ਪਟਿਆਲਾ 'ਚ ਨਾਬਾਲਗ ਲੜਕੀ ਨਾਲ ਗੈਂਗਰੇਪ, ਜਬਰ ਜਨਾਹ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ 5 ਮੁਲਜ਼ਮਾਂ ਖਿਲਾਫ਼ ਕੇਸ ਦਰਜ
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਅਰਜਨ ਸਿੰਘ ਤੇ ਰਣਜੀਤ ਸਿੰਘ ਮੋਟਰਸਾਈਕਲ 'ਤੇ ਲੜਕੀ ਨੂੰ ਵਰਗਲਾ ਫੁਸਲਾ ਕੇ ਸੰਗਰੂਰ ਰੋਡ ਦੁਗਾਲ ਕਲਾਂ ਹੋਟਲ ਵਿਚ ਲੈ ਗਏ ਸਨ। ਉੱਥੇ ਅਰਜਨ ਸਿੰਘ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾ ਕੇ ਉਸ ਨੂੰ ਤੰਗ ਕਰਦਿਆਂ ਨਾ ਮਿਲਣ ਦੀ ਸੂਰਤ ਵਿਚ ਫੋਟੋਆਂ ਤੇ ਵੀਡੀਓ ਆਪਣੇ ਦੋਸਤਾਂ ਨੂੰ ਭੇਜਣ ਦੀਆਂ ਧਮਕੀਆਂ ਦਿੱਤੀਆਂ।
Publish Date: Mon, 01 Sep 2025 04:12 PM (IST)
Updated Date: Mon, 01 Sep 2025 04:15 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਾਤੜਾਂ ਪੁਲਿਸ ਨੇ ਇਕ ਨੌਜਵਾਨ ਵੱਲੋਂ ਮੋਟਰਸਾਈਕਲ 'ਤੇ ਲੜਕੀ ਨੂੰ ਵਰਗਲਾ ਕੇ ਹੋਟਲ ਵਿਚ ਲੈ ਜਾਣ ਮਗਰੋਂ ਕੀਤੇ ਜਬਰ ਜਨਾਹ ਤੇ ਅਸ਼ਲੀਲ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਦੇ ਤਹਿਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਅਰਜਨ ਸਿੰਘ ਤੇ ਰਣਜੀਤ ਸਿੰਘ ਮੋਟਰਸਾਈਕਲ 'ਤੇ ਲੜਕੀ ਨੂੰ ਵਰਗਲਾ ਫੁਸਲਾ ਕੇ ਸੰਗਰੂਰ ਰੋਡ ਦੁਗਾਲ ਕਲਾਂ ਹੋਟਲ ਵਿਚ ਲੈ ਗਏ ਸਨ। ਉੱਥੇ ਅਰਜਨ ਸਿੰਘ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾ ਕੇ ਉਸ ਨੂੰ ਤੰਗ ਕਰਦਿਆਂ ਨਾ ਮਿਲਣ ਦੀ ਸੂਰਤ ਵਿਚ ਫੋਟੋਆਂ ਤੇ ਵੀਡੀਓ ਆਪਣੇ ਦੋਸਤਾਂ ਨੂੰ ਭੇਜਣ ਦੀਆਂ ਧਮਕੀਆਂ ਦਿੱਤੀਆਂ। ਉਸ ਦੇ ਦੋਸਤ ਸੁਖਪਾਲ ਸਿੰਘ, ਹੁਸਨਪ੍ਰੀਤ ਸਿੰਘ ਅਤੇ ਗੁਰਮਨ ਸਿੰਘ ਵੀ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿਤੀ। ਉਨ੍ਹਾਂ ਦੱਸਿਆਂ ਕਿ ਥਾਣਾ ਪਾਤੜਾਂ ਵਿਚ ਅਰਜਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਮਪੁਰ ਦੁਗਾਲ ਥਾਣਾ ਪਾਤੜਾਂ, ਰਣਜੀਤ ਸਿੰਘ ਪੁੱਤਰ ਦਲਵੀਰ ਸਿੰਘ, ਸੁਖਪਾਲ ਸਿੰਘ ਪੁੱਤਰ ਜਗਸੀਰ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਗੁਰਮਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀਆਨ ਪਿੰਡ ਬੂਰੜ ਥਾਣਾ ਪਾਤੜਾਂ ਕੇਸ ਦਰਜ ਕਰ ਲਿਆ ਹੈ।