ਸੰਗਰੂਰ ਦੇ ਫ਼ੌਜੀ ਦੀ ਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ, ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਾ ਸ਼ਰਧਾਂਜਲੀ ਦੇਣ
ਹਰਜਿੰਦਰ ਸਿੰਘ ਦੇ ਪਰਿਵਾਰ ’ਚ ਪਤਨੀ, 12 ਸਾਲ ਦੀ ਧੀ ਤੇ ਡੇਢ ਸਾਲ ਦਾ ਪੁੱਤਰ ਤੇ ਵਿਧਵਾ ਮਾਂ ਹਨ। ਪਰਿਵਾਰ ਵਾਲਿਆਂ ਮੁਤਾਬਕ, ਚਾਰ ਭੈਣਾਂ ਦਾ ਇੱਕ ਭਰਾ ਹਰਜਿੰਦਰ ਸਿੰਘ ਪਰਿਵਾਰ ਦਾ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ।
Publish Date: Wed, 03 Dec 2025 10:44 AM (IST)
Updated Date: Wed, 03 Dec 2025 10:49 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ: ਸੰਗਰੂਰ ਦੀ ਸ਼ਿਵਮ ਕਾਲੋਨੀ ਵਾਸੀ ਫੌਜੀ ਹਰਜਿੰਦਰ ਸਿੰਘ (40) ਦੀ ਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੰਗਲਵਾਰ ਨੂੰ ਫ਼ੌਜ ਦੇ ਜਵਾਨ ਉਸਦੀ ਦੇਹ ਲੈ ਕੇ ਪਿੰਡ ਪੁੱਜੇ। ਫ਼ੌਜੀ ਜਵਾਨਾਂ ਨੇ ਫ਼ੌਜੀ ਰਵਾਇਤ ਮੁਤਾਬਕ ਹਰਜਿੰਦਰ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਹਾਲਾਂਕਿ ਪਰਿਵਾਰ ਨੇ ਦੁੱਖ ਜਤਾਇਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਨੁਮਾਇੰਦਾ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਨਹੀਂ ਪੁੱਜਾ। ਹਰਜਿੰਦਰ ਸਿੰਘ ਦੇ ਪਰਿਵਾਰ ’ਚ ਪਤਨੀ, 12 ਸਾਲ ਦੀ ਧੀ ਤੇ ਡੇਢ ਸਾਲ ਦਾ ਪੁੱਤਰ ਤੇ ਵਿਧਵਾ ਮਾਂ ਹਨ। ਪਰਿਵਾਰ ਵਾਲਿਆਂ ਮੁਤਾਬਕ, ਚਾਰ ਭੈਣਾਂ ਦਾ ਇੱਕ ਭਰਾ ਹਰਜਿੰਦਰ ਸਿੰਘ ਪਰਿਵਾਰ ਦਾ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ।