ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਇਕ ਅਜਿਹਾ ਨਾਮ ਹੈ ਜਿਨ੍ਹsਾਂ ਕੰਪਿਊਟਰ ਵਰਤੋਂਕਾਰਾਂ ਨੂੰ ਅਗਿਆਨਤਾ ਦੀਆਂ ਡੂੰਘੀਆਂ ਗੁਫਾਵਾਂ ਵਿਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ।
ਨਵਦੀਪ ਢੀਂਗਰਾ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਇਕ ਅਜਿਹਾ ਨਾਮ ਹੈ ਜਿਨ੍ਹsਾਂ ਕੰਪਿਊਟਰ ਵਰਤੋਂਕਾਰਾਂ ਨੂੰ ਅਗਿਆਨਤਾ ਦੀਆਂ ਡੂੰਘੀਆਂ ਗੁਫਾਵਾਂ ਵਿਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ। 2006 ਵਿਚ ਡਾ. ਕੰਬੋਜ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕੰਪਿਊਟਰ ਸਿੱਖਿਆ ਦੀਆਂ ਕਿਤਾਬਾਂ ਪੰਜਾਬੀ ਵਿਚ ਅਨੁਵਾਦ ਕੀਤੀਆਂ, ਜਿਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਦੇ ਆਈਸੀਟੀ ਪ੍ਰੋਜੈਕਟ ਤਹਿਤ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਵਿਚ ਕੰਪਿਊਟਰ ਵਿਸ਼ਾ ਚਾਲੂ ਹੋ ਗਿਆ। ਡਾ. ਕੰਬੋਜ ਹੁਣ ਤੱਕ ਕਰੀਬ ਤਿੰਨ ਦਰਜਨ ‘ਸੂਚਨਾ ਤਕਨਾਲੋਜੀ’ ਅਤੇ ‘ਪੰਜਾਬੀ ਕੰਪਿਊਟਰਕਾਰੀ’ ਬਾਰੇ ਪੁਸਤਕਾਂ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ।
ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ’, ਪੰਜਾਬੀ ਟਾਈਪਿੰਗ, ਐੱਮਐੱਸ ਵਿੰਡੋਜ਼ ਅਤੇ ਆਫਿਸ ਜਿਹੀਆਂ ਕਿਤਾਬਾਂ ਪੜਿ੍ਹਆ ਇੰਝ ਲਗਦਾ ਹੈ ਕਿ ਉਹ ਖੁਦ ਉਂਗਲ ਫੜ ਕੇ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਨੂੰ ਕੀ-ਬੋਰਡ ਤੇ ਮਾਰਨ ਅਤੇ ਮਾਊਸ ’ਤੇ ਟੁਣਕਾ ਮਾਰਨ ਦੀ ਜਾਚ ਸਿਖਾ ਰਹੇ ਹਨ। ਉਨ੍ਹਾਂ ਦੀਆਂ ਪੁਸਤਕਾਂ ਵਿਚੋਂ ਕਈ ਯੂਜੀਸੀ ਦੀ ਹੁਨਰ ਵਿਕਾਸ ਯੋਜਨਾ ਦਾ ਹਿੱਸਾ ਹਨ ਤੇ ਕਈ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਹਨ।
