Punjab News : ਬੀਐੱਲਓਜ਼ ਖਿਲਾਫ਼ ਵਿਭਾਗੀ ਕਾਰਵਾਈ ਦੀ ਤਿਆਰੀ ! ਚੋਣਾਂ ਦਾ ਬਾਈਕਾਟ ਤੇ ਸਮੂਹਕ ਪ੍ਰਦਰਸ਼ਨ ਕਰਨਾ ਪਿਆ ਭਾਰੀ
ਚੋਣ ਤਹਿਸੀਲ ਦੇ ਕੰਮ 'ਚ ਅੜਿੱਕ ਪੈਣ 'ਤੇ ਨਿਹਾਲ ਸਿੰਘ ਵਾਲਾ ਦੇ ਰੀਟਨਿੰਗ ਅਫਸਰ ਵੱਲੋਂ DC Moga ਨੂੰ ਪੱਤਰ ਲਿਖਿਆ ਹੈ ਕਿ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਨ੍ਹਾਂ ਵੱਲੋਂ ਰਿਹਰਸਲ ਦੌਰਾਨ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਪੁਸ਼ਟੀ ਐੱਸਡੀਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਇਕ ਅਧਿਕਾਰੀ ਨੇ ਵੀ ਕੀਤੀ ਹੈ।
Publish Date: Mon, 08 Dec 2025 02:00 PM (IST)
Updated Date: Mon, 08 Dec 2025 02:08 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਹਲਕਿਆਂ 'ਚ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣ ਦੌਰਾਨ ਆਦਰਸ਼ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਇਕੱਤਰ ਹੋਏ ਬੀਐੱਲਓਜ਼ ਵੱਲੋਂ ਸਮੂਹਕ ਤੌਰ 'ਤੇ ਵੱਡੀ ਗਿਣਤੀ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਹਲਕਾ ਨਿਹਾਲ ਸਿੰਘ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਹੋਇਆ ਸੀ। ਚੋਣ ਤਹਿਸੀਲ ਦੇ ਕੰਮ 'ਚ ਅੜਿੱਕ ਪੈਣ 'ਤੇ ਨਿਹਾਲ ਸਿੰਘ ਵਾਲਾ ਦੇ ਰੀਟਨਿੰਗ ਅਫਸਰ ਵੱਲੋਂ ਡੀਸੀ ਮੋਗਾ ਨੂੰ ਪੱਤਰ ਲਿਖਿਆ ਹੈ ਕਿ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਨ੍ਹਾਂ ਵੱਲੋਂ ਰਿਹਰਸਲ ਦੌਰਾਨ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਪੁਸ਼ਟੀ ਐੱਸਡੀਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਇਕ ਅਧਿਕਾਰੀ ਨੇ ਵੀ ਕੀਤੀ ਹੈ।
ਓਧਰ, ਦੂਜੇ ਪਾਸੇ ਡੀਟੀਐੱਫ ਯੂਨੀਅਨ ਦੇ ਬਲਾਕ ਸਕੱਤਰ ਗੁਰਮੀਤ ਸਿੰਘ ਝੋਰੜਾਂ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਨਿੰਦਨਯੋਗ ਹੈ, ਕਈ ਅਧਿਆਪਕਾਂ ਦੀਆਂ ਡਬਲ ਡਿਊਟੀਆਂ ਲੱਗੀਆਂ ਹਨ, ਕਿਸ ਤਰ੍ਹਾਂ ਮੈਨਜ ਹੋਵੇਗਾ। ਗੁਰਮੀਤ ਸਿੰਘ ਝੋਰੜਾਂ ਨੇ ਕਿਹਾ ਕਿ ਇਸ ਦੇ ਵਿਰੋਧ 'ਚ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।