ਰੋਪੜ RTO ਗੁਰਬਿੰਦਰ ਸਿੰਘ ਜੌਹਲ ਸਸਪੈਂਡ, ਡਿਊਟੀ ਦੌਰਾਨ ਕੁਤਾਹੀ ਵਰਤਣ ਕਾਰਨ ਹੋਈ ਕਾਰਵਾਈ
ਮੁੱਖ ਸਕੱਤਰ ਪੰਜਾਬ ਸਰਕਾਰ ਕੇਏਪੀ ਸਿਨਹਾ ਵੱਲੋਂ ਜਾਰੀ ਕੀਤੇ ਮੁਅੱਤਲੀ ਹੁਕਮਾਂ 'ਚ ਕਿਹਾ ਕਿ ਮੁਅੱਤਲੀ ਸਮੇਂ ਦੌਰਾਨ ਗੁਰਬਿੰਦਰ ਸਿੰਘ ਜੌਹਲ ਹੈੱਡਕੁਆਟਰ 'ਤੇ ਤਾਇਨਾਤ ਰਹਿਣਗੇ। ਇਸ ਦੌਰਾਨ ਇਨ੍ਹਾਂ ਨੂੰ ਗੁਜ਼ਾਰਾ ਭੱਤਾ ਮਿਲੇਗਾ।
Publish Date: Fri, 21 Nov 2025 02:10 PM (IST)
Updated Date: Fri, 21 Nov 2025 02:48 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ 'ਚ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ ਰੂਪਨਗਰ ਦੇ ਆਰਟੀਓ ਗੁਰਬਿੰਦਰ ਸਿੰਘ ਜੌਹਲ ਪੀਸੀਐੱਸ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਮੁੱਖ ਸਕੱਤਰ ਪੰਜਾਬ ਸਰਕਾਰ ਕੇਏਪੀ ਸਿਨਹਾ ਵੱਲੋਂ ਜਾਰੀ ਕੀਤੇ ਮੁਅੱਤਲੀ ਹੁਕਮਾਂ 'ਚ ਕਿਹਾ ਕਿ ਮੁਅੱਤਲੀ ਸਮੇਂ ਦੌਰਾਨ ਗੁਰਬਿੰਦਰ ਸਿੰਘ ਜੌਹਲ ਹੈੱਡਕੁਆਟਰ 'ਤੇ ਤਾਇਨਾਤ ਰਹਿਣਗੇ। ਇਸ ਦੌਰਾਨ ਇਨ੍ਹਾਂ ਨੂੰ ਗੁਜ਼ਾਰਾ ਭੱਤਾ ਮਿਲੇਗਾ।