ਚੋਣ ਪ੍ਰਚਾਰ ’ਚ ਉੱਤਰੇ CM ਦੇ ਮਾਤਾ ਹਰਪਾਲ ਕੌਰ, ਮਲੋਟ ਦੇ ਪਿੰਡ ਅਬੁਲ ਖੁਰਾਣਾ ਵਿਖੇ ਉਮੀਦਵਾਰਾਂ ਦੇ ਹੱਕ ’ਚ ਕੀਤਾ ਪ੍ਰਚਾਰ
ਮਾਤਾ ਹਰਪਾਲ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਅਬੁਲ ਖੁਰਾਣਾ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ’ਚ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਮੈ ਤੁਹਾਡੇ ਅੱਗੇ ਹੱਥ ਨਹੀਂ ਜੋੜਨੇ, ਹੁਣ ਵੋਟਾਂ ਤੁਸੀਂ ਆਪ ਹੀ ਪਾਉਣੀਆਂ ਹਨ।
Publish Date: Fri, 12 Dec 2025 09:10 AM (IST)
Updated Date: Fri, 12 Dec 2025 09:13 AM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਗੰਭੀਰ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਇਸ ਇਲੈਕਸ਼ਨ ’ਚ ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਮੈਦਾਨ ’ਚ ਉਤਰ ਆਏ ਹਨ। ਮਾਤਾ ਹਰਪਾਲ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਅਬੁਲ ਖੁਰਾਣਾ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ’ਚ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਮੈ ਤੁਹਾਡੇ ਅੱਗੇ ਹੱਥ ਨਹੀਂ ਜੋੜਨੇ, ਹੁਣ ਵੋਟਾਂ ਤੁਸੀਂ ਆਪ ਹੀ ਪਾਉਣੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ 2022 ਦੀਆਂ ਚੋਣਾਂ ਦੌਰਾਨ ਇਸ ਪਿੰਡ ਵਾਲਿਆਂ ਨੇ ਕਿਹਾ ਸੀ ਕਿ ਬੇਬੇ ਤੂੰ ਇਸ ਵਾਰੀ ਵੋਟਾਂ ਮੰਗੇਗੀ ਹੱਥ ਬੰਨ੍ਹ ਕੇ ਅੱਗੇ ਤੋਂ ਹੱਥ ਬੰਨ੍ਹਣ ਦੀ ਲੋੜ ਨਹੀਂ ਪੈਣੀ। ਮਾਤਾ ਨੇ ਕਿਹਾ ਕਿ ਬਟਨ ਝਾੜੂ ਦਾ ਹੀ ਦਬਾਉਣਾ ਹੈ, ਕਿਸੇ ਨੇ ਕਾਹਲ ਨਹੀਂ ਕਰਨੀ, ਆਪਾਂ ਰੌਲਾ ਨਹੀਂ ਪਾਉਣਾ। ਤੁਹਾਡੀ ਸਰਕਾਰ ਆਪ ਆ ਜਾਊਗੀ। ਇਸ ਦੌਰਾਨ ਮਾਤਾ ਨੇ ਕਿਹਾ ਕਿ ਸਵੇਰੇ ਉੱਠ ਕੇ ਲੋਕ ਝਾੜੂ ਚੁੱਕਦੇ ਹਨ ਤੇ ਪਤਾ ਹੁੰਦਾ ਗੰਦ ਕਿੱਥੇ ਹੈ। ਤੁਸੀਂ ਵੀ ਚਾਰੇ ਪਾਸੇ ਝਾੜੂ ਫੇਰ ਦਿਓ। ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਮਾਤਾ ਹਰਪਾਲ ਕੌਰ ਨੂੰ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।