ਦਿੜ੍ਹਬਾ ਦੀ ਧਰਤੀ 'ਤੇ ਸਜੇਗਾ ਕਬੱਡੀ ਦਾ ‘ਗੋਲਡਨ ਜੁਬਲੀ’ ਮੇਲਾ, ਬੱਬੂ ਮਾਨ ਦੀ ਗਾਇਕੀ ਤੇ ਖਿਡਾਰੀਆਂ ਦੇ ਜੌਹਰ ਬੰਨ੍ਹਣਗੇ ਸਮਾਂ
ਇਹ ਕਬੱਡੀ ਕੱਪ ਕੌਮਾਂਤਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਨੂੰ ਸਮਰਪਿਤ ਹੋਵੇਗਾ ਜਿਸ ਨੇ ਕਬੱਡੀ ਦੇ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਸੈਂਕੜੇ ਕਬੱਡੀ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਇਸ ਕਬੱਡੀ ਕੱਪ ਵਿੱਚ ਹਮੇਸ਼ਾ ਦੀ ਤਰ੍ਹਾਂ ਪੰਜਾਬੀ ਗਾਇਕ ਬੱਬੂ ਮਾਨ ਵਿਸ਼ੇਸ਼ ਤੌਰ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਖੁੱਲ੍ਹਾ ਅਖਾੜਾ ਲਗਾਉਣਗੇ।
Publish Date: Mon, 02 Feb 2026 04:15 PM (IST)
Updated Date: Mon, 02 Feb 2026 04:17 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਸ਼ਹੀਦ ਬਚਨ ਸਿੰਘ ਯਾਦਗਾਰੀ ਕੌਮਾਂਤਰੀ ਕਬੱਡੀ ਕੱਪ ਇੱਕ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਕਰਨ ਘੁਮਾਣ ਕੈਨੇਡਾ ਨੇ ਕਿਹਾ ਕਿ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਦਾ ਇਸ ਸਾਲ 50ਵਾਂ ਸੀਜ਼ਨ ਹੈ।
ਇਸ ਗੋਲਡਨ ਜੁਬਲੀ ਕਬੱਡੀ ਕੱਪ ਨੂੰ ਬੜੇ ਹੀ ਧੂਮ ਧਾਮ ਨਾਲ ਵਿਸ਼ੇਸ਼ ਤੌਰ ਤੇ ਕਰਵਾਇਆ ਜਾਵੇਗਾ। ਇਸ ਕਬੱਡੀ ਕੱਪ ਅੰਦਰ ਪੰਜਾਬ ਅਤੇ ਹਰਿਆਣੇ ਦੇ ਕਬੱਡੀ ਖਿਡਾਰੀ ਭਾਗ ਲੈ ਰਹੇ ਹਨ ਇਹ ਕਬੱਡੀ ਕੱਪ ਪੰਜਾਬ ਦਾ ਇੱਕ ਵਿਲੱਖਣ ਸ਼ਖਸ਼ੀਅਤ ਵਾਲਾ ਕਬੱਡੀ ਕੱਪ ਹੈ ਜਿਸ ਵਿੱਚ ਹਮੇਸ਼ਾ ਹੀ ਨਾਮਵਰ ਖਿਡਾਰੀ ਭਾਗ ਲੈਂਦੇ ਆ ਰਹੇ ਹਨ। ਇਹ ਕਬੱਡੀ ਕੱਪ ਕੌਮਾਂਤਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਨੂੰ ਸਮਰਪਿਤ ਹੋਵੇਗਾ ਜਿਸ ਨੇ ਕਬੱਡੀ ਦੇ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਸੈਂਕੜੇ ਕਬੱਡੀ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਇਸ ਕਬੱਡੀ ਕੱਪ ਵਿੱਚ ਹਮੇਸ਼ਾ ਦੀ ਤਰ੍ਹਾਂ ਪੰਜਾਬੀ ਗਾਇਕ ਬੱਬੂ ਮਾਨ ਵਿਸ਼ੇਸ਼ ਤੌਰ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਖੁੱਲ੍ਹਾ ਅਖਾੜਾ ਲਗਾਉਣਗੇ।
ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣੇ ਦੀਆਂ ਨਾਮਵਾਰ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ। ਲੜਕੀਆਂ ਦੇ ਮੈਚ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਹੋਣਗੇ ਜੋ ਕਿ ਹਰ ਸਾਲ ਇਸ ਦਿੜ੍ਹਬਾ ਦੇ ਮੈਦਾਨ ਵਿੱਚ ਕਰਵਾਏ ਜਾਂਦੇ ਹਨ। ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਕਲੱਬ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੀਆਂ ਡਿਊਟੀਆਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਕਬੱਡੀ ਕੱਪ ਦੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਕਬੱਡੀ ਕੱਪ ਵਿੱਚ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਕਬੱਡੀ ਕੋ ਜਸਪਾਲ ਸਿੰਘ ਪਾਲਾ, ਕਸ਼ਮੀਰ ਸਿੰਘ ਰੋੜੇਵਾਲ, ਬਲਕਾਰ ਘੁਮਾਣ ਦਿੜ੍ਹਬਾ ਅਤੇ ਹੋਰ ਮੈਂਬਰ ਹਾਜ਼ਰ ਸਨ। ਫੋਟੋ ਕੈਪਸ਼ਨ ਦਿੜ੍ਹਬਾ ਵਿਖੇ ਕਬੱਡੀ ਕੱਪ ਬਾਰੇ ਕਲੱਬ ਮੈਂਬਰ ਜਾਣਕਾਰੀ ਦਿੰਦੇ ਹੋਏ।