ਡਾ. ਕੰਬੋਜ ਮਨੁੱਖੀ ਭਾਸ਼ਾਈ ਪ੍ਰਕਿਰਿਆ, ਪੰਜਾਬੀ ਕੰਪਿਊਟਰਕਾਰੀ, ਪੰਜਾਬੀ ਫੌਂਟਕਾਰੀ, ਕੰਪਿਊਟਰੀ ਭਾਸ਼ਾ ਵਿਗਿਆਨ, ਮਸ਼ੀਨੀ ਸਿਆਣਪ ਆਦਿ ਖੇਤਰਾਂ ਵਿਚ ਖੋਜ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਕਈ ਸਾਫਟਵੇਅਰਾਂ ਅਤੇ ਮੋਬਾਈਲ ਐਪਸ ਦਾ ਵਿਕਾਸ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕੋਸ਼ ’ਤੇ ਅਧਾਰਿਤ ਉਨ੍ਹਾਂ ਦੀ ਐਂਡਰਾਇਡ ਐਪ ਪੂਰੀ ਦੁਨੀਆਂ ਵਿਚ ਪ੍ਰਚਲਿਤ ਹੈ। ਉਨ੍ਹਾਂ ਦੀ ਪੰਜਾਬੀ ਵਿਚ ਸੌਖੇ ਢੰਗ ਨਾਲ ਟਾਈਪ ਕਰਨ ਲਈ ‘ਪੀ-ਬੋਰਡ’ ਅਤੇ ਮੋਬਾਈਲ ’ਤੇ ਫੌਟ ਨੂੰ ਕਨਵਰਟ ਕਰਨ ਲਈ ‘ਪਲਟਾਵਾ’ ਨਾਂ ਦੀ ਐਪ ਨੇ ਵਰਤੋਂਕਾਰਾਂ ਦੇ ਕੰਮਾਂ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਹਾਲ ਹੀ ਵਿਚ ਉਨ੍ਹਾਂ ‘ਲਿਖਦਾ ਪੰਜਾਬ’ ਨਾਂ ਦੀ ਐਪ ਰਾਹੀਂ ਪੇਂਡੂ ਖੇਤਰਾਂ ਦੇ ਟਾਈਪਿੰਗ ਸਿੱਖਣ ਵਾਲੇ ਉਨ੍ਹਾਂ ਲੋੜਵੰਦ ਵਿਦਿਆਰਥੀਆਂ ਲਈ ਖਾਸ ਐਪ ਤਿਆਰ ਕੀਤੀ ਹੈ ਜੋ ਆਪਣਾ ਕੰਪਿਊਟਰ/ਲੈਪਟਾਪ ਨਹੀਂ ਖਰੀਦ ਸਕਦੇ ਜਾ ਕੰਪਿਊਟਰ ਸੈਂਟਰਾਂ ਦੀ ਫੀਸ ਨਹੀਂ ਭਰ ਸਕਦੇ। ਸਚਮੁੱਚ ਹੀ ਉਨ੍ਹਾਂ ਦੀ ਇਹ ਐਪ ਪੰਜਾਬੀਆਂ ਲਈ ਇਕ ਉਪਕਾਰ ਵਾਲਾ ਕੰਮ ਕਰੇਗੀ। ਇਹ ਐਪ ਪੰਜਾਬ ਦੇ ਮੱਥੇ ’ਤੇ ਲੱਗੇ ‘ਉਡਦਾ ਪੰਜਾਬ’ ਦੇ ਧੱਬੇ ਨੂੰ ‘ਲਿਖਦਾ ਪੰਜਾਬ’ ਦੇ ਰੂਪ ਵਿਚ ਮਿਟਾਉਣ ਲਈ ਕਾਰਗਰ ਸਾਬਤ ਹੋਵੇਗੀ।
---
ਸਿਰਜਨਾਤਮਕ ਕਾਰਜ ਵੱਲ ਧਿਆਨ ਦੇਣ ਵਿਦਿਆਰਥੀ : ਡਾ. ਕੰਬੋਜ
ਡਾ. ਕੰਬੋਜ ਨੇ ਆਪਣੀ ਪੀਐਚ-ਡੀ ਕੰਪਿਊਟਰ ਦੇ ਮਹਾਨ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਕੀਤੀ। ਉਹ ਅੱਜ-ਕਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਚ ਅਧਿਆਪਨ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਆਪਣੇ ਵਿਦਿਆਰਥੀਆਂ ਨਾਲ ਸਬੰਧ ਬੜੇ ਉਸਾਰੂ ਤੇ ਮਿੱਤਰਤਾਪੂਰਵਕ ਹਨ। ਸਹਾਇਤਾ ਕੇਂਦਰ ਵਿਖੇ ਕੰਪਿਊਟਰ ਕਾਰਜਸ਼ਾਲਾਵਾਂ ਤੇ ਹੋਰਨਾਂ ਸਿਖਲਾਈ ਪ੍ਰੋਗਰਾਮਾਂ ਵਿਚ ਉਹ ਆਪਣੇ ਵਿਦਿਆਰਥੀਆਂ ਤੋਂ ਠੋਕ ਕੇ ਪ੍ਰੋਯੋਗੀ ਕੰਮ ਕਰਵਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਨੂੰ ਅਨੁਸ਼ਾਸ਼ਨ ਸਿਖਾਉਣਾ ਤੇ ਚੰਡ ਕੇ ਰੱਖਣਾ ਅਧਿਆਪਕ ਦਾ ਪਹਿਲਾ ਧਰਮ ਹੈ। ਵਿਦਿਆਰਥੀ ਸੋਸ਼ਲ ਮੀਡੀਆ ’ਤੇ ਫਾਲਤੂ ਦਾ ਸਮਾਂ ਜ਼ਾਇਆਂ ਕਰਨ ਦੀ ਬਜਾਏ ਜੇਕਰ ਕੰਪਿਊਟਰ/ਸਮਾਰਟਫੋਨ ’ਤੇ ਸਿਰਜਨਾਤਮਕ ਕਾਰਜ ਕਰਨ ਤਾਂ ਉਹ ਜਲਦੀ ਸਫਲ ਹੋ ਸਕਦੇ ਹਨ।