ਬਲਾਕ ਸੰਮਤੀ ਦੇ ਬਟਾਲਾ ਦੀ ਜ਼ੋਨ ਤਤਲਾ ਤੋਂ AAP ਉਮੀਦਵਾਰ ਮਨਜਿੰਦਰ ਸਿੰਘ ਮਿੰਟੂ ਤਤਲਾ ਜੇਤੂ
ਬਲਾਕ ਸੰਮਤੀ ਦੀ ਚੋਣ ਜਿੱਤਣ ਦੀ ਖੁਸ਼ੀ ਚ ਮਨਜਿੰਦਰ ਸਿੰਘ ਮਿੰਟੂ ਤਤਲਾ ਨੇ ਕਿਹਾ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਚ ਜਿੱਤ ਪ੍ਰਾਪਤ ਹੋਈ ਹੈ ਅਤੇ ਉਹ ਆਪਣੇ ਜੋਨ ਦੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ।
Publish Date: Wed, 17 Dec 2025 01:28 PM (IST)
Updated Date: Wed, 17 Dec 2025 01:37 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਬਲਾਕ ਬਟਾਲਾ ਦੇ ਗਿਣਤੀ ਕੇਂਦਰ ਬੇਰਿੰਗ ਕਾਲਜ ਵਿਖੇ ਵੋਟਾਂ ਦੀ ਗਿਣਤੀ ਜਾਰੀ ਹੈ। ਬਲਾਕ ਸੰਮਤੀ ਦੇ ਜੋਨ ਤਤਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਮਿੰਟੂ ਤਤਲਾ ਆਪਣੇ ਵਿਰੋਧੀ ਨੂੰ 422 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਬਣੇ ਹਨ। ਬਲਾਕ ਸੰਮਤੀ ਦੀ ਚੋਣ ਜਿੱਤਣ ਦੀ ਖੁਸ਼ੀ ਚ ਮਨਜਿੰਦਰ ਸਿੰਘ ਮਿੰਟੂ ਤਤਲਾ ਨੇ ਕਿਹਾ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਚ ਜਿੱਤ ਪ੍ਰਾਪਤ ਹੋਈ ਹੈ ਅਤੇ ਉਹ ਆਪਣੇ ਜੋਨ ਦੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ।