ਦਿੜ੍ਹਬਾ ਧਰਨੇ ਤੋਂ ਘਰ ਪਰਤੇ ਕਿਸਾਨ ਦੀ ਮੌਤ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਨੇ ਸਰਕਾਰ ਤੋਂ ਕੀਤੀ ਇਹ ਮੰਗ
ਫਿਰ ਉਸ ਨੂੰ ਸੰਗਰੂਰ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ। ਕੇਵਲ ਢਾਈ ਏਕੜ ਜ਼ਮੀਨ ਦੇ ਮਾਲਕ ਦੇ ਤਿੰਨ ਲੜਕੇ ਹਨ। ਪਰਿਵਾਰਕ ਮੈਂਬਰਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਨੇ ਪਰਿਵਾਰ ਨੂੰ 10 ਲੱਖ ਦੀ ਮਾਲੀ ਮਦਦ ਤੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
Publish Date: Tue, 28 Sep 2021 02:26 PM (IST)
Updated Date: Tue, 28 Sep 2021 02:33 PM (IST)
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਭਾਰਤ ਬੰਦ ਦੇ ਸਬੰਧ 'ਚ ਦਿੜ੍ਹਬਾ ਦੇ ਮੁੱਖ ਚੌਂਕ 'ਚ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਤੋਂ ਵਾਪਸ ਘਰ ਪਹੁੰਚੇ ਪਿੰਡ ਸੂਲਰ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਦਾ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਲਰ ਪਿੰਡ ਆਗੂ ਦੇ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ ਪੁੱਤਰ ਤੇਜਾ ਸਿੰਘ (75) ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ ਨੂੰ ਦਿੜ੍ਹਬਾ ਧਰਨੇ 'ਤੇ ਵੀ ਦਿਲ 'ਚ ਤਕਲੀਫ ਹੋਈ ਸੀ ਪਰ ਉਸ ਸਮੇਂ ਇਸ ਤਕਲੀਫ ਨੂੰ ਸਹਾਰਦਾ ਰਿਹਾ। ਧਰਨਾ ਖਤਮ ਹੁੰਦੇ ਹੀ ਘਰ ਪਹੁੰਚ ਕੇ ਤਕਲੀਫ ਹੋਰ ਵੱਧ ਗਈ। ਫਿਰ ਉਸ ਨੂੰ ਸੰਗਰੂਰ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ। ਕੇਵਲ ਢਾਈ ਏਕੜ ਜ਼ਮੀਨ ਦੇ ਮਾਲਕ ਦੇ ਤਿੰਨ ਲੜਕੇ ਹਨ। ਪਰਿਵਾਰਕ ਮੈਂਬਰਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਨੇ ਪਰਿਵਾਰ ਨੂੰ 10 ਲੱਖ ਦੀ ਮਾਲੀ ਮਦਦ ਤੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।