'ਜਿਹੜੇ ਪੈਰੀਂ ਲਾਉਂਦੇ ਸੀ ਹੱਥ, ਓਹਨਾਂ ਨੇ ਹੀ ਪਿੱਠ 'ਚ ਮਾਰਿਆ ਛੁਰਾ', ਮੁਅੱਤਲੀ ਤੋਂ ਬਾਅਦ ਮੈਡਮ ਸਿੱਧੂ ਦਾ ਫੁੱਟਿਆ ਦਰਦ
ਸੁਖਿੰਦਰ ਸਿੰਘ ਰੰਧਾਵਾ ਵਲੋਂ ਕਾਨੂੰਨੀ ਨੋਟਿਸ ਜਾਰੀ ਕਰਨ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਪੈਰੀਂ ਹੱਥ ਲਾਉਂਦਾ ਸੀ, ਉਸ ਨੇ ਹੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਮਾਨਦਾਰ ਆਗੂ ਤੇ ਵਰਕਰ ਅੱਜ ਵੀ ਸਿੱਧੂ ਪਰਿਵਾਰ ਦੇ ਨਾਲ ਹਨ।
Publish Date: Tue, 09 Dec 2025 01:47 PM (IST)
Updated Date: Tue, 09 Dec 2025 02:04 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਜਿਸ ਪ੍ਰਧਾਨ ਦੀ ਸੂਬੇ ਵਿਚ ਕੋਈ ਮਾਨਤਾ ਨਹੀਂ ਉਹ ਆਪਣੀ ਮਰਜ਼ੀ ਨਾਲ ਇਸ ਤਰ੍ਹਾਂ ਦਾ ਪੱਤਰ ਜਾਰੀ ਨਹੀਂ ਕਰ ਸਕਦਾ ਹੈ। ਇਹ ਪ੍ਰਤੀਕਿਰਿਆ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਹੁਣ ਚੋਰਾਂ ਦਾ ਸਾਥ ਬਿਲਕੁਲ ਨਹੀਂ ਦੇਣਗੇ, ਕਿਉਂਕਿ 4-5 ਬੰਦੇ ਪਾਰਟੀ ਨੂੰ ਖਰਾਬ ਕਰ ਰਹੇ ਹਨ। ਇਸ ਬਾਰੇ ਪਾਰਟੀ ਵਿਚ ਉਪਰ ਤਕ ਵੀ ਗੱਲ ਚੱਲ ਰਹੀ ਹੈ।
ਸੁਖਿੰਦਰ ਸਿੰਘ ਰੰਧਾਵਾ ਵਲੋਂ ਕਾਨੂੰਨੀ ਨੋਟਿਸ ਜਾਰੀ ਕਰਨ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਪੈਰੀਂ ਹੱਥ ਲਾਉਂਦਾ ਸੀ, ਉਸ ਨੇ ਹੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਮਾਨਦਾਰ ਆਗੂ ਤੇ ਵਰਕਰ ਅੱਜ ਵੀ ਸਿੱਧੂ ਪਰਿਵਾਰ ਦੇ ਨਾਲ ਹਨ।ਨਵਜੋਤ ਕੌਰ ਨੇ ਕਿਹਾ ਕਿ 2027 ਵਿੱਚ ਪੰਜਾਬ ਤੇ ਪੰਜਾਬੀਆਂ ਦੀ ਹੀ ਸਰਕਾਰ ਬਣਾਵਾਂਗੇ ,ਕਿਹੜੀ ਪਾਰਟੀ ਨਾਲ ਇਹ ਬਾਅਦ ਵਿਚ ਦੱਸਾਂਗੇ। ਗਵਰਨਰ ਨਾਲ ਮੁਲਾਕਾਤ ਬਾਰੇ ਨਵਜੋਤ ਕੌਰ ਨੇ ਕਿਹਾ ਕਿ ਇਸ ਮੁਲਾਕਾਤ ਲਈ ਰਾਹੁਲ ਗਾਂਧੀ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਤੇ ਨਹੀਂ ਆਏ। ਇਸ ਲਈ ਇਕੱਲੇ ਹੀ ਗਵਰਨਰ ਨਾਲ ਮਿਲ ਕੇ ਸ਼ਿਵਾਲਿਕ ਪਹਾੜੀਆਂ ਦੀਆਂ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਦਾ ਮਸਲਾ ਚੁੱਕਿਆ ਗਿਆ ਸੀ।