ਧਰਨਾ ਅਤੇ ਰੋਡ ਜਾਮ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਦਲਵੀਰ ਸਿੰਘ ਆਪਣੀ ਪੁਲਿਸ ਪਾਰਟੀ ਲੈਣ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਇਆ ਕਿ ਕਤਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਕਾਨੂੰਨੀ ਕਟਿਹਰੇ ਵਿੱਚ ਲਿਆਂਦਾ ਜਾਵੇਗਾ।

ਵਕੀਲ ਮਹਿਰੋਂ/ਪਵਨ ਗਰਗ ਮੋਗਾ/ ਬਾਘਾ ਪੁਰਾਣਾ :ਹਲਕਾ ਬਾਘਾਪੁਰਾਣਾ ਦੇ ਪਿੰਡ ਚੰਦਨਵਾ ਵਿੱਚ ਸ਼ਨੀਵਾਰ ਰਾਤ ਗੁੰਮ ਹੋਏ 28 ਸਾਲਾ ਨੌਜਵਾਨ ਜਤਿੰਦਰ ਸਿੰਘ ਉਰਫ ਮੋਰੂ ਦੇ ਕਤਲ ਮਾਮਲੇ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ। ਨੌਜਵਾਨ ਦੀ ਲਾਸ਼ ਡਰੇਨ ਵਿਚੋਂ ਮਿਲਣ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਗਹਿਰਾ ਰੋਸ ਪੈਦਾ ਹੋ ਗਿਆ। ਲੋਕਾਂ ਨੇ ਪੁਲਿਸ ਦੀ ਕਾਰਵਾਈ ਨਾ ਹੋਣ ’ਤੇ ਥਾਣਾ ਬਾਘਾ ਪੁਰਾਣਾ ਦੇ ਮੇਨ ਚੌਂਕ ਵਿੱਚ ਰੋਸ ਧਰਨਾ ਲਗਾ ਕੇ ਰੋਡ ਜਾਮ ਕੀਤਾ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ਨੀਵਾਰ ਰਾਤ ਲਗਭਗ 10:15 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਜਤਿੰਦਰ ਨੂੰ ਕਾਲ ਕਰਕੇ ਘਰੋਂ ਬੁਲਾਇਆ। ਫਿਰ ਉਸਦਾ ਮੋਬਾਈਲ ਤਕਰੀਬਨ 11 ਵਜੇ ਤੱਕ ਚਲਦਾ ਰਿਹਾ, ਪਰ ਬਾਅਦ ਵਿਚ ਮੋਬਾਈਲ ਸਵਿੱਚ ਆਫ ਆਉਣ ਲੱਗਾ। ਜਦੋਂ ਜਤਿੰਦਰ ਰਾਤ ਭਰ ਘਰ ਨਹੀਂ ਪਰਤਿਆ, ਤਾਂ ਪਰਿਵਾਰ ਨੇ ਸਵੇਰੇ ਪੰਚਾਇਤ ਨੂੰ ਜਾਣਕਾਰੀ ਦਿੱਤੀ ਅਤੇ ਉਸੇ ਦਿਨ ਥਾਣਾ ਬਾਘਾਪੁਰਾਣਾ ਵਿਖੇ ਦਰਖ਼ਾਸਤ ਵੀ ਦਿੱਤੀ ਗਈ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਵੀ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਸੋਮਵਾਰ ਨੂੰ ਦੇਰ ਰਾਤ ਡਰੇਨ ਵਿੱਚੋਂ ਜਤਿੰਦਰ ਦੀ ਲਾਸ਼ ਮਿਲਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ। ਇਸ ਮੌਕੇ ਮ੍ਰਿਤਕ ਦੇ ਭਰਾ ਨਿੰਦਰ ਸਿੰਘ ਉਰਫ ਤੋਤਾ ਨੇ ਦੱਸਿਆ ਕਿ ਉਸਦੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਗੰਭੀਰਤਾ ਨਹੀਂ ਦਿਖਾਈ। ਉਸਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕਾਂ ਨੇ ਜਤਿੰਦਰ ਦਾ ਕਤਲ ਕੀਤਾ ਹੈ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ। ਜਤਿੰਦਰ ਦਾ ਭਰਾ ਨਿੰਦਰ ਸਿੰਘ ਜੋ ਕਿ ਮਹੰਤਾਂ ਦੇ ਨਾਲ ਰਹਿੰਦਾ ਹੈ ਉਹ ਆਪਣੇ ਮਹੰਤ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਥਾਣਾ ਬਾਘਾ ਪੁਰਾਣਾ ਦੀ ਮੇਨ ਚੌਂਕ ਵਿੱਚ ਰੋਸ ਧਰਨਾ ਦਿੱਤਾ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਦ ਤੱਕ ਪੁਲਿਸ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਨਹੀਂ ਕਰਦੀ, ਰੋਡ ਜਾਮ ਹਟਾਉਣ ਦੀ ਕੋਈ ਗੱਲ ਨਹੀਂ ਹੋਵੇਗੀ।