ਚੋਣਾਂ ਤੋਂ ਪਹਿਲਾਂ ਹੀ ਉਮੀਦਵਾਰਾਂ 'ਚ ਹੋਣ ਲੱਗੀ ਤਕਰਾਰ, ਫਾਰਮ ਭਰਨ ਗਏ ਕਾਂਗਰਸੀ ਉਮੀਦਵਾਰ ਦੇ ਪਾੜੇ ਗਏ ਕਾਗਜ਼
ਫਟੇ ਹੋਏ ਕਾਗਜ਼ ਨਜ਼ਦੀਕ ਹੀ ਇੱਕ ਸਕੂਲ ਦੀ ਛੱਤ ਉੱਪਰ ਸੁੱਟ ਦਿੱਤੇ ਗਏ। ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਕੱਲ੍ਹ ਤੋਂ ਹੀ ਕੁਝ ਵਿਅਕਤੀ ਉਸ ਦੇ ਪਿੱਛੇ ਲੱਗੇ ਹੋਏ ਸਨ। ਸੂਚਨਾ ਮਿਲਣ 'ਤੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
Publish Date: Thu, 04 Dec 2025 01:06 PM (IST)
Updated Date: Thu, 04 Dec 2025 01:53 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ। ਵੀਰਵਾਰ ਸਵੇਰ ਤੋਂ ਹੀ ਬਲਾਕ ਸੰਮਤੀ ਦੀ ਚੋਣ ਲੜਨ ਵਾਲੇ ਉਮੀਦਵਾਰ ਤਹਿਸੀਲ ਕੰਪਲੈਕਸ ਦੇ ਬਾਹਰ ਇਕੱਠੇ ਹੋਣ ਲੱਗੇ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਪਰ ਜਿਉਂ ਹੀ 11 ਵਜੇ ਕਾਗਜ਼ ਭਰਨ ਦਾ ਸਮਾਂ ਸ਼ੁਰੂ ਹੋਇਆ ਤਾਂ ਉਮੀਦਵਾਰ ਆਪਣੇ-ਆਪਣੇ ਗਵਾਹਾਂ ਨਾਲ ਅੰਦਰ ਜਾਣ ਲੱਗੇ।
ਇਸੇ ਦੌਰਾਨ ਇੱਕ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ, ਜੋ ਕਿ ਗਾਜੀਪੁਰ ਬਲਾਕ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਿਹਾ ਹੈ, ਜਦੋਂ ਉਹ ਕਾਗਜ਼ ਭਰਨ ਲਈ ਮੁੱਖ ਗੇਟ ਦੇ ਅੰਦਰ ਗਿਆ ਤਾਂ ਸੱਤਾਧਾਰੀ ਪਾਰਟੀ ਦਾ ਇੱਕ ਵਿਅਕਤੀ ਉਸ ਦੇ ਕਾਗਜ਼ ਖੋਹ ਕੇ ਫ਼ਰਾਰ ਹੋ ਗਿਆ ਅਤੇ ਉਸ ਦੇ ਕਾਗਜ਼ ਪਾੜ ਦਿੱਤੇ।