ਪਟਿਆਲਾ ਦੇ ਛੇ ਪਿੰਡਾ ਨੇ ਚੋਣਾਂ ਦਾ ਕੀਤਾ ਮੁਕੰਮਲ ਬਾਈਕਾਟ, ਇਸ ਵਜ੍ਹਾ ਕਾਰਨ ਲਿਆ ਫ਼ੈਸਲਾ
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸ਼ੂਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਰ ਦਿੱਤਾ ਸੀ।
Publish Date: Sun, 14 Dec 2025 12:30 PM (IST)
Updated Date: Sun, 14 Dec 2025 12:37 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਪੰਜ ਪਿੰਡਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਅੱਜ ਚੋਣਾਂ ਦੇ ਦਿਨ ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਆਪਣੀ ਵੋਟ ਪਾਉਣ ਲਈ ਬੂਥਾਂ ਉੱਤੇ ਨਹੀਂ ਪਹੁੰਚਿਆ ਜਦੋਂ ਕਿ ਪੋਲਿੰਗ ਬੂਥਾਂ ਉੱਤੇ ਪੋਲਿੰਗ ਪਾਰਟੀਆਂ ਪਹੁੰਚੀਆਂ ਹੋਈਆਂ ਹਨ। ਪੋਲਿੰਗ ਦੀ ਸ਼ੁਰੂਆਤ ਦੌਰਾਨ ਇੱਕ ਹੋਰ ਪਿੰਡ ਇਸ ਬਾਈਕਾਟ ਵਿੱਚ ਸ਼ਾਮਿਲ ਹੋ ਗਿਆ ਜਿਸ ਸਬੰਧੀ ਬਕਾਇਦਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਕੇ ਪਿੰਡ ਵਾਸੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸ਼ੂਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਰ ਦਿੱਤਾ ਸੀ। ਬਾਈਕਾਟ ਦੇ ਕੀਤੇ ਗਏ ਇਸ ਐਲਾਨ ਦੌਰਾਨ ਜਿੱਥੇ ਪੰਜ ਪਿੰਡ ਪਹਿਲਾਂ ਹੀ ਇਸ ਬਾਈਕਾਟ ਵਿੱਚ ਸ਼ਾਮਿਲ ਸਨ ਉੱਥੇ ਪੋਲਿੰਗ ਦੇ ਦਿਨ ਪਿੰਡ ਧਰਮਗੜ੍ਹ ਛੰਨਾ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਸਮੈਂਟ ਕਰਕੇ ਪਿੰਡ ਵਾਸੀਆਂ ਨੇ ਬਾਈਕਾਟ ਵਿੱਚ ਸ਼ਾਮਿਲ ਹੋਣ ਦੇ ਐਲਾਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕੋਈ ਵੀ ਪਿੰਡ ਵਾਸੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਉੱਤੇ ਨਹੀਂ ਪੁੱਜਾ ਜਦੋਂ ਕਿ ਪੋਲਿੰਗ ਪਾਰਟੀਆਂ ਡਿਊਟੀ ਉੱਤੇ ਡਟੀਆਂ ਹੋਈਆਂ ਹਨ