ਮੋਗਾ ਨੂੰ ਮਿਲਿਆ ਨਵਾਂ ਮੇਅਰ ! ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਿਰ ਸਜਿਆ ਤਾਜ, 48 ਵਿਚੋਂ ਹਾਸਲ ਕੀਤੀਆਂ 31 ਵੋਟਾਂ
Moga Breaking : ਦੁਪਹਿਰ ਬਾਅਦ ਹੋਈ ਵੋਟਿੰਗ 'ਚ ਸੱਤਾਧਾਰੀ ਪਾਰਟੀ ਦੇ ਮੇਅਰ ਉਮੀਦਵਾਰ ਪ੍ਰਵੀਨ ਕੁਮਾਰ ਸ਼ਰਮਾ ਨੂੰ 31 ਵੋਟਾਂ ਹਾਸਲ ਹੋਈਆਂ ਜਦੋਂ ਕਿ ਸਾਂਝੇ ਫਰੰਟ ਨੂੰ 17 ਵੋਟਾਂ ਮਿਲੀਆਂ।
Publish Date: Mon, 19 Jan 2026 03:49 PM (IST)
Updated Date: Mon, 19 Jan 2026 04:35 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਨੂੰ ਆਖਿਰਕਾਰ ਨਵਾਂ ਮੇਅਰ ਮਿਲ ਗਿਆ। ਦੁਪਹਿਰ ਬਾਅਦ ਤਿੰਨ ਵਜੇ ਹੋਈ ਵੋਟਿੰਗ ਦੌਰਾਨ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਕੁਮਾਰ ਸ਼ਰਮਾ ਨੂੰ 31 ਵੋਟਾਂ ਹਾਸਲ ਹੋਈਆਂ ਜਦੋਂਕਿ ਸਾਂਝੇ ਫਰੰਟ ਨੂੰ 17 ਵੋਟਾਂ ਮਿਲੀਆਂ। ਇਥੇ ਜ਼ਿਕਰਯੋਗ ਹੈ ਕਿ ਮੋਗਾ ਸ਼ਹਿਰ ਵਿਚ 50 ਵਾਰਡ ਹਨ। ਵੋਟਿੰਗ 'ਚ 48 ਐੱਮਸੀ ਹਾਜ਼ਰ ਹੋਏ ਜਦੋਂਕਿ ਦੋ ਗੈਰਹਾਜ਼ਰ ਸਨ।