ਅਰਮੀਨੀਆ 'ਚ ਬਟਾਲਾ ਦੇ ਨੌਜਵਾਨ ਦੀ ਬਰੇਨ ਅਟੈਕ ਨਾਲ ਮੌਤ, ਅੱਜ ਪਿੰਡ ਪੁੱਜੇਗੀ ਦੇਹ; ਮਾਹੌਲ ਗਮਗੀਨ
ਜਾਣਕਾਰੀ ਮੁਤਾਬਕ ਐੱਨਆਰਆਈ ਭਰਾਵਾਂ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮ੍ਰਿਤਕ ਨੌਜਵਾਨ ਦੀ ਦੇਹ ਸੋਮਵਾਰ ਦੇਰ ਸ਼ਾਮ ਪਿੰਡ ਪੁੱਜੇਗੀ। ਨੌਜਵਾਨ ਦੇ ਰਿਸ਼ਤੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਿਮਰਨਜੀਤ ਕੌਰ, ਦੋ ਧੀਆਂ (ਤਿੰਨ ਸਾਲ ਤੇ 10 ਮਹੀਨੇ ਦੀ) ਛੱਡ ਗਿਆ ਹੈ।
Publish Date: Mon, 26 Jan 2026 08:36 AM (IST)
Updated Date: Mon, 26 Jan 2026 08:39 AM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ : ਚੰਗੇ ਭਵਿੱਖ ਦੀ ਆਸ ਲੈ ਕੇ ਡੇਢ ਸਾਲ ਪਹਿਲਾਂ ਅਰਮੀਨੀਆ ਗਏ ਬਟਾਲਾ ਦੇ ਨਜ਼ਦੀਕੀ ਪਿੰਡ ਰੰਗੀਲਪੁਰ ਦੇ ਨੌਜਵਾਨ ਦੀ ਨਵੇਂ ਸਾਲ ਚੜ੍ਹਦਿਆਂ ਹੀ ਬਰੇਨ ਅਟੈਕ ਨਾਲ ਮੌਤ ਹੋ ਗਈ ਸੀ। ਪਵਨਦੀਪ ਸਿੰਘ (28) ਪੁੱਤਰ ਸੁਰਜੀਤ ਸਿੰਘ ਵਾਸੀ ਰੰਗੀਲਪੁਰ ਕਰਜ਼ਾ ਚੁੱਕ ਕੇ ਅਰਮੀਨੀਆ ਦੇਸ਼ ਗਿਆ ਸੀ ਪਰ ਇਕ ਜਨਵਰੀ 2026 ਦੀ ਸਵੇਰ ਉਸ ਨੂੰ ਦਿਮਾਗ ਦੀ ਨਾਲ ਫਟਣ ਨਾਲ ਉਸ ਦੀ ਮੌਤ ਹੋਈ ਸੀ। ਜਾਣਕਾਰੀ ਮੁਤਾਬਕ ਐੱਨਆਰਆਈ ਭਰਾਵਾਂ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮ੍ਰਿਤਕ ਨੌਜਵਾਨ ਦੀ ਦੇਹ ਸੋਮਵਾਰ ਦੇਰ ਸ਼ਾਮ ਪਿੰਡ ਪੁੱਜੇਗੀ। ਨੌਜਵਾਨ ਦੇ ਰਿਸ਼ਤੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਿਮਰਨਜੀਤ ਕੌਰ, ਦੋ ਧੀਆਂ (ਤਿੰਨ ਸਾਲ ਤੇ 10 ਮਹੀਨੇ ਦੀ) ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਪਵਨਦੀਪ ਨੂੰ ਉਨ੍ਹਾਂ ਨੇ 3 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਮ੍ਰਿਤਕ ਦੇਹ ਅਰਮੀਨੀਆ ਤੋਂ ਭਾਰਤ ਆ ਰਹੀ ਹੈ ਜਿਸ ਤੋਂ ਬਾਅਦ ਪਿੰਡ ਪਹੁੰਚਣ ਤੇ ਆਉਣ ’ਤੇ ਸਸਕਾਰ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮਿਰਤਕ ਪਵਨਦੀਪ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਸ ਦੇ ਪਿਤਾ ਵੀ ਮਿਹਨਤ ਮਜਦੂਰੀ ਕਰ ਕੇ ਪਰਿਵਾਰ ਪਾਲ ਰਹੇ ਹਨ।