ਇਸ ਮੌਕੇ ਲੋਕਾਂ ਨੇ ਕਤਲ ਦੀ ਨਿੰਦਾ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਧਰਨਾ ਅਤੇ ਰੋਡ ਜਾਮ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਦਲਵੀਰ ਸਿੰਘ ਆਪਣੀ ਪੁਲਿਸ ਪਾਰਟੀ ਲੈਣ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਇਆ ਕਿ ਕਤਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਕਾਨੂੰਨੀ ਕਟਿਹਰੇ ਵਿੱਚ ਲਿਆਂਦਾ ਜਾਵੇਗਾ। ਡੀਐਸਪੀ ਦੇ ਯਕੀਨ ਦਿਵਾਉਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰੋਡ ਜਾਮ ਖੋਲ੍ਹ ਦਿੱਤਾ। ਇਸ ਮੌਕੇ ਜਤਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵੀ ਪੁਰਾਣਾ ਵਿਵਾਦ ਨਹੀਂ ਸੀ। ਪਰਿਵਾਰ ਦਾ ਸ਼ੱਕ ਪਿੰਡ ਦੇ ਕੁਝ ਵਿਅਕਤੀਆਂ ’ਤੇ ਹੈ, ਜਿਨ੍ਹਾਂ ਨੂੰ ਫੜ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਮਾਮਲੇ ਵਿੱਚ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕੜੀ ਸਜ਼ਾ ਦਿੱਤੀ ਜਾਵੇ।ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਤੇਜ਼ੀ ਨਾਲ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾਂ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਦਲਵੀਰ ਸਿੰਘ ਨੇ ਦੱਸਿਆ ਕਿ 16 ਤਰੀਕ ਨੂੰ ਕੁਲਵੰਤ ਕੌਰ ਵੱਲੋਂ ਆਪਣੇ ਬੇਟੇ ਜਤਿੰਦਰ ਸਿੰਘ ਉਰਫ ਮੋਰੂ ਪੁੱਤਰ ਨਿਹਾਲ ਸਿੰਘ ਦੇ ਗੁੰਮਸ਼ੁਦਕੀ ਬਾਰੇ ਰਿਪੋਰਟ ਲਿਖਾਈ ਗਈ ਸੀ ਜਿਸ ਦੀ ਪੜਤਾਲ ਕੀਤੀ ਗਈ ਸੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਇਸ ਜਤਿੰਦਰ ਸਿੰਘ ਮੋਰਾ ਦੀ ਡੈਡ ਬਾਡੀ ਚੰਦ ਪੁਰਾਣਾ ਤੇ ਚੰਦ ਨਵਾਂ ਦੇ ਵਿਚਕਾਰ ਇੱਕ ਡਰੇਨ ਚੋਂ ਮਿਲੀ ਹੈ ਜਿਸ ਤੇ ਕੁਲਵੰਤ ਕੌਰ ਪਤਨੀ ਨਿਹਾਲ ਸਿੰਘ ਵਾਸੀ ਚੰਦ ਨਵਾਂ ਦੇ ਬਿਆਨ ਤੇ ਮੁਕਦਮਾ ਥਾਣਾ ਬਾਘਪੁਰਾਣਾ ਵਿਖੇ ਦਰਜ ਕਰ ਦਿੱਤਾ ਗਿਆ ਹੈ। ਜੋ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਜਮਾ ਕਰਾ ਦਿੱਤਾ ਗਿਆ ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਨ 'ਚ ਲਿਆਂਦੀ ਜਾਵੇਗੀ।