ਕਤਲ ਮਾਮਲਾ ਦਬਾਉਣ ਦੀ ਕੋਸ਼ਿਸ਼! ਢਾਬਾ ਮਾਲਕ ਨੇ ਪੀੜਤ ਪਰਿਵਾਰ ਨੂੰ ਦਿੱਤੀ 5 ਲੱਖ ਦੀ ਆਫਰ, ਰੇਖਾ ਨੇ SSP ਕੋਲ ਕੀਤੀ ਸ਼ਿਕਾਇਤ
ਉਸ ਨੇ ਦੱਸਿਆ ਕਿ ਉਸ ਦਾ ਪਤੀ ਸੰਤੋਸ਼ ਚਾਰ ਸਾਲਾਂ ਤੋਂ ਕੋਹਲੀ ਢਾਬੇ ’ਤੇ ਕੰਮ ਕਰ ਰਿਹਾ ਸੀ। ਘਟਨਾ ਵਾਲੀ ਰਾਤ ਉਸ ਨੂੰ ਉਸ ਦੇ ਸਹੁਰੇ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਛੁਰਾ ਲੱਗ ਗਿਆ ਹੈ। ਢਾਬੇ ’ਤੇ ਸ਼ਰਾਬ ਪਿਲਾਈ ਜਾਂਦੀ ਸੀ ਅਤੇ ਪਹਿਲਾਂ ਵੀ ਫਾਇਰਿੰਗ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਇਸ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਨਹੀਂ ਸਨ। 2 ਨਵੰਬਰ ਨੂੰ ਛੁਰਾ ਲੱਗਣ ਨਾਲ ਸੰਤੋਸ਼ ਦੀ ਮੌਤ ਹੋ ਗਈ।
Publish Date: Mon, 05 Jan 2026 09:43 AM (IST)
Updated Date: Mon, 05 Jan 2026 09:47 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਥਾਣਾ ਕੋਤਵਾਲੀ ਖੇਤਰ ਦੇ ਕੋਹਲੀ ਢਾਬਾ ਸਾਈਂ ਮਾਰਕੀਟ ਵਿੱਚ ਕੰਮ ਕਰਦੇ ਵਰਕਰ ਸੰਤੋਸ਼ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਸੰਤੋਸ਼ ਦੀ ਪਤਨੀ ਰੇਖਾ ਨੇ ਐੱਸਐੱਸਪੀ ਦਫ਼ਤਰ ਪਹੁੰਚ ਕੇ ਮਾਮਲੇ ਵਿੱਚ ਫ਼ਰਾਰ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਸ ਦਾ ਦੋਸ਼ ਹੈ ਕਿ ਕੋਹਲੀ ਢਾਬੇ ਦੇ ਮਾਲਕ ਨੇ 5 ਲੱਖ ਰੁਪਏ ਦਾ ਚੈੱਕ ਦੇ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਸੰਤੋਸ਼ ਚਾਰ ਸਾਲਾਂ ਤੋਂ ਕੋਹਲੀ ਢਾਬੇ ’ਤੇ ਕੰਮ ਕਰ ਰਿਹਾ ਸੀ। ਘਟਨਾ ਵਾਲੀ ਰਾਤ ਉਸ ਨੂੰ ਉਸ ਦੇ ਸਹੁਰੇ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਛੁਰਾ ਲੱਗ ਗਿਆ ਹੈ। ਢਾਬੇ ’ਤੇ ਸ਼ਰਾਬ ਪਿਲਾਈ ਜਾਂਦੀ ਸੀ ਅਤੇ ਪਹਿਲਾਂ ਵੀ ਫਾਇਰਿੰਗ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਇਸ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਨਹੀਂ ਸਨ। 2 ਨਵੰਬਰ ਨੂੰ ਛੁਰਾ ਲੱਗਣ ਨਾਲ ਸੰਤੋਸ਼ ਦੀ ਮੌਤ ਹੋ ਗਈ। ਉਸ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਰਾਹੁਲ ਕਿਸੇ ਹੋਰ ਰੰਜਿਸ਼ ਕਾਰਨ ਆਇਆ ਸੀ, ਪਰ ਉਸ ਦੇ ਪਤੀ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ। ਫਿਰ ਵੀ ਉਸ ਦਾ ਕਤਲ ਕਰ ਦਿੱਤਾ ਗਿਆ। ਹਾਲੇ ਤੱਕ ਪੁਲਿਸ ਵੱਲੋਂ ਸਿਰਫ਼ ਮੁਲਜ਼ਮ ਰਾਹੁਲ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।