ਹੋਰ ਧੀ: ਤਰਨਤਾਰਨ 'ਚ ਵਿਆਹੁਤਾ ਨੇ ਮੌਤ ਨੂੰ ਲਾਇਆ ਗਲ਼, ਪਿੱਛੇ ਛੱਡ ਗਈ ਸਿਸਕਦਾ ਪਰਿਵਾਰ
ਨਿਰਮਲ ਸਿੰਘ ਪੁੱਤਰ ਬਘੇਲ ਸਿਘ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਲੜਕੀ ਕੁਲਬੀਰ ਕੌਰ (34) ਨੂੰ ਉਸਦਾ ਪਤੀ ਮਨਤਾਜ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਝੰਡੇਰ ਆਪਣੀ ਭੈਣ ਪੰਮੋ ਅਤੇ ਭਰਜਾਈ ਹਰਜਿੰਦਰ ਕੌਰ ਨਾਲਲ ਮਿਲੇਕ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਕੁੱਟਮਾਰ ਵੀ ਕਰਦਾ ਸੀ।
Publish Date: Wed, 14 Jan 2026 01:35 PM (IST)
Updated Date: Wed, 14 Jan 2026 01:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਦੇ ਪਿੰਡ ਝੰਡੇਰ ਵਿਖੇ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਲ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਮ੍ਰਿਤਕਾ ਦੇ ਪਤੀ, ਨਨਾਣ ਅਤੇ ਪਤੀ ਦੀ ਭਰਜਾਈ ਵਿਰੁੱਧ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਨਿਰਮਲ ਸਿੰਘ ਪੁੱਤਰ ਬਘੇਲ ਸਿਘ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਲੜਕੀ ਕੁਲਬੀਰ ਕੌਰ (34) ਨੂੰ ਉਸਦਾ ਪਤੀ ਮਨਤਾਜ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਝੰਡੇਰ ਆਪਣੀ ਭੈਣ ਪੰਮੋ ਅਤੇ ਭਰਜਾਈ ਹਰਜਿੰਦਰ ਕੌਰ ਨਾਲਲ ਮਿਲੇਕ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਕੁੱਟਮਾਰ ਵੀ ਕਰਦਾ ਸੀ।
ਜਿਸ ਤੋਂ ਤੰਗ ਆ ਕੇ ਕੁਲਬੀਰ ਕੌਰ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਬਿਆਨ ਕਲਮਬੰਦ ਕਰਕੇ ਮਨਤਾਜ ਸਿੰਘ, ਪੰਮੋ ਅਤੇ ਹਰਜਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।