50 ਵੋਟਾਂ ਦੇ ਫ਼ਰਕ ਨਾਲ ਜਿੱਤਿਆ AAP ਉਮੀਦਵਾਰ, ਬਲਾਕ ਸੰਮਤੀ ਸਰਹਿੰਦ ਦੇ ਹਰਬੰਸਪੁਰਾ ਜ਼ੋਨ ਤੋਂ ਰਣਜੀਤ ਸਿੰਘ ਚੀਮਾ ਨੇ ਮਾਰੀ ਬਾਜ਼ੀ
AAP ਉਮੀਦਵਾਰ ਨੇ ਬੇਮਲੂਮੇ ਫਰਕ ਨਾਲ ਚੋਣ ਜਿੱਤ ਲਈ ਹੈ। ਉਨ੍ਹਾਂ ਆਪਣੀ ਜਿੱਤ ਤੇ ਜੋਨ ਦੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਦੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ।
Publish Date: Wed, 17 Dec 2025 01:39 PM (IST)
Updated Date: Wed, 17 Dec 2025 01:44 PM (IST)
ਸਟਾਫ਼ ਰਿਪੋਰਟ ਫਤਹਿਗੜ੍ਹ ਸਾਹਿਬ : ਪੰਚਾਇਤੀ ਰਾਜ ਦੀਆਂ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੀ ਬੁੱਧਵਾਰ ਨੂੰ ਹੋਈ ਗਿਣਤੀ ਦੌਰਾਨ ਬਲਾਕ ਸੰਮਤੀ ਸਰਹਿੰਦ (ਫਤਹਿਗੜ੍ਹ ਸਾਹਿਬ ) ਦੇ ਹਰਬੰਸਪੁਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਨੇ ਬਹੁਤ ਹੀ ਘੱਟ 50 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਲਈ ਹੈ। ਉਨ੍ਹਾਂ ਆਪਣੀ ਜਿੱਤ 'ਤੇ ਜ਼ੋਨ ਦੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਦੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ।