ਸੱਤ ਸਮੁੰਦਰੋਂ ਪਾਰ ਤੋਂ ਆਈ ਲਾੜੀ : ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪ੍ਰਵਾਨ, ਅਮਰੀਕਨ ਮੁਟਿਆਰ ਨੇ ਪੰਜਾਬੀ ਨੌਜਵਾਨ ਨਾਲ ਕਰਵਾਇਆ ਵਿਆਹ
ਅਮੈਂਡਾ ਮਲਦਨਾਢੋ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਉਸ ਨੇ ਇਸ ਕਰਕੇ ਆਪਣਾ ਜੀਵਨ ਸਾਥੀ ਚੁਣਿਆ ਹੈ ਕਿਉਂਕਿ ਪੰਜਾਬੀ ਆਪਣੇ ਜੀਵਨ ਸਾਥੀ ਦਾ ਹਮੇਸ਼ਾ ਸਾਥ ਦਿੰਦੇ ਹਨ। ਇਸ ਦੌਰਾਨ ਪੰਜਾਬ ਵਿਚ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ, ਉੱਥੇ ਹੀ ਪੰਜਾਬੀਆਂ ਵੱਲੋਂ ਦੋਵੇ ਦੇਸ਼ਾਂ ਦੇ ਵਿਚਕਾਰ ਲੜਕੇ ਲੜਕੀ ਵੱਲੋਂ ਲਏ ਗਏ ਵਿਆਹ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ।
Publish Date: Sun, 28 Dec 2025 03:30 PM (IST)
Updated Date: Sun, 28 Dec 2025 04:45 PM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ: ਪੰਜਾਬੀ ਮੁੰਡੇ ਤੇ ਅਮਰੀਕਾ ਦੀ ਲੜਕੀ ਦੀ ਚਾਰ ਸਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਹੋਈ ਮੁਲਾਕਾਤ ਗੂੜ੍ਹੇ ਪਿਆਰ 'ਚ ਬਦਲ ਗਈ ਜੋ 4 ਸਾਲ ਬਾਅਦ ਵਿਆਹ ਵਿਚ ਤਬਦੀਲ ਹੋ ਗਈ।
ਨਜ਼ਦੀਕੀ ਪਿੰਡ ਕਾਈਨੌਰ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਪੁੱਤਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੀ ਇੰਸਟਾਗਰਾਮ ’ਤੇ ਅਮਰੀਕਾ ਦੀ ਵਸਨੀਕ ਲੜਕੀ ਅਮੈਂਡਾ ਮਲਦਨਾਢੋ ਨਾਲ ਦੋਸਤੀ ਹੋ ਗਈ ਜੋ ਹੌਲੀ ਹੌਲੀ ਗੂੜੇ ਪਿਆਰ ਵਿਚ ਬਦਲ ਗਈ। ਉਨ੍ਹਾਂ ਦੱਸਿਆ ਕਿ ਕਰੀਬ ਚਾਰ ਸਾਲ ਤੱਕ ਉਨ੍ਹਾਂ ਇੱਕ ਦੂਜੇ ਨੂੰ ਗੱਲਬਾਤ ਦੌਰਾਨ ਪਰਖਿਆ ਤੇ ਅਖੀਰ ਪਿਆਰ ਵਿਚ ਬਦਲੀ ਇਸ ਸੋਸ਼ਲ ਮੀਡੀਆ ਦੀ ਚੈਟਿੰਗ ਦੌਰਾਨ ਆਪਸ ਵਿਚ ਪਿਆਰ ਹੋ ਗਿਆ। ਇਸ ਦੌਰਾਨ ਕਾਫੀ ਅੜਚਨਾਂ ਵੀ ਵੇਖਣ ਨੂੰ ਮਿਲੀਆਂ। ਇਸ ਉਪਰੰਤ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਅਤੇ ਮਲਦਨਾਢੋ ਅਕਤੂਬਰ 2025 ਵਿਚ ਵਿਦੇਸ਼ ਤੋਂ ਭਾਰਤ ਆ ਕੇ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਅਤੇ ਵਿਆਹ ਕਰਵਾਇਆ।
ਅਮੈਂਡਾ ਮਲਦਨਾਢੋ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਉਸ ਨੇ ਇਸ ਕਰਕੇ ਆਪਣਾ ਜੀਵਨ ਸਾਥੀ ਚੁਣਿਆ ਹੈ ਕਿਉਂਕਿ ਪੰਜਾਬੀ ਆਪਣੇ ਜੀਵਨ ਸਾਥੀ ਦਾ ਹਮੇਸ਼ਾ ਸਾਥ ਦਿੰਦੇ ਹਨ। ਇਸ ਦੌਰਾਨ ਪੰਜਾਬ ਵਿਚ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ, ਉੱਥੇ ਹੀ ਪੰਜਾਬੀਆਂ ਵੱਲੋਂ ਦੋਵੇ ਦੇਸ਼ਾਂ ਦੇ ਵਿਚਕਾਰ ਲੜਕੇ ਲੜਕੀ ਵੱਲੋਂ ਲਏ ਗਏ ਵਿਆਹ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਦਾਦੀ ਨਛੱਤਰ ਕੌਰ ਤੇ ਹੋਰ ਪਰਿਵਾਰਿਕ ਮੈਂਬਰ ਹਾਜ਼ਰ ਸਨ।