ਲਹਿਰਾਗਾਗਾ ਨੇੜੇ ਵੱਡਾ ਹਾਦਸਾ: ਬੱਚੇ ਸਮੇਤ 13 ਸਵਾਰੀਆਂ ਨਾਲ ਭਰੀ ਪਿਕਅੱਪ ਨਹਿਰ 'ਚ ਡਿੱਗੀ
ਜਿਸ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਾਰਨ ਇੱਕ ਪਿਕਅੱਪ ਬਲੈਰੋ ਗੱਡੀ, ਜਿਸ ਵਿੱਚ 13 ਸਵਾਰੀਆਂ ਅਤੇ ਇੱਕ ਬੱਚਾ ਸਵਾਰ ਸੀ, ਜੋ ਸੇਖੂਵਾਸ ਭੋਗ ’ਤੇ ਜਾ ਰਹੇ ਸਨ ਅਤੇ ਦੂਜੇ ਪਾਸਿਓਂ ਅਲਟੋ ਗੱਡੀ, ਜੋ ਬਖਸ਼ੀਵਾਲਾ ਸਾਈਡ ਜਾ ਰਹੀ ਸੀ।
Publish Date: Thu, 01 Jan 2026 11:32 AM (IST)
Updated Date: Thu, 01 Jan 2026 11:52 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਾਲ ਦੇ ਆਖਰੀ ਦਿਨ ਉਦੋਂ ਭਾਰੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਦੋਂ 13 ਸਵਾਰੀਆਂ ਅਤੇ ਬੱਚੇ ਸਮੇਤ ਇੱਕ ਪਿਕਅੱਪ ਗੱਡੀ ਲਹਿਰਾ ਗਾਗਾ ਸ਼ਹਿਰ ਦੇ ਨਾਲ ਖਹਿੰਦੀ ਘੱਗਰ ਬ੍ਰਾਂਚ ਨਹਿਰ ਵਿੱਚ ਕਾਰ ਨਾਲ ਟਕਰਾਉਣ ਪਿੱਛੋਂ ਜਾ ਡਿੱਗੀ। ਗਨੀਮਤ ਇਹ ਰਹੀ ਕਿ ਨਹਿਰ ਵਿੱਚ ਪਾਣੀ ਆਮ ਨਾਲੋਂ ਘੱਟ ਚੱਲ ਰਿਹਾ ਸੀ, ਜਦੋਂਕਿ ਆਮ ਤੌਰ ’ਤੇ ਇਸ ਨਹਿਰ ਵਿੱਚ ਪਾਣੀ ਅੱਠ ਫੁੱਟ ਦੇ ਕਰੀਬ ਚਲਦਾ ਰਹਿੰਦਾ ਹੈ। ਲਹਿਰਾਗਾਗਾ ਪੁਲਿਸ ਚੌਕੀ ਨਾਲ ਸਬੰਧਿਤ ਪੁਲਿਸ ਚੌਕੀ ਚੋਟੀਆਂ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਲਹਿਰਾਗਾਗਾ ਤੋਂ ਪਿੰਡ ਬਖਸ਼ੀਵਾਲਾ ਨਹਿਰ ਦੇ ਨਾਲ-ਨਾਲ ਬਣੀ ਨਹਿਰ ਦੀ ਪਟੜੀ ਉੱਤੇ ਜੋ ਲਿੰਕ ਸੜਕ ਬਣਾਈ ਹੋਈ ਹੈ ਇਸ ਉੱਤੇ ਕਿਤੇ ਵੀ ਰੇਲਿੰਗ ਨਹੀਂ ਹੈ। ਇਹ ਸੜਕ ਘੱਟ ਚੌੜੀ ਹੋਣ ਕਾਰਨ ਕਰਾਸਿੰਗ ਲਈ ਥਾਂ ਵੀ ਬਹੁਤ ਘੱਟ ਹੈ। ਜਿਸ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਾਰਨ ਇੱਕ ਪਿਕਅੱਪ ਬਲੈਰੋ ਗੱਡੀ, ਜਿਸ ਵਿੱਚ 13 ਸਵਾਰੀਆਂ ਅਤੇ ਇੱਕ ਬੱਚਾ ਸਵਾਰ ਸੀ, ਜੋ ਸੇਖੂਵਾਸ ਭੋਗ ’ਤੇ ਜਾ ਰਹੇ ਸਨ ਅਤੇ ਦੂਜੇ ਪਾਸਿਓਂ ਅਲਟੋ ਗੱਡੀ, ਜੋ ਬਖਸ਼ੀਵਾਲਾ ਸਾਈਡ ਜਾ ਰਹੀ ਸੀ। ਧੁੰਦ ਕਾਰਨ ਪਤਾ ਨਾ ਲੱਗਣ ਕਾਰਨ ਆਟੋ ਤੇ ਪਿਕਅਪ ਦੀ ਟੱਕਰ ਹੋਣ ਤੋਂ ਬਾਅਦ ਸਵਾਰੀਆਂ ਨਾਲ ਭਰੀ ਪਿਕਅਪ ਨਹਿਰ ਵਿੱਚ ਜਾ ਡਿੱਗੀ। ਪੁਲਿਸ ਕਰਮਚਾਰੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੇ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਉੱਤੇ ਰੇਲਿੰਗ ਲਾਈ ਜਾਵੇ ਅਤੇ ਇਸ ਸੜਕ ਨੂੰ ਚੌੜਾ ਵੀ ਕੀਤਾ ਜਾਵੇ।