ਪੰਜਾਬ 'ਚ ਇਕ ਹੋਰ ਗੋਲੀਕਾਂਡ ! ਫਿਰੌਤੀ ਨਾ ਦੇਣ 'ਤੇ ਬਦਮਾਸ਼ਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ; ਦੁਕਾਨਦਾਰਾਂ 'ਚ ਦਹਿਸ਼ਤ
ਗੋਲੀਕਾਂਡ ਚੇਅਰਕੇਸ਼ ਕੁਮਾਰ ਅਤੇ ਦੁਕਾਨ ਤੇ ਕੰਮ ਕਰਨ ਵਾਲਿਆਂ ਦਾ ਬਚਾਅ ਹੋ ਗਿਆ ਪਰ ਗੋਲੀ ਕਾਂਡ ਕਾਰਨ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਉਧਰ ਬਟਾਲਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪੁੱਜੇ ਹਨ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।
Publish Date: Tue, 16 Dec 2025 12:07 PM (IST)
Updated Date: Tue, 16 Dec 2025 12:18 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਦੇ ਡੇਰਾ ਰੋਡ ਪੁਲ ਹੇਠਾਂ ਭੀੜ-ਭੜੱਕੇ ਵਾਲੇ ਇਲਾਕੇ 'ਚ ਸਥਿਤ ਇਕ ਕਰਿਆਨਾ ਵਪਾਰੀ ਦੀ ਦੁਕਾਨ 'ਤੇ ਇਕ ਅਣਪਛਾਤੇ ਨੌਜਵਾਨ ਨੇ ਗੋਲੀ ਚਲਾਈ ਹੈ। ਗੋਲੀ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਗੋਲੀਕਾਂਡ 'ਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੈ ਪਰ ਇਸ ਘਟਨਾ ਨਾਲ ਦੁਕਾਨਦਾਰਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਅਤੇ ਸੀਸੀ ਟੀਵੀ ਖੰਗਾਲ ਰਹੇ ਹਨ। ਜਾਣਕਾਰੀ ਅਨੁਸਾਰ ਉੱਗੇ ਕਰਿਆਨਾ ਵਪਾਰੀ ਰਾਕੇਸ਼ ਕੁਮਾਰ ਬੀਤੇ ਦਿਨੀ 20 ਲੱਖ ਰੁਪਏ ਰੰਗਦਾਰੀ ਦੀ ਕਾਲ ਆਈ ਸੀ ਅਤੇ ਅੱਜ ਮੰਗਲਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਪੈਦਲ ਆਏ ਇੱਕ ਨੌਜਵਾਨ ਜਿਸ ਨੇ ਮੂੰਹ ਬੱਧਾ ਹੋਇਆ ਸੀ ਆਉਂਦਿਆਂ ਹੀ ਉਸਨੇ ਦੁਕਾਨ ਵੱਲ ਗੋਲੀ ਚਲਾਈ ਅਤੇ ਫਰਾਰ ਹੋ ਗਿਆ। ਇਸ ਗੋਲੀਕਾਂਡ ਚੇਅਰਕੇਸ਼ ਕੁਮਾਰ ਅਤੇ ਦੁਕਾਨ ਤੇ ਕੰਮ ਕਰਨ ਵਾਲਿਆਂ ਦਾ ਬਚਾਅ ਹੋ ਗਿਆ ਪਰ ਗੋਲੀ ਕਾਂਡ ਕਾਰਨ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਉਧਰ ਬਟਾਲਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪੁੱਜੇ ਹਨ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।