Punjab Breaking : ਮਹਿਲਾ ਭਾਜਪਾ ਆਗੂ ਦੀ 22 ਸਾਲਾ ਧੀ ਨੇ ਕੀਤੀ ਆਤਮ ਹੱਤਿਆ ! ਤੁਹਾਡਾ ਦਿਲ ਝੰਜੋੜ ਦੇਵੇਗੀ ਵਜ੍ਹਾ
ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਆਤਮ ਹੱਤਿਆ ਦੀ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨ ਅਤੇ ਪੋਸਟਮਾਰਟ ਦੀ ਰਿਪੋਰਟ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Publish Date: Wed, 03 Dec 2025 02:02 PM (IST)
Updated Date: Wed, 03 Dec 2025 02:10 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹੇ ਦੇ ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਦੀ ਰਹਿਣ ਵਾਲੀ ਮਹਿਲਾ ਭਾਜਪਾ ਆਗੂ ਦੀ ਨੌਜਵਾਨ ਧੀ ਨੇ ਸ਼ੱਕੀ ਹਾਲਾਤ 'ਚ ਲੰਘੀ ਬੀਤੀ ਸ਼ਾਮ ਗਲ ਫਾਹਾ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ’ਚ ਪੋਸਟਮਾਰਟ ਲਈ ਲਿਆਂਦਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਤਫਤੀਸ਼ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਰਾਣੀ ਕੌਰ ਪਨੀ ਭੋਲਾ ਸਿੰਘ ਸਿੰਘ ਵਾਸੀ ਪੱਤੀ ਮਾਨ ਨੇੜੇ ਦਾਣਾ ਮੰਡੀ ਠੀਕਰੀਵਾਲਾ ਦੀ ਲੜਕੀ ਰਮਨਪ੍ਰੀਤ ਕੌਰ ਉਮਰ ਕਰੀਬ 22 ਕੁ ਸਾਲ ਯੂਨੀਵਰਸਿਟੀ ਕਾਲਜ ਘੜੂੰਆਂ (ਬਰਨਾਲਾ) ਵਿਖੇ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ। ਕੁਝ ਦਿਨਾਂ ਬਾਅਦ ਹੀ ਉਸ ਦੀ ਪ੍ਰੀਖਿਆ ਸ਼ੁਰੂ ਹੋਣੀ ਸੀ, ਉਸ ਨੇ ਫੀਸ ਭਰਨ ਲਈ ਆਪਣੇ ਪਰਿਵਾਰ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ। ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਠੀਕ ਨਾ ਹੋਣ ਕਾਰਨ ਪਰਿਵਾਰ ਨੇ ਫੀਸ ਭਰਨ ਤੋਂ ਕੁਝ ਦਿਨ ਲਈ ਬੇਬਸੀ ਜ਼ਾਹਿਰ ਕੀਤੀ ਜਿਸ ਨੂੰ ਲੈ ਕੇ ਉਹ ਕਾਫੀ ਮਾਨਸਿਕ ਦਬਾਅ ’ਚ ਆ ਗਈ।
ਆਖਿਰ ਉਸ ਨੇ ਮੰਗਲਵਾਰ ਸ਼ਾਮ ਕਮਰੇ ਅੰਦਰ ਵੜ੍ਹ ਕੇ ਛੱਤ 'ਚ ਪਾਏ ਗਾਡਰ ’ਚ ਚੁੰਨੀ ਪਾ ਕੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਕੁੱਝ ਸਮਾਂ ਉਹ ਕਮਰੇ 'ਚੋਂ ਬਾਹਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਦੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਹ ਗਾਡਰ ਨਾਲ ਝੂਲ ਰਹੀ ਸੀ। ਤੁਰੰਤ ਹੀ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਬਰਨਾਲਾ ਦੇ ਏਐਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਹਿਤ ਮੌਕਾ ਪਰ ਪਹੁੰਚੇ। ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ, ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ’ਚ ਸੰਭਾਲਿਆ।
ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਆਤਮ ਹੱਤਿਆ ਦੀ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨ ਅਤੇ ਪੋਸਟਮਾਰਟ ਦੀ ਰਿਪੋਰਟ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।