ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਪੋਸਟ, ਛਿੜਿਆ ਵੱਡਾ ਵਿਵਾਦ; ਪਟਿਆਲਾ ਪੁਲਿਸ ਨੇ ਕਿਹਾ...
ਸੁਖਬੀਰ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਗਈ ਪੋਸਟ ਤੋਂ ਬਾਅਦ ਵੱਡਾ ਵਿਵਾਦ ਛਿੜ ਗਿਆ ਹੈ। ਸੁਖਬੀਰ ਬਾਦਲ ਵੱਲੋਂ ਇੱਕ ਆਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਟਿਆਲਾ ਦੇ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਸਮਥੀਆਂ ਦੀਆਂ ਚੋਣਾਂ ਸਬੰਧੀ ਕੁਝ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
Publish Date: Thu, 04 Dec 2025 10:19 AM (IST)
Updated Date: Thu, 04 Dec 2025 10:34 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸੁਖਬੀਰ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਗਈ ਪੋਸਟ ਤੋਂ ਬਾਅਦ ਵੱਡਾ ਵਿਵਾਦ ਛਿੜ ਗਿਆ ਹੈ। ਸੁਖਬੀਰ ਬਾਦਲ ਵੱਲੋਂ ਇੱਕ ਆਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਟਿਆਲਾ ਦੇ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਸਮਥੀਆਂ ਦੀਆਂ ਚੋਣਾਂ ਸਬੰਧੀ ਕੁਝ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਪੰਜਾਬੀ ਜਾਗਰਣ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਬਾਦਲ ਵਲੋਂ ਪੋਸਟ ਕੀਤੀ ਆਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਧੱਕੇ ਤੋਂ ਮਨ੍ਹਾ ਨਹੀਂ ਕਰਦਾ, ਉਨ੍ਹਾਂ ਦਾ ਕਲੀਅਰ ਹੈ ਕਿ ਲੋਕਲ ਬਾਡੀਜ਼ ਵਿੱਚ ਇਹ ਹੋਣਾ ਹੀ ਹੈ"।ਪ੍ਰੰਤੂ ਉਨ੍ਹਾਂ ਦਾ ਇਹ ਹੈ ਕਿ ਜਿਹੜੇ ਵੀ ਬੰਦੇ ਨੂੰ Target ਕਰਨਾ ਹੈ, ਰੋਕਣਾ ਹੈ, ਬਾਹਰੋਂ ਬਾਹਰ ਰੋਕਿਆ ਜਾਵੇ, ਉਸ ਦੇ ਪਿੰਡ, ਘਰ ਜਾਂ ਰਾਹ ਤੇ ਹੀ, ਕਾਗਜ਼ ਨੌਮੀਨੇਸ਼ਨ ਫਾਇਲਿੰਗ ਸੈਂਟਰ 'ਤੇ ਪਹੁੰਚਣ ਤੋਂ ਬਾਅਦ ਨਾ ਪਾੜ੍ਹੇ ਜਾਣ।
ਪਟਿਆਲਾ ਪੁਲਿਸ ਨੇ ਇਸ ਆਡੀਓ ਬਾਰੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਜਾਅਲੀ ਏਆਈ-ਤਿਆਰ ਕੀਤੀ ਵੀਡੀਓ ਪ੍ਰਸਾਰਿਤ ਕੀਤੀ ਜਾ ਰਹੀ ਹੈ, ਜੋ ਜਨਤਾ ਨੂੰ ਗੁੰਮਰਾਹ ਕਰਨ, ਗਲਤ ਜਾਣਕਾਰੀ ਫੈਲਾਉਣ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਮਾੜੇ ਇਰਾਦੇ ਨਾਲ ਬਣਾਈ ਗਈ ਹੈ। ਦੋਸ਼ੀਆਂ ਵਿਰੁੱਧ ਢੁਕਵੀਂ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਦਲ ਵੱਲੋਂ ਪੋਸਟ ਕੀਤੀ ਆਡੀਓ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ "ਕਲ੍ਹ ਸਾਡੇ ਲਈ ਸਭ ਤੋਂ sensitive ਦਿਨ ਹੈ ਕਿਉਂਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਆਪ ਘਨੌਰ ਆਉਣ"।