ਪੰਜਾਬ ਸਟੇਟ ਡੀਅਰ ਲਾਟਰੀ ਦਾ ਪਹਿਲਾ ਇਨਾਮ 974640 ਨੰਬਰ 'ਤੇ ਲੱਗਿਆ, ਸਟਾਲ ਮਾਲਕ ਨੂੰ ਜੇਤੂ ਦੀ ਭਾਲ
ਰਾਜੂ ਲਾਟਰੀ ਸਟਾਲ ਦੇ ਮਾਲਕ ਰਾਜੂ ਸੰਗਰਾਹੂਰ ਨੇ ਦੱਸਿਆ ਕਿ ਉਸ ਦੀਆਂ ਵੇਚੀਆਂ ਲਾਟਰੀਆਂ ਵਿੱਚੋਂ ਸ਼ਨਿਚਰਵਾਰ ਸ਼ਾਮ ਡੇਢ ਕਰੋੜ ਦਾ ਪਹਿਲਾ ਇਨਾਮ ਹਿੱਟ ਹੋਇਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕਦਮ ਉਸ ਦੀ ਕਿਸਮਤ ਬਦਲ ਜਾਵੇਗੀ। ਉਸ ਦੀ ਦੁਕਾਨ ਤੋਂ ਲਾਟਰੀ ਖਰੀਦ ਕਰਨ ਵਾਲਾ ਹੁਣ ਲੱਭ ਨਹੀਂ ਰਿਹਾ।
Publish Date: Mon, 08 Dec 2025 01:44 PM (IST)
Updated Date: Mon, 08 Dec 2025 01:50 PM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ ਸਾਦਿਕ : ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਹੈ ਪਰ ਹਾਲੇ ਤਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ। ਸਾਦਿਕ ਵਿਖ ਲਾਟਰੀ ਦਾ ਕੰਮ ਕਰਦੇ ਰਾਜੂ ਲਾਟਰੀ ਸਟਾਲ ਤੋਂ ਕਿਸੇ ਨੇ ਲਾਟਰੀ ਦਾ ਟਿਕਟ ਖਰੀਦਿਆ। ਪੰਜਾਬ ਸਟੇਟ ਡੀਅਰ ਲਾਟਰੀ ਦੋ ਸੌ ਮੰਥਲੀ ਲਾਟਰੀ ਦਾ ਬੀਤੀ ਸ਼ਾਮ ਰਿਜ਼ਲਟ ਨਿਕਲਿਆ ਤਾਂ ਲਾਟਰੀ ਵੇਚਣ ਵਾਲੇ ਰਾਜੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲੀ ਵਾਰ ਵੱਡਾ ਇਨਾਮ ਸਾਦਿਕ 'ਚ ਲਗਾ ਹੈ।
ਰਾਜੂ ਲਾਟਰੀ ਸਟਾਲ ਦੇ ਮਾਲਕ ਰਾਜੂ ਸੰਗਰਾਹੂਰ ਨੇ ਦੱਸਿਆ ਕਿ ਉਸ ਦੀਆਂ ਵੇਚੀਆਂ ਲਾਟਰੀਆਂ ਵਿੱਚੋਂ ਸ਼ਨਿਚਰਵਾਰ ਸ਼ਾਮ ਡੇਢ ਕਰੋੜ ਦਾ ਪਹਿਲਾ ਇਨਾਮ ਹਿੱਟ ਹੋਇਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕਦਮ ਉਸ ਦੀ ਕਿਸਮਤ ਬਦਲ ਜਾਵੇਗੀ। ਉਸ ਦੀ ਦੁਕਾਨ ਤੋਂ ਲਾਟਰੀ ਖਰੀਦ ਕਰਨ ਵਾਲਾ ਹੁਣ ਲੱਭ ਨਹੀਂ ਰਿਹਾ। ਉਸ ਦੀ ਕੱਲ੍ਹ ਸ਼ਾਮ ਤੋਂ ਭਾਲ ਕੀਤੀ ਜਾ ਰਹੀ ਹੈ। ਅਸੀ ਹੁਣ ਤੱਕ ਕਈ ਲੋਕਾਂ ਦੇ ਘਰ ਜਾ ਆਏ ਜਿਨ੍ਹਾਂ ਦਾ ਸਾਨੂੰ ਪਤਾ ਸੀ ਜੋ ਟਿਕਟ ਸਾਡੇ ਤੋ ਖਰੀਦ ਕਰਦੇ ਹਨ। ਜੇਤੂ ਇਨਾਮ ਵਾਲੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੰਜਾਬ ਸਟੇਟ ਡੀਅਰ ਲਾਟਰੀ ਦਾ ਪਹਿਲਾ ਇਨਾਮ 974640 ਇਸ ਨੰਬਰ 'ਤੇ ਲੱਗਿਆ। ਇਸ ਨੰਬਰ ਲਾਟਰੀ ਦੇ ਵਿਜੇਤਾ ਨੂੰ ਇਨਾਮ ਦੇਣ ਲਈ ਲਾਟਰੀ ਸਟਾਲ ਵਾਲਾ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਮੌਕੇ ਸਾਦਿਕ ਵਿਖੇ ਲਾਟਰੀ ਸਟਾਲ ਤੇ ਖੁਸ਼ੀ ਕਾਰਨ ਭਾਰੀ ਇਕੱਲ ਦੇਖਣ ਨੂੰ ਮਿਲ ਰਿਹਾ।